ਹਾਕਮ ਸਿੰਘ ਧਾਲੀਵਾਲ, ਰਘਵੀਰ ਸਿੰਘ ਜੱਗਾ, ਰਾਏਕੋਟ : ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ ਐੱਸਡੀਐੱਮ ਰਾਏਕੋਟ ਕਨੂ ਥਿੰਦ ਨੇ ਪੱਤਰਕਾਰਾਂ ਨੂੰ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਵੋਟਰ ਸੁਧਾਈ ਸ਼ਡਿਊਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 7 ਸਤੰਬਰ ਨੂੰ ਵੋਟਰ ਸੂਚੀ ਦੀ ਮੁੱਢਲੀ ਪ੫ਕਾਸ਼ਨਾ ਕੀਤੀ ਜਾਵੇਗੀ ਤੇ ਮਿਤੀ 11 ਸਤੰਬਰ ਨੂੰ ਬੀਐੱਲਓਜ਼ ਆਪਣੇ ਆਪਣੇ ਬੂਥਾਂ ਤੇ ਸਵੇਰੇ 9:00 ਵਜੇ ਤੋਂ ਸਾਮ 5:00 ਵਜੇ ਤਕ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੀ ਉਮਰ 1 ਜਨਵਰੀ 2017 ਨੂੰ ਉਮਰ 18 ਸਾਲ ਦੀ ਹੋਵੇਗੀ, ਉਹ ਆਪਣੀ ਵੋਟ ਬਣਾਉਣ ਲਈ ਆਪਣੇ ਬੂਥ ਨਾਲ ਸਬੰਧਿਤ ਬੀਐੱਲਓ ਕੋਲ ਆਪਣੀਆਂ ਫੋਟੋ, ਉਮਰ ਦੇ ਸਬੂਤ ਦੇ ਕੇ ਆਪਣੀ ਵੋਟ ਬਣਵਾ ਸਕਦਾ ਹੈ। ਜਿਹੜੇ ਵੋਟਰਾਂ ਦੀ ਮੋਤ ਹੋ ਚੁੱਕੀ ਹੈ ਜਾਂ ਉਹ ਆਪਣਾ ਮਕਾਨ ਛੱਡ ਕੇ ਜਾ ਚੁੱਕੇ ਹਨ, ਉਹ 7 ਨੰਬਰ ਫਾਰਮ ਭਰ ਕੇ ਵੋਟ ਕਟਵਾ ਲਈ ਜਾਵੇ। ਐੱਸਡੀਐੱਮ ਕਨੂ ਥਿੰਦ ਨੇ ਦੱਸਿਆ ਕਿ ਸਾਲ 2017 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਚੋਣ ਕਮਿਸ਼ਨ ਦੀ ਹਦਾਇਤ ਹੈ ਕਿ ਹਰੇਕ ਯੋਗ ਨਾਗਰਿਕ ਆਪਣੀ ਵੋਟ ਬਣਾਏ ਤਾਂ ਜੋ ਉਹ ਸਾਲ 2017 ਦੀਆਂ ਚੋਣਾਂ 'ਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕੇ। ਡਾ. ਥਿੰਦ ਨੇ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਦਫ਼ਤਰ 'ਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ 'ਚ ਕੋਈ ਸਮੱਸਿਆ ਆਉਣ ਤੇ ਇੰਚਾਰਜ ਸੁਖਮਿੰਦਰ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
↧