ਪੱਤਰ ਪ੫ੇਰਕ, ਲੁਧਿਆਣਾ : ਸਿੱਖ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ (ਢੋਲੇਵਾਲ) ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਸੰਗਤਾਂ ਵੱਲੋਂ ਸਤਿਕਾਰ ਸਹਿਤ ਮਨਾਇਆ ਗਿਆ।
ਅੰਮਿ੫ਤ ਵੇਲੇ ਤੋਂ ਦੇਰ ਸਾਮ ਤਕ ਰਾਗੀ ਸਿੰਘਾਂ ਭਾਈ ਮਹਿੰਦਰ ਸਿੰਘ, ਹਰਪ੫ੀਤ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ ਪ੫ੀਤ, ਜਸਬੀਰ ਸਿੰਘ ਨੇਕੀ, ਭਾਈ ਇਕਬਾਲ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਜਗਤ ਸਿੰਘ, ਭਾਈ ਸੁਰਿੰਦਰ ਸਿੰਘ ਸਹਿਜ, ਭਾਈ ਵਾਹਿਗੁਰੂ ਪਾਲ ਸਿੰਘ, ਭਾਈ ਇਕਬਾਲ ਸਿੰਘ, ਭਾਈ ਮਲਕੀਤ ਸਿੰਘ ਕੋਮਲ ਤੇ ਭਾਈ ਜੈਮਲ ਸਿੰਘ ਵੱਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਕੀਰਤਨੀ ਜੱਥੇ ਨੂੰ ਸਿਰੋਪਾਓ ਭੇਟ ਕੀਤੇ। ਇਸ ਮੌਕੇ ਸੀਐੱਮਸੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ।
ਇਸ ਮੌਕੇ ਮਾਤਾ ਅੰਮਿ੫ਤ ਕੌਰ ਲਾਇਲਪੁਰੀ, ਸਤਪਾਲ ਸਿੰਘ ਪਾਲ, ਤੇਜਿੰਦਰ ਸਿੰਘ ਡੰਗ, ਪਰਮਿੰਦਰ ਸਿੰਘ ਪਰੀ, ਤਰਲੋਚਨ ਸਿੰਘ, ਮੋਹਨ ਸਿੰਘ ਚੌਹਾਨ, ਬਲਜੀਤ ਸਿੰਘ ਬਿੰਦਰਾ, ਬਲਵੀਰ ਸਿੰਘ ਦਿਓਲ, ਇੰਦਰਜੀਤ ਸਿੰਘ ਮੱਕੜ, ਸੁਰਿੰਦਰਜੀਤ ਸਿੰਘ ਮੱਕੜ, ਸੁਰਜੀਤ ਸਿੰਘ ਮਠਾੜੂ, ਪਰਮਜੀਤ ਸਿੰਘ ਲਾਇਲਪੁਰੀ, ਪ੫ੀਤਮ ਸਿੰਘ, ਲਖਵਿੰਦਰ ਸਿੰਘ ਲੱਖਾ, ਦਵਿੰਦਰ ਸਿੰਘ ਸਿੱਬਲ, ਭੁਪਿੰਦਰ ਸਿੰਘ ਐੱਨਐੱਸ, ਦਰਸ਼ਨ ਸਿੰਘ ਭੋਗਲ, ਅਮਰਦੀਪ ਸਿੰਘ ਲਾਲੀ ਨੇ ਹਾਜ਼ਰੀ ਭਰੀ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।