ਸਟਾਫ ਰਿਪੋਰਟਰ, ਨਵੀਂ ਦਿੱਲੀ :
ਨਜ਼ਫਗੜ੍ਹ ਸਥਿਤ ਪ੍ਰੇਮ ਧਾਮ ਆਸ਼ਰਮ 'ਚ ਬੱਚੀਆਂ ਦੀ ਅਰਧ ਨਗਨ ਅਤੇ ਨਗਨ ਹਾਲਤ 'ਚ ਤਸਵੀਰ ਦੇਖ ਕੇ ਹਾਈ ਕੋਰਟ ਦੇ ਜੱਜ ਸੰਜੀਵ ਸਚਦੇਵਾ ਹੈਰਾਨ ਹੋ ਗਏ। ਜੱਜ ਨੇ ਕਿਹਾ ਕਿ ਬੱਚੀਆਂ ਨੂੰ ਜਿਸ ਹਾਲਤ 'ਚ ਲੜਕਿਆਂ ਦੇ ਸਾਹਮਣੇ ਰੱਖਿਆ ਗਿਆ ਹੈ ਇਸ ਤਰ੍ਹਾਂ ਜਿਨਸੀ ਸ਼ੋਸ਼ਣ ਦੇ ਦੋਸ਼ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਨੂੰ ਇਹ ਤਸਵੀਰ ਦੇਖ ਕੇ ਸਦਮਾ ਪਹੁੰਚਿਆ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਤੁਰੰਤ ਇਨ੍ਹਾਂ ਬੱਚੀਆਂ ਨੂੰ ਕਿਸੇ ਹੋਰ ਅਨਾਥ ਆਸ਼ਰਮ 'ਚ ਟਰਾਂਸਫਰ ਕਰਨ ਦਾ ਹੁਕਮ ਜਾਰੀ ਕੀਤਾ। ਉਥੇ ਦੱਖਣ ਪੱਛਮੀ ਜ਼ਿਲ੍ਹੇ ਦੇ ਪੁਲਿਸ ਡਿਪਟੀ ਕਮਿਸ਼ਨਰ ਨੂੰ ਮਾਮਲੇ 'ਚ ਜਿਨਸੀ ਸ਼ੋਸ਼ਣ ਅਤੇ ਅਪਰਾਧਕ ਸਰਗਰਮੀਆਂ ਦੀ ਜਾਂਚ ਕਰਕੇ ਕਾਰਵਾਈ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ।