Quantcast
Channel: Punjabi News -punjabi.jagran.com
Viewing all articles
Browse latest Browse all 44007

ਸਰਕਾਰੀ ਸਕੂਲ 'ਚ ਹਿੰਦੀ ਦਿਵਸ ਮਨਾਇਆ

$
0
0

ਕਰਮਜੀਤ ਸਿੰਘ ਆਜ਼ਾਦ, ਕੰੂਮਕਲਾਂ : ਪਿੰਡ ਲੁਬਾਣਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ। ਕਾਰਜਕਾਰੀ ਪਿ੫ੰਸੀਪਲ ਰਵਿੰਦਰ ਕੌਰ, ਕੁਲਵੰਤ ਰਾਜ, ਬਬਿਤਾ ਰਾਣੀ ਦੀ ਯੋਗ ਅਗਵਾਈ ਹੇਠ ਮਨਾਏ ਹਿੰਦੀ ਦਿਵਸ 'ਚ ਭਾਸ਼ਣ, ਕਵਿਤਾ ਉਚਾਰਨ, ਚਾਰਟ ਮੇਕਿੰਗ ਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ।

ਇਨ੍ਹਾਂ 'ਚ ਚੜ੍ਹਤ ਸਿੰਘ, ਗੁਰਮੀਤ ਕੌਰ, ਅਮਰਜੀਤ ਸਿੰਘ, ਪੂਜਾ ਰਾਣੀ, ਇੰਦਰਜੀਤ ਸਿੰਘ, ਮਨਜੀਤ ਕੌਰ, ਜੈਸਮੀਨ, ਬੱਬੂ ਕੌਰ, ਪ੫ਦੀਪ ਸਿੰਘ, ਅੰਮਿ੫ਤਪਾਲ ਸਿੰਘ, ਕੁਲਵਿੰਦਰ ਰਾਮ, ਸੰਜਨਾ ਸਿੰਘ ਕਲੇਰ ਤੇ ਬਿੰਦਰ ਕੌਰ ਆਦਿ ਵਿਦਿਆਰਥੀਆਂ ਨੇ ਲੜੀਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਸਮਾਗਮ ਦਾ ਮੰਚ ਸੰਚਾਲਨ ਹਿੰਦੀ ਅਧਿਆਪਕ ਰਾਜੀਵ ਕੁਮਾਰ ਤੇ ਮੀਨੂ ਰਾਣੀ ਨੇ ਕੀਤਾ। ਇਸ ਮੌਕੇ ਬਲਰਾਜ ਸਿੰਘ, ਰਾਜੇਸ਼ ਕੁਮਾਰ, ਗੁਰਜੀਤ ਸਿੰਘ, ਸੁਰਜੀਤ ਰਾਮ, ਕੁਲਦੀਪ ਸਿੰਘ, ਮਲਕੀਤ ਕੌਰ, ਚਾਂਦ ਰਾਣੀ, ਮੋਨਿਕਾ ਰਾਣੀ, ਰਜਨਦੀਪ ਕੌਰ, ਜਸਵੀਰ ਕੌਰ ਆਦਿ ਮੌਜੂਦ ਸਨ।


Viewing all articles
Browse latest Browse all 44007


<script src="https://jsc.adskeeper.com/r/s/rssing.com.1596347.js" async> </script>