ਲੁਧਿਆਣਾ (ਕਰਾਈਮ ਰਿਪੋਰਟਰ) : ਫੋਕਲ ਪੁਆਇੰਟ ਸਥਿਤ ਨਿਊ ਸਵੈਨ ਪ੫ਾਈਵੇਟ ਲਿਮਿਟੇਡ ਫੈਕਟਰੀ ਦਾ ਡਾਟਾ ਚੋਰੀ ਕਰਨ ਵਾਲੇ 3 ਮੁਲਜ਼ਮਾਂ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਤਿੰਨਾਂ ਮੁਲਜ਼ਮਾਂ ਨੇ ਫੈਕਟਰੀ ਦੇ ਕੰਪਿਊਟਰਾਂ 'ਚੋਂ ਡਾਟਾ ਚੋਰੀ ਕੀਤਾ ਸੀ। ਫੈਕਟਰੀ ਮਾਲਕ ਕੁਲਵੰਤ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਮੁਲਜ਼ਮ ਅਜਮੇਰ ਸਿੰਘ, ਰਾਕੇਸ਼ ਕੁਮਾਰ ਤੇ ਵਿਜੇ ਚੌਧਰੀ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰੂ ਫੈਕਟਰੀ 'ਚੋਂ ਕਾਬੂ ਕਰ ਲਿਆ।
↧