ਉਪਰਾਲਾ
ਸਿਟੀਜ਼ਨ ਅਰਬਨ ਕੋਆਰੇਟਿਵ ਬੈਂਕ 'ਚ ਕਰਵਾਇਆ ਸੈਮੀਨਾਰ
ਸਿਟੀ-ਪੀ18) ਸੈਮੀਨਾਰ ਦੌਰਾਨ ਸੰਬੋਧਨ ਕਰਦੇ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਕੇਕੇ ਸ਼ਰਮਾ।
ਸਟਾਫ ਰਿਪੋਰਟਰ, ਜਲੰਧਰ : ਮਾੜੇ ਕਰਜ਼ੇ, ਗਾਹਕਾਂ ਨੂੰ ਮੁਸ਼ਕਲਾਂ, ਸਹੀ ਜਾਣਕਾਰੀ ਦੀ ਘਾਟ ਤੇ ਹੋਰ ਕਈ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਨਾਲ-ਨਾਲ ਪੰਜਾਬ ਦੀ ਇਕਾਨਮੀ ਨੂੰ ਬਦਲਣ 'ਚ ਸਹਿਯੋਗ ਲਈ ਨੀਤੀ ਫਾਊਂਡੇਸ਼ਨ ਤੇ ਸਿਟੀਜ਼ਨ ਅਰਬਨ ਕੋਆਰੇਟਿਵ ਬੈਂਕ ਵੱਲੋਂ ਪਾਲਿਸੀ ਰਾਉਂਡੇਬਲ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਦੇਸ਼ ਭਰ ਤੋਂ ਪੁੱਜੇ ਅਧਿਕਾਰੀਆਂ ਤੇ ਹੋਰ ਪਤਵੰਤਿਆਂ ਨੇ ਇਸ 'ਤੇ ਪੂਰੀ ਤਰ੍ਹਾਂ ਪਹਿਰਾ ਦੇਣ ਦਾ ਅਹਿਦ ਲਿਆ।
ਮੁੱਖ ਬੁਲਾਰੇ ਵਜੋਂ ਸੂਬੇ ਦੇ ਸਹਾਇਕ ਚੀਫ ਸੈਕਟਰੀ ਸੁਰੇਸ਼ ਕੁਮਾਰ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਲੋਕਾਂ ਨੂੰ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਨਲਾਈਨ ਸ਼ਾਪਿੰਗ ਕਰਨ ਵੇਲੇ ਹਮੇਸ਼ਾ ਆਪਣੇ ਅਕਾਉਂਟ ਦੀ ਜਾਣਕਾਰੀ ਗੁਪਤ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਲਿਸੀ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਫੰਡ ਦੀ ਬਚਤ ਹੁੰਦੀ ਹੈ। ਇਸ ਮੌਕੇ ਚੇਅਰਮੈਨ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਕੇਕੇ ਸ਼ਰਮਾ, ਨੀਤੀ ਫਾਊਂਡੇਸ਼ਨ ਦੇ ਚੀਫ ਡਾ. ਸੂਰਜ ਕੁਮਾਰ, ਐੱਮਡੀ ਪੀਐੱਸਸੀਬੀ ਐੱਸਐੱਸ ਭਤੀਸ਼, ਰੈਜ਼ੀਡੈਂਟ ਡਾਇਰੈਕਟਰ ਆਰਬੀਆਈ ਨਿਰਮਲ ਚੰਦ, ਐਡੀਸ਼ਨਲ ਆਰਐੱਸਸੀ ਮਨੀਸ਼ ਚੰਦਰ, ਰੀਜ਼ਨਲ ਹੈੱਡ ਐੱਸਆਈਡੀਬੀਆਈ ਆਨੰਦ ਸ਼੍ਰੀਵਾਸਤਵ ਤੇ ਹੋਰ ਹਾਜ਼ਰ ਸਨ।