ਜੇਐਨਐਨ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੇ ਉੱਤਰ ਪ੍ਰਦੇਸ਼ 'ਚ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਉੱਤਰ ਪ੍ਰਦੇਸ਼ ਦੇ ਪਾਰਟੀ ਕਨਵੀਨਰ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਸ਼ਨਿਚਰਵਾਰ ਨੂੰ ਇਥੇ ਕੀਤਾ। ਇਸ ਦੇ ਨਾਲ ਉੱਤਰ ਪ੍ਰਦੇਸ਼ ਦੇ ਅਕਾਲੀ ਦਲ ਦੇ ਸੰਗਠਨ ਦਾ ਵੀ ਐਲਾਨ ਕਰ ਦਿੱਤਾ ਗਿਆ। ਚੰਦੂਮਾਜਰਾ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਪਾਰਟੀ ਭਾਜਪਾ ਨਾਲ ਮਿਲ ਕੇ ਚੋਣਾਂ ਲੜੇਗੀ। ਅੱਜ ਜਿਹੜੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਇਹ ਉਨ੍ਹਾਂ ਸੀਟਾਂ ਦੀ ਹੈ, ਜਿਥੇ ਭਾਜਪਾ ਤੀਜੇ ਜਾਂ ਚੌਥੇ ਨੰਬਰ 'ਤੇ ਰਹੀ ਸੀ। ਪਾਰਟੀ ਦਾ ਕੇਂਦਰ 'ਚ ਅਤੇ ਸੂਬੇ 'ਚ ਗਠਜੋੜ ਹੈ ਇਸ ਲਈ ਉੱਤਰ ਪ੍ਰਦੇਸ਼ 'ਚ ਮਿਲ ਕੇ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰੀ ਉੱਤਰ ਪ੍ਰਦੇਸ਼ 'ਚ ਵੀ ਅਕਾਲੀ-ਭਾਜਪਾ ਦੀ ਹੀ ਸਰਕਾਰ ਬਣੇਗੀ। ਅਕਾਲੀ ਦਲ ਵਲੋਂ ਉੱਤਰ ਪ੍ਰਦੇਸ਼ ਦੀ ਸਾਬਕਾ ਚੀਫ ਸਕੱਤਰ ਰਾਏ ਸਿੰਘ ਨੂੰ ਸੂਬੇ ਦਾ ਪ੍ਰਧਾਨ ਬਣਾਇਆ ਗਿਆ ਹੈ। ਅਜੀਤ ਪਾਲ ਸਿੰਘ, ਸ਼ਿਵਰਤਨ ਮਸੰਦ ਅਤੇ ਰਾਜਿੰਦਰ ਸਿੰਘ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬੱਗਾ ਸਹਾਰਨਪੁਰ, ਅੰਮਿ੍ਰਤਪਾਲ ਸਿੰਘ ਸਾਂਪਲੀ ਅਤੇ ਅੰਮਿ੍ਰਤਪਾਲ ਸਿੰਘ ਪਾਪੁਲਰ ਮੇਰਠ ਨੂੰ ਜਨਰਲ ਸਕੱਤਰ, ਸਵਰਨ ਸਿੰਘ ਮੋਦੀ ਨਗਰ, ਸੁਖਵਿੰਦਰ ਸਿੰਘ ਹੈਪੀ ਬਿਲਾਸਪੁਰ ਅਤੇ ਤਿ੫ਲੋਚਨ ਸਿੰਘ ਛਾਬੜਾ ਰਾਏਬਰੇਲੀ ਨੂੰ ਸਕੱਤਰ, ਭੁਪਿੰਦਰ ਸਿੰਘ ਗਾਜ਼ੀਆਬਾਦ ਨੂੰ ਖਜ਼ਾਨਚੀ ਅਤੇ ਮੀਡੀਆ ਇੰਚਾਰਜ, ਤੇਜਵੰਤ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ, ਹਰਜੀਤ ਸਿੰਘ ਨੇਤਾ ਜੀ ਨੂੰ ਕਿਸਾਨ ਯੂਨੀਅਨ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਵਰਕਿੰਗ ਕਮੇਟੀ 'ਚ ਅਮਰਜੀਤ ਸਿੰਘ, ਜਸਵਿੰਦਰ ਸਿੰਘ ਉਰਫ ਜੋਗਾ, ਸਵਰਨਜੀਤ ਸਿੰਘ ਮਾਂਗਟ, ਤੇਜਵੰਤ ਸਿੰਘ ਰੈਣਾ ਝਾਂਸੀ, ਧਰਮਿੰਦਰ ਸਿੰਘ ਗਾਜ਼ੀਆਬਾਦ, ਕਰਤਾਰ ਸਿੰਘ ਮੁਰਾਦਾਬਾਦ, ਹਰਜੀਤ ਸਿੰਘ, ਪ੍ਰਤਾਪ ਸਿੰਘ ਬੱਲ, ਕੁੱਕੂ ਆਗਰਾ, ਪੂਰਨ ਸਿੰਘ ਫ਼ੌਜੀ ਅਤੇ ਗੁਰਮੇਜ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਚੰਦੂਮਾਜਰਾ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਗਾਜ਼ੀਆਬਾਦ ਤੋਂ ਧਰਮਿੰਦਰ ਸਿੰਘ, ਬਿਲਾਸਪੁਰ (ਰਾਮਪੁਰ) ਤੋਂ ਸੁਖਵਿੰਦਰ ਸਿੰਘ ਹੈਪੀ, ਸਹਾਰਨਪੁਰ ਤੋਂ ਗੁਰਪ੍ਰੀਤ ਸਿੰਘ ਬੱਗਾ, ਝਾਂਸੀ ਤੋਂ ਤੇਜਵੰਤ ਸਿੰਘ ਰੈਣਾ, ਪੀਲੀਭੀਤ ਤੋਂ ਪ੍ਰਦੇਸ਼ ਪ੍ਰਧਾਨ ਰਾਏ ਸਿੰਘ ਦੀ ਪਤਨੀ ਅਤੇ ਸਾਬਕਾ ਮੰਤਰੀ ਰਾਜ ਰਾਏ ਪਲੀਆ ਤੋਂ ਪ੍ਰਧਾਨ ਰਾਏ ਸਿੰਘ, ਮੁਹੰਮਦੀ ਤੋਂ ਜਸਵੰਤ ਸਿੰਘ ਉਰਫ ਜੋਗਾ, ਮੋਹਨ ਲਾਲ (ਰਾਖਵੀਂ) ਤੋਂ ਸੁਰਿੰਦਰ ਪ੍ਰਤਾਪ, ਕਾਸਤਾ (ਰਾਖਵੀਂ) ਤੋਂ ਸੁਰੇਸ਼ ਚੰਦਰ ਪੁਸ਼ਕਰ, ਗੋਲਾ ਤੋਂ ਰਾਮ ਸਿੰਘ ਵਰਮਾ, ਰਾਏਬਰੇਲੀ ਤੋਂ ਤਿ੫ਲੋਚਨ ਸਿੰਘ ਛਾਬੜਾ, ਸਰਨੀਆ (ਰਾਏਬਰੇਲੀ) ਤੋਂ ਸ਼੍ਰੀਮਜੀ ਅੰਜੂ ਸਿੰਘ, ਜਮਨੀਆ (ਗਾਜ਼ੀਪੁਰ) ਤੋਂ ਰਵੀਦਾਸ ਸਭਾ ਦੇ ਪ੍ਰਧਾਨ ਰਾਮ ਹਿਰਦੇ, ਊਂਚਾਹਾਰ (ਰਾਏਬਰੇਲੀ) ਤੋਂ ਰਾਜਾ ਰਾਜਿੰਦਰ ਸਿੰਘ, ਪ੍ਰਤਾਪਗੜ੍ਹ ਤੋਂ ਸੰਤੋਖ ਸਿੰਘ, ਫਿਰੋਜ਼ਾਬਾਦ ਤੋਂ ਠਾਕੁਰ ਰਾਜ ਕਿਸ਼ੋਰ, ਮੁਰਾਦਾਬਾਦ ਤੋਂ ਕਰਤਾਰ ਸਿੰਘ, ਬਰੌਲੀ (ਅਲੀਗੜ੍ਹ) ਤੋਂ ਅਨੀਤਾ ਭਾਰਦਵਾਜ, ਮੇਰਠ ਕੈਂਟ ਤੋਂ ਹਰਜੀਤ ਸਿੰਘ, ਬਰਖੇੜਾਤੋਂ ਬਲਵਿੰਦਰ ਸਿੰਘ ਬਿੱਲੂ, ਲਖਨਊ ਕੈਂਟ ਤੋਂ ਦੀਪਾ ਸਿੰਘ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ।