ਕੋਲਕਾਤਾ : ਕੇਂਦਰੀ ਟ੫ੇਡ ਯੂਨੀਅਨਾਂ ਵੱਲੋਂ ਬੁੱਧਵਾਰ ਨੂੰ ਬੁਲਾਈ ਗਈ 24 ਘੰਟੇ ਦੀ ਦੇਸ਼ ਪੱਧਰੀ ਹੜਤਾਲ ਦਾ ਪੱਛਮੀ ਬੰਗਾਲ 'ਚ ਨਿੱਕੀ ਮੋਟੀ ਹਿੰਸਾ ਵਿਚਕਾਰ ਅਸਰ ਦੇਖਣ ਨੂੰ ਮਿਲਿਆ। ਹਿੰਸਕ ਘਟਨਾਵਾਂ 'ਚ ਕਈ ਲੋਕ ਜ਼ਖ਼ਮੀ ਹੋ ਗਏ। ਵੀਰਭੂਮ ਦੇ ਮੁਹੰਮਦ ਬਾਜ਼ਾਰ ਇਲਾਕੇ 'ਚ ਤਿ੫ਣਮੂਲ ਹਮਾਇਤੀਆਂ ਨੇ ਸੀਪੀਐਮ ਦਫ਼ਤਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸੀਪੀਐਮ ਵਿਧਾਇਕ ਧੀਰਨੇ ਬਾਗਦੀ ਨੂੰ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ ਗਿਆ। ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਦਾ ਹੱਥ ਤੋੜ ਦਿੱਤਾ ਗਿਆ। ਮੁਰਿਸ਼ਦਾਬਾਦ ਦੇ ਬਹਿਰਮਪੁਰ 'ਚ ਪੁਲਸ ਨੇ ਸੀਪੀਐਮ ਦੇ ਜਲੂਸ 'ਤੇ ਲਾਠੀਚਾਰਜ ਕੀਤਾ ਤੇ ਸਾਬਕਾ ਖੱਬੇਪੱਖੀ ਸੰਸਦ ਮੈਂਬਰ ਮੈਨੁਅਲ ਹੱਕ ਨੂੰ ਡਾਂਗਾਂ ਨਾਲ ਕੁੱਟਿਆ। ਬਰਧਮਾਨ ਦੇ ਆਉਸਗ੍ਰਾਮ 'ਚ ਸੀਪੀਐਮ ਦੇ ਜਲੂਸ 'ਤੇ ਤਿ੫ਣਮੂਲ ਹਮਾਇਤੀਆਂ ਨੇ ਬੰਬਬਾਜ਼ੀ ਤੇ ਗੋਲੀਬਾਰੀ ਕੀਤੀ। ਗੋਲੀ ਲੱਗਣ ਨਾਲ ਇਕ ਜ਼ਖ਼ਮੀ ਹੋ ਗਿਆ। ਉੱਥੇ ਹੀ ਹੜਤਾਲ ਨਾਕਾਮ ਕਰਨ ਲਈ ਆਸਨਸੋਨਲ 'ਚ ਤਿ੫ਣਮੂਲ ਹਮਾਇਤੀ ਹਾਕੀ ਲੈ ਕੈ ਸ਼ਹਿਰ 'ਚ ਘੁੰਮਦੇ ਨਜ਼ਰ ਆਏ। ਇਸ ਦੌਰਾਨ ਸਿਆਲਦਾਹ ਡਵੀਜ਼ਨ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਚੱਲਣ ਵਾਲੀਆਂ 62 ਰੇਲ ਗੱਡੀਆਂ ਰੱਦ ਕਰਨੀਆ ਪਈਆਂ।
ਤਿ੫ਣਮੂਲ ਸਰਕਾਰ ਦੇ ਕਰੀਬ ਸਾਢੇ ਚਾਰ ਸਾਲ ਦੇ ਸ਼ਾਸ਼ਨ ਕਾਲ 'ਚ ਇਹ ਪਹਿਲਾ ਮੌਕਾ ਹੈ, ਜਦੋਂ ਹੜਤਾਲ ਨੂੰ ਨਾਕਾਮ ਕਰਨ ਲਈ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੇ ਜਾਣ ਦੇ ਬਾਵਜੂਦ ਇਹ ਇੰਨੀ ਕਾਮਯਾਬ ਰਹੀ। ਜਦਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ਨੂੰ ਪੂਰੀ ਤਰ੍ਹਾਂ ਨਾਕਾਮ ਕਰਾਰ ਦਿੰਦਿਆਂ ਕਿਹਾ ਕਿ ਸੂਬੇ 'ਚ 974 ਹੜਤਾਲ ਹਮਾਇਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
----------
ਵਣਜ ਤੇ ਕਾਰੋਬਾਰੀ ਸੰਸਥਾ ਐਸੋਚੈਮ ਨੇ ਹੜਤਾਲ ਨਾਲ ਦੇਸ਼ ਭਰ 'ਚ 25 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਹੈ।