ਸਤਵਿੰਦਰ ਸ਼ਰਮਾ, ਲੁਧਿਆਣਾ : ਨਗਰ ਨਿਗਮ ਵੱਲੋਂ ਸਵੱਛ ਭਾਰਤ ਮੁਹਿੰਮ ਨੂੰ ਸਫ਼ਲ ਬਨਾਉਣ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਸ਼ੁਰੂ ਕੀਤੇ ਹਨ, ਜਿਸ ਦੀ ਸ਼ੁਰੂਆਤ ਨਗਰ ਨਿਗਮ ਅਧਿਕਾਰੀਆਂ ਨੇ ਜੋਨ ਸੀ ਅਧੀਨ ਆਉਦੇ ਵਾਰਡ 62 ਦੇ ਇਲਾਕਾ ਬਰੋਟਾ ਰੋਡ ਦੇ ਦਸਮੇਸ਼ ਏ ਸਰਕਾਰੀ ਸਕੂਲ ਤੋਂ ਕੀਤੀ, ਜਿੱਥੇ ਜੋਨ ਸੀ ਦੀ ਸਿਹਤ ਸਾਖਾ ਨੇ ਇਲਾਕਾ ਕੌਂਸਲਰ ਸਰਬਜੀਤ ਕੌਰ ਸ਼ਿਮਲਾਪੁਰੀ ਦੀ ਅਗਵਾਈ ਵਿੱਚ ਸੈਮੀਨਾਰ ਕਰਵਾਇਆ। ਇਸ ਦੌਰਾਨ ਕੌਂਸਲਰ ਪਤੀ ਤੇ ਕਾਂਗਰਸ ਦੇ ਬਲਾਕ ਪ੫ਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਅਤੇ ਵਾਰਡ ਦੇ ਹੋਰ ਲੋਕ ਹਾਜ਼ਰ ਸਨ। ਸੈਮੀਨਾਰ ਸੀ ਸ਼ੁਰੂਆਤ ਜੋਨ ਸੀ ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਸਫਾਈ ਦੇ ਤਰੀਕੇ ਦੱਸ ਕੇ ਕੀਤੀ।
ਇਸ ਦੌਰਾਨ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਉਹ ਕੁਝ ਵੀ ਖਾਣ ਤੋਂ ਪਹਿਲਾਂ ਆਪਣੇ ਹੱਥ ਤੇ ਮੂੰਹ ਨੂੰ ਚੰਗੀ ਤਰ੍ਹਾਂ ਧੋਣ ਅਤੇ ਖਾਣ ਤੋਂ ਬਾਅਦ ਫਿਰ ਇਸੇ ਤਰ੍ਹਾਂ ਕਰਨ। ਉਨ੍ਹਾਂ ਦੱਸਿਆ ਕਿ ਇਸ ਮੌਸਮ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਆਪਣਾ ਆਲਾ ਦੁਆਲਾ ਚੰਗੀ ਤਰ੍ਹਾਂ ਸਾਫ ਰੱਖਣ। ਇਸ ਮੌਕੇ ਜੋਨ ਸੀ ਦੇ ਸਵੱਛ ਭਾਰਤ ਦੇ ਐੱਨਓਐੱਚ ਜਗਜੀਤ ਸਿੰਘ ਵਾਲੀਆ, ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਸੈਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ ਤੇ ਕਮਲਜੀਤ ਸਿੰਘ ਨੇ ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਨਾਲ ਨਾਲ ਸੈਮੀਨਾਰ 'ਚ ਹਾਜ਼ਰ ਲੋਕਾਂ ਨੂੰ ਵੀ ਸਫਾਈ ਪ੫ਤੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ। ਜੋਨ ਸੀ ਦੇ ਸਿਹਤ ਸਾਖਾ ਦੇ ਸਟਾਫ ਵੱਲੋਂ ਸਵੱਛ ਭਾਰਤ ਮੁਹਿੰਮ ਨੂੰ ਸਫਲ ਬਨਾਉਣ ਲਈ ਕਰਵਾਏ ਗਏ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਜੋਨ ਸੀ ਦੇ ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਸਫਾਈ ਪ੫ਤੀ ਜਾਗਰੂਕ ਕਰਨ ਵਿੱਚ ਬੱਚੇ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ। ਇਸ ਲਈ ਨਿਗਮ ਵੱਲੋਂ ਵਿਦਿਆਰਥੀਆਂ ਨੂੰ ਸਫਾਈ ਦੀ ਮਹੱਤਤਾ ਸਮਝਾਉਣ ਲਈ ਇਹ ਉਪਰਾਲਾ ਸ਼ੁਰੂ ਕੀਤਾ ਹੈ।