ਨਿਊਯਾਰਕ (ਪੀਟੀਆਈ) : ਬਾਲੀਵੁੱਡ ਅਦਾਕਾਰਾ ਪਿ੍ਰਅੰਕਾ ਚੋਪੜਾ ਦੇ ਨਾਂ ਇਕ ਹੋਰ ਵੱਡੀ ਉਪਲੱਬਧੀ ਜੁੜ ਗਈ ਹੈ। ਅਮਰੀਕੀ ਸੀਰੀਜ਼ 'ਕਵਾਂਟਿਕੋ' 'ਚ ਐਕਟਿੰਗ ਦੇ ਬਾਅਦ ਉਹ ਫੋਰਬਸ ਦੀ ਦੁਨੀਆ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਟੀਵੀ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ। ਇਹ ਰੁਤਬਾ ਪਾਉਣ ਵਾਲੀ ਉਹ ਪਹਿਲੀ ਭਾਰਤੀ ਅਦਾਕਾਰਾ ਬਣ ਗਈ ਹੈ। ਪਿ੍ਰਅੰਕਾ ਇਸ ਮਿਆਰੀ ਸੂਚੀ 'ਚ ਅੱਠਵੇਂ ਸਥਾਨ 'ਤੇ ਹੈ। ਅਮਰੀਕੀ ਅਦਾਕਾਰਾ ਸੋਫੀਆ ਵੇਰਗਾਰਾ ਲਗਾਤਾਰ ਪੰਜਵੇਂ ਸਾਲ ਪ੍ਰਮੁੱਖ ਸਥਾਨ 'ਤੇ ਕਬਜ਼ਾ ਬਣਾ ਕੇ ਰੱਖਣ 'ਚ ਸਫਲ ਰਹੀ। ਹਿੱਟ ਟੀਵੀ ਸ਼ੋਅ 'ਮਾਡਰਨ ਫੈਮਿਲੀ' ਦੀ ਇਸ 44 ਸਾਲਾ ਅਦਾਕਾਰਾ ਨੇ 4.3 ਕਰੋੜ ਡਾਲਰ (ਕਰੀਬ 288 ਕਰੋੜ ਰੁਪਏ) ਦੀ ਕਮਾਈ ਕੀਤੀ। ਜਦਕਿ ਪਿ੍ਰਅੰਕਾ ਚੋਪੜਾ ਨੇ ਇਕ ਸਾਲ 'ਚ 1.1 ਕਰੋੜ ਡਾਲਰ (ਕਰੀਬ 74 ਕਰੋੜ ਰੁਪਏ) ਦੀ ਕਮਾਈ ਕੀਤੀ। ਉਨ੍ਹਾਂ ਨੇ ਪਿਲੇ ਸਾਲ ਏਬੀਸੀ ਦੇ ਟੀਵੀ ਸ਼ੋਅ 'ਕਵਾਂਟਿਕੋ' ਤੋਂ ਕੌਮਾਂਤਰੀ ਪੱਧਰ 'ਤੇ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ। ਹੁਣ ਉਹ ਇਸ ਦੇ ਦੂਜੇ ਸੀਜ਼ਨ ਦੀ ਤਿਆਰੀ ਕਰ ਰਹੀ ਹੈ। 34 ਅਦਾਕਾਰਾ 'ਬੇਵਾਚ' ਤੋਂ ਹਾਲੀਵੁੱਡ 'ਚ ਵੀ ਕਦਮ ਰੱਖਣ ਜਾ ਰਹੀਆਂ ਹੈ। ਇਸ ਵਿਚ ਉਹ ਦੁਨੀਆ 'ਚ ਸਭ ਤੋਂ ਜ਼ਿਆਦਾ ਭੁਗਤਾਨ ਹਾਸਲ ਕਰਨ ਵਾਲੇ ਅਦਾਕਾਰ ਡਵੈਨ ਜੌਨਸਨ ਵਰਗੇ ਹਾਲੀਵੁੱਡ ਕਲਾਕਾਰਾਂ ਨਾਲ ਨਜ਼ਰ ਆਵੇਗੀ। ਉਸ ਦੀਆਂ ਪਿਛਲੇ ਸਾਲ ਦੋ ਫਿਲਮਾਂ 'ਬਾਜੀਰਾਵ ਮਸਤਾਨੀ' ਅਤੇ 'ਜੈ ਗੰਗਾਜਲ' ਬੜੀਆਂ ਹਿੱਟ ਰਹੀਆਂ ਸਨ।
ਫੋਰਬਸ ਮੈਗਜ਼ੀਨ ਮੁਤਾਬਕ 'ਦ ਬਿੱਗ ਬੈਂਗ ਥਿਊਰੀ' ਦੀ ਅਦਾਕਾਰਾ ਕੈਲੀ ਕੂਕੋ 2.45 ਕਰੋੜ ਡਾਲਰ (ਕਰੀਬ 164 ਕਰੋੜ ਰੁਪਏ) ਦੀ ਕਮਾਈ ਦੇ ਨਾਲ ਦੂਜੇ ਸਥਾਨ 'ਤੇ ਹੈ। ਮਿੰਡੀ ਕਲਿੰਗ 1.5 ਕਰੋੜ ਡਾਲਰ (ਕਰੀਬ 100 ਕਰੋੜ ਰੁਪਏ) ਦੀ ਆਮਦਨੀ ਦੇ ਨਾਲ ਤੀਜੇ ਸਥਾਨ 'ਤੇ ਹੈ।
ਪ੍ਰਮੁੱਖ 10 ਟੀਵੀ ਅਦਾਕਾਰਾਂ
ਰੈਂਕ ਅਦਾਕਾਰਾ ਆਮਦਨੀ
1 ਸੋਫੀਆ ਵੇਰਗਾਰਾ 288 ਕਰੋੜ
2. ਕੂਲੀ ਕੂਕੋ 164 ਕਰੋੜ
3. ਮਿੰਡੀ ਕਲਿੰਗ 100 ਕਰੋੜ
4. ਐਲਨ ਪੋਮਪੀਓ 97 ਕਰੋੜ
5. ਮਰਿਸਕਾ ਹਰਗਿਟੀਅ 97 ਕਰੋੜ
6 ਕੈਰੀ ਵਾਸ਼ਿੰਗਟਨ 90 ਕਰੋੜ
7. ਸਟਾਨਾ ਕੈਟਿ੫ਕ 80 ਕਰੋੜ
8. ਪਿ੍ਰਅੰਕਾ ਚੋਪੜਾ 74 ਕਰੋੜ
9. ਜੂਲੀਅਨ 70 ਕਰੋੜ
10. ਜੂਲੀ ਬੋਵੇਨ 67 ਕਰੋੜ
(ਨੋੋਟ : ਆਮਦਨੀ ਰੁਪਏ 'ਚ)