ਰਾਜਿੰਦਰ ਸਿੰਘ ਡਾਂਗੋ, ਪੱਖੋਵਾਲ : ਆਮ ਆਦਮੀ ਪਾਰਟੀ ਦੇ ਪ੫ਧਾਨ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਬਾਘਾਪੁਰਾਣਾ ਨੇੜੇ ਮੋਗਾ 'ਚ ਰੈਲੀ ਲਈ ਪੱਖੋਵਾਲ ਤੋਂ 'ਆਪ' ਦੇ ਸਮਰਥਕ ਵੱਡੀ ਗਿਣਤੀ 'ਚ ਰਵਾਨਾ ਹੋਏ। ਇਸ ਮੌਕੇ ਯੂਥ ਬਲਾਕ ਪੱਖੋਵਾਲ ਦੇ ਪ੍ਰਧਾਨ ਰਵਿੰਦਰ ਸਿੰਘ ਰਾਜਗੜ੍ਹ ਨੇ ਦੱਸਿਆ ਕਿ ਕੇਜਰੀਵਾਲ ਰੈਲੀ ਨੂੰ ਸੰਬੋਧਨ ਕਰਨਗੇ ਤੇ ਸਮਰਥਕਾ ਦਾ ਭਾਰੀ ਇਕੱਠ ਬਹੁਤ ਕੁਝ ਬਿਆਨ ਕਰੇਗਾ। ਪਾਰਟੀ ਪ੫ਧਾਨ ਕਿਸਾਨ ਮੈਨੀਫੈਸਟੋ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰ ਆਪਣੀ ਵੱਡਮੁੱਲੀ ਵੋਟ ਦਾ ਸਹੀ ਇਸਤੇਮਾਲ ਕਰਨਗੇ ਤੇ ਨਵਾਂ ਪੰਜਾਬ ਸਿਰਜਣ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਦਲਬੀਰ ਸਿੰਘ, ਗੁਰਪਾਲ ਸਿੰਘ ਜੰਡ ਪ੫ਧਾਨ ਕਿਸਾਨ ਵਿੰਗ, ਤਰਨਦੀਪ ਸਿੰਘ ਨੰਗਲ ਕਲ੍ਹਾ, ਸਤਵਿੰਦਰ ਸਿੰਘ ਪੰਚ ਨੰਗਲ ਖੁਰਦ, ਧਰਮਿੰਦਰ ਸਿੰਘ, ਵਾਸੂਦੇਵ ਪੱਖੋਵਾਲ, ਰਾਜੀਵ ਕੁਮਾਰ, ਅਮਰੀਕ ਸਿੰਘ, ਤਰਸੇਮ ਸਿੰਘ ਪੱਖੋਵਾਲ ਆਦਿ ਹਾਜ਼ਰ ਸਨ।
↧