ਸੁਖਦੇਵ ਗਰਗ, ਜਗਰਾਓਂ :
ਪੰਜਾਬ ਸਰਕਾਰ ਵੱਲੋਂ ਨੰਬਰਦਾਰਾ ਦੀ ਮੰਗਾਂ ਨੂੰ ਲਾਗੂ ਕਰਨ ਲਈ ਨੋਟੀਫੇਕਸ਼ਨ ਜਾਰੀ ਨਾ ਕਰਨ ਤੋਂ ਖ਼ਫ਼ਾ ਹੋਏ ਨੰਬਰਦਾਰਾ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦੇ ਦਿੱਤੀ ਹੈ। ਸੋਮਵਾਰ ਨੂੰ ਜਗਰਾਓਂ 'ਚ ਪੰਜਾਬ ਨੰਬਰਦਾਰਾਂ ਯੂਨੀਅਨ ਦੇ ਤਹਿਸੀਲ ਜਗਰਾਓਂ ਦੇ ਐਕਟਿੰਗ ਪ੫ਧਾਨ ਰਵਿੰਦਰ ਸਿੰਘ ਢੋਲਣ ਦੀ ਪ੫ਧਾਨਗੀ ਹੇਠ ਹੋਈ ਮੀਟਿੰਗ 'ਚ ਜਿੱਥੇ ਨੰਬਰਦਾਰ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਥੇ ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਨੰਬਰਦਾਰਾਂ ਦੀਆ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਨੂੰ ਮਜਬੂਰਨ ਸੰਘਰਸ਼ ਦੇ ਰਾਹ ਤੁਰਨਾ ਪਵੇਗਾ। ਇਸ ਮੌਕੇ ਯੂਨੀਅਨ ਨੇ ਮੰਗ ਕੀਤੀ ਹੈ ਲਵਾਰਿਸ ਗਾਵਾਂ ਦਾ ਕੋਈ ਠੋਸ ਹੱਲ ਕੀਤਾ ਜਾਵੇ। ਇਸ ਮੌਕੇ ਨਵੇਂ ਬਣੇ ਨੰਬਰਦਾਰ ਮਨਜੀਤ ਸਿੰਘ ਅਖਾੜਾ ਨੂੰ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਜਗਦੇਵ ਸਿੰਘ ਗੁਰੂਸਰ ਕਾਉਂਕੇ, ਕੈਪਟਨ ਦਰਸ਼ਨ ਸਿੰਘ ਅਲੀਗੜ੍ਹ, ਪਰਮਿੰਦਰ ਸਿੰਘ ਪਿੰਦਾ ਰੂਮੀ, ਗੁਰਮੇਲ ਸਿੰਘ ਸ਼ੇਰਪੁਰ ਕਲਾ, ਬਲਵੰਤ ਸਿੰਘ ਭੰਮੀਪੁਰਾ, ਪਵਿੱਤਰ ਸਿੰਘ ਚੀਮਨਾ, ਛਾਂਗਾ ਸਿੰਘ ਬੋਦਲਵਾਲਾ, ਹਰਦਿਆਲ ਸਿੰਘ ਬੋਦਲਵਾਲਾ, ਰਣਧੀਰ ਸਿੰਘ ਕੁਲਾਰ, ਕੁਲਵੰਤ ਸਿੰਘ ਰੂਮੀ, ਕਰਨੈਲ ਸਿੰਘ ਦੇਹੜਕਾ, ਗੁਰਦੇਵ ਸਿੰਘ ਅਗਵਾੜ ਪੋਨਾ, ਹਰਗੁਰਦਰਸ਼ਨ ਸਿੰਘ ਜਸੋਵਾਲ, ਬਚਨ ਸਿੰਘ ਸਵੱਦੀ ਖੁਰਦ, ਬਲਵੀਰ ਸਿੰਘ ਸਵੱਦੀ, ਕੁਲਦੀਪ ਸਿੰਘ ਸਵੱਦੀ, ਸੁਰਿੰਦਰ ਸਿੰਘ ਸੋਹੀਆ, ਸੁਖਦਰਸ਼ਨ ਸਿੰਘ ਅਲੀਗੜ੍ਹ, ਮੋਹਣ ਸਿੰਘ, ਪ੫ੀਤਮ ਸਿੰਘ, ਅਜੈਬ ਸਿੰਘ ਚੀਮਾ, ਜੋਗਿੰਦਰ ਕਾਉਂਕੇ, ਬਲਜੀਤ ਲਾਉ, ਕਰਨੈਲ ਸਿੰਘ, ਗਿੰਦਰ ਸਿੰਘ ਗਗੜਾ, ਮੇਵਾ ਸਿੰਘ, ਕਰਨੈਲ ਸਿੰਘ ਸਿੱਧਵਾਂ ਬੇਟ, ਪਾਲ ਸਿੰਘ ਕੁਲਾਰ ਦਰਸ਼ਨ ਸਿੰਘ ਸ਼ੇਖ਼ੂਪੁਰਾ ਆਦਿ ਨੰਬਰਦਾਰ ਹਾਜ਼ਰ ਸਨ।