ਦਲੀਪ ਟਰਾਫੀ
-ਚੌਥੇ ਦਿਨ ਸਾਢੇ ਚਾਰ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ ਮੈਚ
ਗ੍ਰੇਟਰ ਨੋਇਡਾ (ਜੇਐੱਨਐੱਨ) : ਸ਼ਹੀਦ ਵਿਜੇ ਸਿੰਘ ਪਥਿਕ ਸਟੇਡੀਅਮ 'ਚ ਬਾਰਿਸ਼ ਕਾਰਨ ਗ਼ੁਲਾਬੀ ਗੇਂਦ ਨਾਲ ਖੇਡੇ ਜਾ ਰਹੇ ਦਲੀਪ ਟਰਾਫੀ ਫਾਈਨਲ ਦੇ ਚੌਥੇ ਦਿਨ ਚਾਰ ਘੰਟੇ 45 ਮਿੰਟ ਦਾ ਖੇਡ ਬਰਬਾਦ ਹੋ ਗਿਆ। ਦਿਨ ਦਾ ਖੇਡ ਸਮਾਪਤ ਹੋਣ ਤਕ ਇੰਡੀਆ ਬਲੂ ਨੇ ਦੂਜੀ ਪਾਰੀ 'ਚ ਤਿੰਨ ਵਿਕਟਾਂ 'ਤੇ 139 ਦੌੜਾਂ ਬਣਾਈਆਂ ਸਨ। ਰੋਹਿਤ ਸ਼ਰਮਾ 22 ਅਤੇ ਰਵਿੰਦਰ ਜਡੇਜਾ ਤਿੰਨ ਦੌੜਾਂ ਬਣਾ ਕੇ ਅਜੇਤੂ ਸਨ। ਇੰਡੀਆ ਬਲੂ ਨੇ ਪਹਿਲੀ ਪਾਰੀ ਛੇ ਵਿਕਟਾਂ 'ਤੇ 693 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਜਵਾਬ ਵਿਚ ਇੰਡੀਆ ਰੈੱਡ ਪਹਿਲੀ ਪਾਰੀ 'ਚ 356 ਦੌੜਾਂ 'ਤੇ ਸਿਮਟ ਗਈ। ਇੰਡੀਆ ਬਲੂ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 337 ਦੌੜਾਂ ਦੀ ਲੀਡ ਹਾਸਲ ਹੋਈ। ਇਸ ਦੇ ਬਾਵਜੂਦ ਕਪਤਾਨ ਗੰਭੀਰ ਨੇ ਇੰਡੀਆ ਰੈੱਡ ਨੂੰ ਫਾਲੋਆਨ ਨਾ ਦੇਣ ਦਾ ਫ਼ੈਸਲਾ ਕੀਤਾ। ਚੌਥੇ ਦਿਨ ਦਾ ਖੇਡ ਸਮਾਪਤ ਹੋਣ ਤਕ ਇੰਡੀਆ ਬਲੂ ਦੀ ਕੁਲ ਬੜ੍ਹਤ 476 ਦੌੜਾਂ ਦੀ ਹੋ ਗਈ ਹੈ। ਸਵੇਰੇ ਲਗਪਗ ਇਕ ਘੰਟਾ ਬਾਰਿਸ਼ ਹੋਣ ਕਾਰਨ ਮੈਦਾਨ ਤੇ ਪਿੱਚ ਗਿੱਲੀ ਹੋ ਗਈ। ਤਿੰਨ ਸੁਪਰ ਸਾਪਰ ਦੇ ਇਸਤੇਮਾਲ ਦੇ ਬਾਵਜੂਦ ਮੈਚ ਸ਼ੁਰੂ ਹੋਣ 'ਚ ਦੇਰ ਹੋਈ ਅਤੇ ਸ਼ਾਮ ਸਾਢੇ ਛੇ ਵਜੇ ਮੈਚ ਸ਼ੁਰੂ ਹੋ ਸਕਿਆ।