ਸਟਾਫ ਰਿਪੋਰਟਰ, ਇਲਾਹਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦੁਨੀਆ ਦੇ ਟਾਪ ਟੱੈਨ ਅਪਰਾਧੀਆਂ ਦੀ ਸੂਚੀ 'ਚ ਪਾਉਣ ਦੇ ਮਾਮਲੇ 'ਚ ਐਡੀਸ਼ਨਲ ਜ਼ਿਲ੍ਹਾ ਜੱਜ ਦੀ ਕੋਰਟ ਨੇ ਸਰਚ ਇੰਜਣ ਗੂਗਲ ਦੇ ਖ਼ਿਲਾਫ਼ ਦਾਖਲ ਰਿਵੀਜ਼ਨ ਪਟੀਸ਼ਨ ਉਚਿਤ ਆਧਾਰ ਨਾ ਹੋਣ 'ਤੇ ਖਾਰਜ ਕਰ ਦਿੱਤੀ ਹੁਣ ਪਟੀਸ਼ਨਰ ਦੇ ਵਕੀਲ ਸੁਸ਼ੀਲ ਮਿਸ਼ਰਾ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ 'ਚ ਅਰਜ਼ੀ ਦਾਖਲ ਕਰਨਗੇ। ਇਸੇ ਸਾਲ ਚਾਰ ਜੂਨ ਨੂੰ ਸਰਚ ਇੰਜਣ ਗੂਗਲ ਨੇ ਟੌਪ ਟੈੱਨ ਅਪਰਾਧੀਆਂ ਦੀ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਸਵੀਰ ਪਾ ਦਿੱਤੀ ਸੀ। ਇਤਰਾਜ਼ ਕੀਤੇ ਜਾਣ 'ਤੇ ਗੂਗਲ ਦੇ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਾਫ਼ੀ ਮੰਗ ਲਈ ਸੀ ਪਰ ਤਸਵੀਰ ਨਹੀਂ ਹਟਾਈ ਸੀ। ਵਕੀਲ ਸੁਸ਼ੀਲ ਮਿਸ਼ਰਾ ਨੇ ਇਸ ਮਾਮਲੇ 'ਚ ਨਿਗਰਾਨੀ ਪਟੀਸ਼ਨ ਦਾਖਲ ਕੀਤੀ ਸੀ।
↧