ਹਾਂਗਝੂ (ਆਈਏਐੱਨਐੱਸ/ਪੀਟੀਆਈ) : ਵਿਸ਼ਵ ਦੇ ਕਈ ਦੇਸ਼ਾਂ 'ਚ ਅੱਤਵਾਦੀ ਸਰਗਰਮੀਆਂ ਲਈ ਪਾਕਿਸਤਾਨ ਨੂੰ ਨਿਸ਼ਾਨੇ 'ਤੇ ਲੈ ਚੁੱਕੇ ਪ੫ਧਾਨ ਮੰਤਰੀ ਮੋਦੀ ਨੇ ਇਸ ਵਾਰ ਇਹ ਕੰਮ ਉਸ ਦੇ ਸਭ ਤੋਂ ਵੱਡੇ ਮਦਦਗਾਰ ਚੀਨ ਦੀ ਧਰਤੀ ਤੋਂ ਕੀਤਾ। ਸੋਮਵਾਰ ਨੂੰ ਜੀ-20 ਸਿਖਰ ਸੰਮੇਲਨ ਦੌਰਾਨ ਉਨ੍ਹਾਂ ਪਾਕਿ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਮੁੱਚੇ ਦੱਖਣ ਏਸ਼ੀਆ 'ਚ ਸਿਰਫ਼ ਇਕ ਦੇਸ਼ ਅੱਤਵਾਦ ਫੈਲਾ ਰਿਹਾ ਹੈ। ਅਸੀਂ ਆਸ ਕਰਦੇ ਹਾਂ ਕਿ ਅੰਤਰਰਾਸ਼ਟਰੀ ਸਮਾਜ ਇਕਜੁੱਟ ਹੋ ਕੇ ਇਸ ਖ਼ਿਲਾਫ਼ ਆਪਣੀ ਆਵਾਜ਼ ਉਠਾਏਗਾ। ਪਾਕਿਸਤਾਨ ਦਾ ਸਿੱਧਾ ਨਾਂ ਲਏ ਬਗੈਰ ਪ੫ਧਾਨ ਮੰਤਰੀ ਨੇ ਕਿਹਾ 'ਅੱਤਵਾਦ ਦੇ ਪਨਾਹਗਾਰ ਤੇ ਮਦਦਗਾਰ ਦੇਸ਼ਾਂ ਨੂੰ ਹਰ ਹਾਲ 'ਚ ਤਿੱਤਰ-ਬਿੱਤਰ ਕਰਨਾ ਚਾਹੀਦਾ ਹੈ।'
ਜੀ-20 ਦੇਸ਼ਾਂ ਦੀ ਦੋ ਰੋਜ਼ਾ ਬੈਠਕ 'ਚ ਪ੫ਧਾਨ ਮੰਤਰੀ ਨੇ ਵੱਖ-ਵੱਖ ਮੌਕਿਆਂ 'ਤੇ ਲਗਾਤਾਰ ਪਾਕਿਸਤਾਨ ਨੂੰ ਘੇਰਿਆ। ਆਖ਼ਰੀ ਸੈਸ਼ਨ 'ਚ ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ 'ਤੇ 'ਜ਼ੀਰੋ ਟਾਲਰੈਂਸ' ਦੀ ਨੀਤੀ 'ਤੇ ਚੱਲ ਰਿਹਾ ਹੈ ਕਿਉਂਕਿ ਹੋਰ ਕੋਈ ਚਾਰਾ ਵੀ ਨਹੀਂ। ਸਾਡੇ ਲਈ ਅੱਤਵਾਦੀ, ਸਿਰਫ਼ ਅੱਤਵਾਦੀ ਹਨ। ਇਹ ਗੱਲ ਉਨ੍ਹਾਂ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ 'ਚ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਨੂੰ ਸ਼ਹੀਦ ਦੱਸਣ ਦੇ ਸੰਦਰਭ 'ਚ ਕਹੀ। ਵਾਨੀ ਦੀ ਮੌਤ ਮਗਰੋਂ ਕਸ਼ਮੀਰ 'ਚ ਫੈਲੀ ਹਿੰਸਾ ਦੀ ਅੱਗ ਨਾਲ ਦੋਵੇਂ ਦੇਸ਼ਾਂ ਦੇ ਸਬੰਧਾਂ 'ਚ ਸੇਕ ਆ ਗਿਆ ਹੈ। ਪ੫ਧਾਨ ਮੰਤਰੀ ਨੇ ਕਿਹਾ ਕਿ ਕੁਝ ਦੇਸ਼ਾਂ ਨੇ ਅੱਤਵਾਦ ਨੂੰ ਸਰਕਾਰੀ ਨੀਤੀ ਦਾ ਹਿੱਸਾ ਬਣਾਇਆ ਹੋਇਆ ਹੈ। ਉਹ ਇਸ ਦੀ ਵਰਤੋਂ ਇਕ ਅੌਜ਼ਾਰ ਵਜੋਂ ਕਰਦੇ ਹਨ। ਮੋਦੀ ਨੇ ਐਤਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ 'ਚ ਸਾਫ਼ ਕਿਹਾ ਸੀ ਕਿ ਅੱਤਵਾਦ ਇਸ ਇਲਾਕੇ 'ਚ ਕੀ ਦੁਰਪ੫ਭਾਵ ਪਾ ਰਿਹਾ ਹੈ। ਉਨ੍ਹਾਂ ਸਿੱਧਾ ਕਿਹਾ ਸੀ ਕਿ ਅੱਤਵਾਦ ਸਾਡੇ ਗੁਆਂਢ 'ਚ ਪਨਪ ਰਿਹਾ ਹੈ ਤੇ ਤੁਸੀਂ ਮੌਨ ਧਾਰਿਆ ਹੋਇਆ ਹੈ।
ਕਾਲੇ ਧਨ 'ਤੇ 'ਜ਼ੀਰੋ ਟਾਲਰੈਂਸ'
ਮੋਦੀ ਨੇ ਕਿਹਾ ਕਿ ਜੀ-20 ਦੇਸ਼ ਕਾਲਾ ਧਨ ਤੇ ਭਿ੫ਸ਼ਟਾਚਾਰ 'ਤੇ 'ਜ਼ੀਰੋ ਟਾਲਰੈਂਸ' ਦੀ ਨੀਤੀ ਅਪਨਾਉਣ। ਇਸ ਨੂੰ ਕੰਟਰੋਲ ਕਰਨ ਲਈ ਪ੫ਸ਼ਾਸਨਿਕ, ਨੀਤੀਗਤ ਤੌਰ 'ਤੇ ਕੋਈ ਖਾਮੀਆਂ ਨਾ ਰੱਖੀਆਂ ਜਾਣ। ਕਾਰਵਾਈ 'ਚ ਕੋਈ ਅੜੰਗੇਬਾਜ਼ੀ ਨਾ ਹੋਵੇ ਤੇ ਪੂਰੀ ਵਚਨਬੱਧਤਾ ਨਾਲ ਇਸ ਖ਼ਿਲਾਫ਼ ਕਦਮ ਉਠਾਉਣ। ਉਨ੍ਹਾਂ ਕਿਹਾ ਕਿ ਭਿ੫ਸ਼ਟਾਚਾਰ, ਕਾਲਾ ਧਨ ਤੇ ਟੈਕਸ ਚੋਰੀ ਨਾਲ ਸੰਘਰਸ਼ ਪ੫ਭਾਵੀ ਵਿੱਤੀ ਸ਼ਾਸਨ ਦੀ ਕੰੁਜੀ ਹੈ।
ਵਤਨ ਰਵਾਨਾ ਹੋਏ ਮੋਦੀ
;ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮਗਰੋਂ ਪ੫ਧਾਨ ਮੰਤਰੀ ਮੋਦੀ ਵਤਨ ਰਵਾਨਾ ਹੋ ਗਏ ਹਨ। ਨਵੀਂ ਦਿੱਲੀ ਲਈ ਜਹਾਜ਼ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਟਵੀਟ ਕੀਤਾ, ਸੰਮੇਲਨ ਦੌਰਾਨ ਕਈ ਮੁੱਦਿਆਂ 'ਤੇ ਵਿਸਥਾਰਤ ਚਰਚਾ ਹੋਈ। ਸ਼ਾਨਦਾਰ ਮੇਜ਼ਬਾਨੀ ਲਈ ਮੈਂ ਚੀਨੀ ਜਨਤਾ ਤੇ ਉਥੋਂ ਦੀ ਸਰਕਾਰ ਨੂੰ ਮਿਹਰਬਾਨੀ ਕਹਿੰਦਾ ਹਾਂ। ਆਪਣੇ ਦੋ ਦਿਨਾਂ ਦੀ ਯਾਤਰਾ ਦੌਰਾਨ ਉਨ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਹੋਰਨਾ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਵੀ ਕੀਤੀ।