ਪੱਤਰ ਪ੍ਰੇਰਕ, ਜਲੰਧਰ : ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ ਦੀ ਜਲੰਧਰ ਯੂਨਿਟ ਦੀ ਮੀਟਿੰਗ 28 ਅਗਸਤ ਕੌਂਸਲ ਦੇ ਹੈੱਡ-ਆਿਫ਼ਸ, ਸਿਮਰਨ ਕੰਪਲੈਕਸ, ਬਸਤੀ ਸ਼ੇਖ 'ਚ ਹੋਈ ਜਿਸ 'ਚ 25 ਅਕਤੂਬਰ ਨੂੰ ਹੋਣ ਵਾਲੀ ਸਾਲਾਨਾ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਕੈਲਾਸ਼ ਠੁਕਰਾਲ ਆਰਗੇਨਾਈਜ਼ਿੰਗ ਸਕੱਤਰ ਨੇ ਕਿਹਾ ਇਸੇ ਤਰ੍ਹਾਂ ਜ਼ਿਲ੍ਹਾਵਾਰ ਮੀਟਿੰਗ ਕੀਤੀਆਂ ਜਾਣਗੀਆਂ। ਮੀਟਿੰਗ 'ਚ ਰੋਸ ਪ੍ਰਗਟ ਕੀਤਾ ਗਿਆ ਕਿ ਡਾਕਖਾਨਾ 25 ਪੈਸੇ ਡਾਕ ਦਰ ਦੀ ਥਾਂ ਹੁਣ 95 ਪੈਸੇ ਪ੍ਰਤੀ ਅਖ਼ਬਾਰ ਡਾਕ ਖ਼ਰਚ ਵਸੂਲ ਕਰੇਗਾ ਜੋ ਛੋਟੇ ਸਮਾਚਾਰ ਪੱਤਰਾਂ ਲਈ ਲੱਕਤੋੜਵਾਂ ਫੈਸਲਾ ਹੈ। ਕੌਂਸਲ ਵੱਲੋਂ ਵਿਭਾਗ ਨੂੰ ਚਿੱਠੀਆਂ ਭੇਜੀਆਂ ਗਈਆਂ ਹਨ, ਜਿਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਕਿ ਪਿਛਲੀ ਕਾਨਫਰੰਸ 29 ਨਵੰਬਰ 2011 ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ 'ਚ ਵਜ਼ੀਰ ਸਾਹਿਬ ਨੇ ਦੋ ਲੱਖ ਰੁਪਏ ਗਰਾਂਟ ਐਲਾਨੀ ਸੀ ਉਹ ਹਾਲੇ ਤਕ ਨਹੀਂ ਮਿਲੀ, ਨੂੰ ਛੇਤੀ ਰਿਲੀਜ਼ ਕੀਤਾ ਜਾਵੇ। ਇਸ ਮੌਕੇ ਮੇਜਰ ਜਗਜੀਤ ਸਿੰਘ ਰਿਸ਼ੀ, ਡਾਕਟਰ ਸ਼ਿਤਿੰਦਰ, ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਵੀ ਵਿਚਾਰ ਰੱਖੇ। ਅਖੀਰ 'ਚ ਕੌਂਸਲ ਦੇ ਕੌਮੀ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਸਭ ਮੈਂਬਰ ਕਾਨਫ਼ਰੰਸ ਦੀ ਕਾਮਯਾਬੀ ਲਈ ਜੁੱਟ ਜਾਣ।
↧