ਜਾਗਰਣ ਬਿਊਰੋ, ਨਵੀਂ ਦਿੱਲੀ : ਪੈਟ੫ੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਬਰਤਾਨੀਆ ਦੀਆਂ ਕੰਪਨੀਆਂ ਨੂੰ ਦੇਸ਼ ਦੇ ਤੇਲ ਤੇ ਗੈਸ ਖੇਤਰ 'ਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਲੰਡਨ 'ਚ ਬਰਤਾਨੀਆ ਦੀਆਂ ਤੇਲ ਤੇ ਗੈਸ ਦੀਆਂ ਮੁੱਖ ਕੰਪਨੀਆਂ ਤੇ ਨਿਵੇਸ਼ਕਾਂ ਵਿਚਾਲੇ ਉਨ੍ਹਾਂ ਨੇ ਕਿਹਾ ਕਿ ਭਾਰਤ ਕੋਲ ਨਾ ਤਾਂ ਸਿਰਫ ਵੱਡਾ ਬਾਜ਼ਾਰ ਹੈ ਬਲਕਿ ਸਰਕਾਰ ਨੇ ਵੀ ਹਾਲੀਆ ਦਿਨਾਂ 'ਚ ਨਿਵੇਸ਼ ਦੇ ਲਾਇਕ ਮਾਹੌਲ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ। ਇਕ ਪਾਸੇ ਭਾਰਤ ਦੇ ਛੋਟੇ-ਛੋਟੇ ਤੇਲ ਤੇ ਗੈਸ 'ਚ ਨਿਵੇਸ਼ ਦੀ ਨਵੀਂ ਨੀਤੀ ਐਲਾਨੀ ਗਈ ਹੈ, ਉਥੇ ਪੂਰੇ ਦੇਸ਼ 'ਚ ਪੈਟ੫ੋਲੀਅਮ ਉਤਪਾਦਾਂ ਦੀ ਖੋਜ ਲਈ ਨਵੀਂ ਨੀਤੀ ਵੀ ਸਰਕਾਰ ਲਾਗੂ ਕਰ ਚੁੱਕੀ ਹੈ। ਬਰਤਾਨੀਆ ਦੀਆਂ ਕੰਪਨੀਆਂ ਇਨ੍ਹਾਂ ਦੋਵੇਂ ਨੀਤੀਆਂ ਦਾ ਫ਼ਾਇਦਾ ਉਠਾ ਸਕਦੀਆਂ ਹਨ।
ਉਨ੍ਹਾਂ ਨੇ ਖਾਸ ਤੌਰ 'ਤੇ ਪੰਜ ਦਰਜਨ ਤੋਂ ਜ਼ਿਆਦਾ ਨਿਸ਼ਾਨਦੇਹ ਛੋਟੇ ਤੇਲ ਤੇ ਗੈਸ ਬਲਾਕਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਥੇ ਨਿਵੇਸ਼ ਕਰਨਾ ਯਕੀਨੀ ਤੌਰ 'ਤੇ ਫ਼ਾਇਦੇ ਦਾ ਸੌਦਾ ਹੋਵੇਗਾ ਕਿਉਂਕਿ ਇਨ੍ਹਾਂ ਬਲਾਕਾਂ ਦੀ ਖੋਜ ਪਹਿਲਾਂ ਤੋਂ ਚੁੱਕੀ ਹੈ। ਇਥੇ ਕਿੰਨੀ ਮਾਤਰਾ 'ਚ ਤੇਲ ਤੇ ਗੈਸ ਉਪਲਬੱਧ ਹੈ, ਇਸ ਦਾ ਅੰਦਾਜ਼ਾ ਹੈ। ਇਸ ਤੋਂ ਅਹਿਮ ਗੱਲ ਕੰਪਨੀਆਂ ਨੂੰ ਬਹੁਤ ਵੱਡੀ ਰਕਮ ਨਿਵੇਸ਼ ਨਹੀਂ ਕਰਨੀ ਹੋਵੇਗੀ। ਇਸ ਦੇ ਨਾਲ ਹੀ ਭਾਰਤ ਸਰਾਰ ਨੇ ਹਾਲ ਦੇ ਮਹੀਨਿਆਂ 'ਚ ਜਿਸ ਤਰ੍ਹਾਂ ਦੇ ਕਾਰੋਬਾਰ ਕਰਨ ਦਾ ਮਾਹੌਲ ਨੂੰ ਸੌਖਾ ਬਣਾਇਆ ਹੈ, ਉਸ ਦਾ ਵੀ ਫਾਇਦਾ ਬਰਤਾਨਵੀ ਕੰਪਨੀਆਂ ਨੂੰ ਮਿਲੇਗਾ। ਜੇ ਬਰਤਾਨਵੀ ਕੰਪਨੀਆਂ ਨਿਵੇਸ਼ ਨਾਲ ਕਈ ਨਵੀਂ ਤਕਨੀਕ ਲੈ ਕੇ ਆਉਂਦੀ ਹੈ ਤਾਂ ਉਹ ਦੋਵੇਂ ਧਿਰਾਂ ਲਈ ਬਿਹਤਰ ਹੋਵੇਗਾ।