ਜਾਗਰਣ ਬਿਊਰੋ, ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ 'ਚ ਪਾਲਾ ਬਦਲਣ ਦੇ ਨਵੇਂ ਸਿਆਸੀ ਥਿ੍ਰਲਰ 'ਚ ਇਕ ਵਾਰ ਫਿਰ ਕਾਂਗਰਸ ਦਾ ਸਿਆਸੀ ਆਲ੍ਹਣਾ ਲੁੱਟਿਆ ਗਿਆ ਹੈ। ਮੁੱਖ ਮੰਤਰੀ ਪੇਮਾ ਖਾਂਡੂ ਦੀ ਅਗਵਾਈ 'ਚ ਪੂਰੀ ਸਰਕਾਰ ਨੇ ਕਾਂਗਰਸ ਦਾ ਚੋਲਾ ਉਤਾਰ ਕੇ ਪੀਪਲਸ ਪਾਰਟੀ ਆਫ ਅਰੁਣਾਚਲ ਪ੍ਰਦੇਸ਼ ਦੀ ਸਿਆਸੀ ਕਮੀਜ਼ ਪਾ ਲਈ ਹੈ। ਕਾਂਗਰਸ 'ਚ ਹੋਏ ਇਸ ਸ਼ਾਂਤਮਈ ਵਿਦਰੋਹ 'ਚ ਉਸ ਦੇ 45 ਵਿਚੋਂ 44 ਵਿਧਾਇਕ ਵੀ ਪੀਪੀਏ 'ਚ ਸ਼ਾਮਿਲ ਹੋ ਗਏ ਹਨ। ਇਸ ਤਰ੍ਹਾਂ ਸੁਪਰੀਮ ਕੋਰਟ ਦੇ ਦਖਲ ਨਾਲ ਦੋ ਮਹੀਨੇ ਪਹਿਲੇ ਕਾਂਗਰਸ ਨੂੰ ਰਾਜ 'ਚ ਮਿਲੀ ਸੱਤਾ ਉਸ ਤੋਂ ਫਿਰ ਖੋਹ ਲਈ ਗਈ ਹੈ। ਪੀਪੀਏ ਦੀ ਨਵੀਂ ਸਰਕਾਰ ਦੇ ਰੂਪ 'ਚ ਖਾਂਡੂ ਨੇ ਕਾਂਗਰਸ ਛੱਡਣ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੇ ਨਾਰਥ ਈਸਟ ਡੈਮੋਯੇਟਿਕ ਅਲਾਇੰਸ ਮੋਰਚੇ 'ਚ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ ਹੈ।
ਉਧਰ ਸੱਤਾ ਗੁਆਉਣ ਤੋਂ ਬੌਖਲਾਈ ਕਾਂਗਰਸ ਨੇ ਇਸ ਨੂੰ ਅਰੁਣਾਚਲ 'ਚ ਦਿਨ ਦਿਹਾੜੇ ਲੋਕਤੰਤਰ ਦਾ ਚੀਰਹਰਨ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਅਤੇ ਭਾਜਪਾ ਨੇ ਇਸ 'ਤੇ ਪਲਟ ਵਾਰ ਕਰਦੇ ਹੋਏ ਕਿਹਾ ਕਿ ਆਪਣਾ ਘਰ ਬਚਾਉਣ ਦੀ ਨਾਕਾਮੀ ਲੁਕਾਉਣ ਦੇ ਲਈ ਕਾਂਗਰਸ ਦੂਸਰਿਆਂ 'ਤੇ ਦੋਸ਼ ਮੜ੍ਹ ਰਹੀ ਹੈ। ਅਰੁਣਾਚਲ 'ਚ ਆਪਣੀ ਸਰਕਾਰ ਗੁਆਉਣ ਦੇ ਬਾਅਦ ਜਾਗੀ ਕਾਂਗਰਸ ਨੇ ਭਾਜਪਾ 'ਤੇ ਵਾਰ ਕਰਨ 'ਚ ਤੇਵਰ ਜ਼ਰੂਰ ਵਿਖਾਏ ਪ੍ਰੰਤੂ ਇਹ ਹਕੀਕਤ ਰਹੀ ਕਿ ਅੱਜ ਸਵੇਰੇ ਜਦੋਂ ਮੁੱਖ ਮੰਤਰੀ ਪੇਮਾ ਖਾਂਡੂ ਨੇ ਰਾਜ ਵਿਧਾਨ ਸਭਾ ਸਪੀਕਰ ਨੂੰ ਪੂਰੇ ਕਾਂਗਰਸ ਵਿਧਾਇਕ ਦਲ ਦੇ ਨਾਲ ਪੀਪੀਏ 'ਚ ਸ਼ਾਮਿਲ ਹੋਣ ਦਾ ਪੱਤਰ ਸੌਂਪਿਆ ਤਦ ਕਾਂਗਰਸ ਹਾਈ ਕਮਾਂਡ ਨੂੰ ਇਸ ਦੀ ਜਾਣਕਾਰੀ ਮਿਲੀ। ਇਸ ਤੋਂ ਪਹਿਲੇ ਤਕ ਪਾਰਟੀ ਲੀਡਰਸ਼ਿਪ ਨੂੰ ਇਸ ਦੀ ਭਿਨਕ ਤਕ ਨਹੀਂ ਸੀ। ਪੂਰਬ ਉੱਤਰ ਰਾਜਾਂ ਦੇ ਲਈ ਕਾਂਗਰਸ ਦੇ ਇੰਚਾਰਜ ਸੀਪੀ ਜੋਸ਼ੀ ਨੇ ਕਬੂਲਿਆ ਵੀ ਕਿ ਜਦੋਂ ਪੂਰੀ ਸਰਕਾਰ ਹੀ ਪਾਲਾ ਬਦਲ ਕੇ ਦੂਸਰੇ ਖੇਮੇ 'ਚ ਚਲੀ ਜਾਂਦੀ ਹੈ ਤਾਂ ਫਿਰ ਤੁਸੀਂ ਕੁਝ ਨਹੀਂ ਕਹਿ ਸਕਦੇ। ਦੱਸਿਆ ਜਾਂਦਾ ਹੈ ਕਿ ਤਿੰਨ ਦਿਨ ਪਹਿਲੇ ਕਾਂਗਰਸ ਦੇ ਕਈ ਵਿਧਾਇਕ ਦਿੱਲੀ ਭਾਜਪਾ ਲੀਡਰਸ਼ਿਪ ਨਾਲ ਪਾਰਟੀ 'ਚ ਸ਼ਾਮਿਲ ਹੋਣ ਦੇ ਲਈ ਮਿਲਣ ਆਏ ਸਨ ਪ੍ਰੰਤੂ ਭਾਜਪਾ ਨੇ ਉਨ੍ਹਾਂ ਨੂੰ ੁਸਿੱਧੇ ਪਾਰਟੀ 'ਚ ਲੈਣ ਦੀ ਬਜਾਏ ਦੂਸਰਾ ਰਸਤਾ ਅਪਣਾਉਣ ਦੀ ਸਲਾਹ ਦਿੱਤੀ। ਇਸ ਦੇ ਬਾਅਦ ਹੀ ਖਾਂਡੂ ਅਤੇ ਵਿਧਾਇਕਾਂ ਨੇ ਪੀਪੀਏ ਦੀ ਰਾਹ ਚੁਣੀ ਹੈ।
ਮੁੱਖ ਮੰਤਰੀ ਖਾਂਡੂ ਦੇ ਨਾਲ ਸਾਰੇ ਵਿਧਾਇਕਾਂ ਨੇ ਪੀਪੀਏ 'ਚ ਸ਼ਾਮਿਲ ਹੋਣ ਦੇ ਬਾਅਦ ਸਾਫ਼ ਕਹਿ ਦਿੱਤਾ ਹੈ ਕਿ ਉਹ ਭਾਜਪਾ ਦੀ ਅਗਵਾਈ ਵਾਲੇ ਪੂਰਬ ਉੱਤਰ ਜਨਤੰਤਿ੫ਕ ਮੋਰਚੇ 'ਚ ਸ਼ਾਮਿਲ ਹੋਣਗੇ। ਵੈਸੇ ਪੀਪੀਏ ਪਹਿਲੇ ਤੋਂ ਹੀ ਇਸ ਮੋਰਚੇ ਦਾ ਹਿੱਸਾ ਹੈ। ਕਲਿਕੋ ਪੁਲ ਦੀ ਅਗਵਾਈ 'ਚ ਇਸ ਤੋਂ ਪਹਿਲੇ ਫਰਵਰੀ 'ਚ ਕਾਂਗਰਸ ਤੋਂ ਬਗਾਵਤ ਕਰਨ ਵਾਲੇ 30 ਵਿਧਾਇਕਾਂ ਨੇ ਪੀਪੀਏ ਦੀ ਛੱਤਰੀ 'ਚ ਹੀ ਸਰਕਾਰ ਬਣਾਈ ਸੀ। ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਅਦ ਪੁਲ ਨੂੰ ਹਟਾਉਣਾ ਪਿਆ ਅਤੇ ਕਾਂਗਰਸ ਨੇ ਆਪਣੀ ਸਰਕਾਰ ਬਚਾਉਣ ਦੇ ਲਈ ਮੁੱਖ ਮੰਤਰੀ ਨਬਾਮ ਟੁਕੀ ਦੀ ਬਲੀ ਦਿੰਦੇ ਹੋਏ ਖਾਂਡੂ ਨੂੰ ਸੀਐੱਮ ਬਣਾਇਆ ਪ੍ਰੰਤੂ ਖਾਂਡੂ ਨੇ ਪਾਰਟੀ ਨੂੰ ਠੇਂਗਾ ਵਿਖਾ ਦਿੱਤਾ। ਹੁਣ ਟੁਕੀ ਹੀ ਅਰੁਣਾਚਲ 'ਚ ਕਾਂਗਰਸ ਦਾ ਝੰਡਾ ਉਠਾਉਣ ਦੇ ਲਈ ਇਕਲੌਤੇ ਵਿਧਾਇਕ ਰਹਿ ਗਏ ਹਨ। ਇਸ ਸਿਆਸੀ ਥਿ੍ਰਲਰ ਦੀ ਨਵੀਂ ਕਰਵਟ ਤੋਂ ਸੁੰਨ ਕਾਂਗਰਸ ਜਨਰਲ ਸਕੱਤਰ ਸੀਪੀ ਜੋਸ਼ੀ ਅਤੇ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ 'ਤੇ ਜੋੜ-ਤੋੜ ਦੇ ਸਹਾਰੇ ਪੂਰਬ ਉੱਤਰ 'ਚ ਭਾਜਪਾ ਦਾ ਪ੍ਰਸਾਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕੇਂਦਰੀ ਸਹਾਇਤਾ ਨਾ ਦੇਣ, ਧਮਕਾਉਣ ਅਤੇ ਧਨ ਬਲ ਦਾ ਸਹਾਰੇ ਅਰੁਣਾਚਲ 'ਚ ਸੱਤਾ ਪਲਟੀ ਗਈ ਹੈ। ਸੁਰਜੇਵਾਲਾ ਨੇ ਕਿਹਾ ਕਿ ਇਹ ਦਿਨ ਦਿਹਾੜੇ ਲੋਕਤੰਤਰ ਦੀ ਹੱਤਿਆ ਹੈ ਅਤੇ ਪਾਰਟੀ ਇਸ ਦੀ ਨਿੰਦਾ ਕਰਦੀ ਹੈ। ਉਨ੍ਹਾਂ ਦੇ ਅਨੁਸਾਰ ਭਾਜਪਾ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਹੋਈ ਫਜ਼ੀਹਤ ਦਾ ਬਦਲਾ ਲੈਣ ਅਤੇ ਸਰਵਉੱਚ ਅਦਾਲਤ ਨੂੰ ਵੀ ਸੰਦੇਸ਼ ਦੇਣ ਦੇ ਲਈ ਇਸ ਤਖਤਾ ਪਲਟ ਨੂੰ ਅੰਜ਼ਾਮ ਦਿੱਤਾ ਹੈ। ਇਹ ਲੋਕਤੰਤਰੀ ਮਰਿਆਦਾਵਾਂ ਨੂੰ ਖ਼ਤਮ ਕਰਦੇ ਹੋਏ ਗ਼ੈਰ-ਕਾਨੂੰਨੀ ਰੂਪ ਨਾਲ ਸੱਤਾ ਹਥਿਆਣਾ ਹੈ। ਸੁਰਜੇਵਾਲਾ ਨੇ ਕਿਹਾ ਕਿ ਸਾਰੇ ਵਿਧਾਇਕ ਕਾਂਗਰਸ ਦੇ ਚੋਣ ਚਿੰਨ੍ਹ 'ਤੇ ਜਿੱਤ ਕੇ ਆਏ ਹਨ ਇਸ ਲਈ ਪਾਰਟੀ ਮੰਗ ਕਰਦੀ ਹੈ ਕਿ ਰਾਜ 'ਚ ਨਵੇਂ ਸਿਰੇ ਤੋਂ ਚੋਣ ਹੋਵੇ। ਜ਼ਿਕਰਯੋਗ ਹੈ ਕਿ ਅਰੁਣਾਚਲ 'ਚ ਵਿਧਾਨ ਸਭਾ ਦੀ ਚੋਣ ਅਗਲੀ ਲੋਕ ਸਭਾ ਚੋਣ ਦੇ ਨਾਲ ਹੋਣੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਅਰੁਣਾਚਲ ਭਾਜਪਾ ਦੇ ਆਗੂ ਕਿਰਣ ਰਿਜਿਜੂ ਨੇ ਕਾਂਗਰਸ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਖ਼ੁਦ ਆਪਣੇ ਵਿਧਾਇਕਾਂ ਨੂੰ ਸੰਭਾਲਣ 'ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਦੂਸਰੇ ਨੂੰ ਦੋਸ਼ ਦੇਣ ਤੋਂ ਪਹਿਲੇ ਕਾਂਗਰਸ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਕਿ ਉਸ ਦੇ ਵਿਧਾਇਕ ਹੀ ਨਹੀਂ ਮੁੱਖ ਮੰਤਰੀ ਨੂੰ ਵੀ ਪਾਰਟੀ ਲੀਡਰਸ਼ਿਪ ਨਾਲ ਮੁਲਾਕਾਤ ਦੇ ਲਈ ਸਮਾਂ ਨਹੀਂ ਮਿਲਦਾ।