ਆਰਕੇ ਆਨੰਦ, ਜਲੰਧਰ : ਬੀਤੇ ਦਿਨ ਸਥਾਨਕ ਲਾਇਨਜ਼ ਭਵਨ 'ਚ ਹੋਏ ਪ੍ਰੋਗਰਾਮ ਦੌਰਾਨ ਲਾਇਨ ਅਸ਼ਵਨੀ ਸਹਿਗਲ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਲਾਇਨਜ਼ ਕਲੱਬ ਦਾ ਸੈਨੇਟੇਨੀਅਲ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ। ਇਸ ਦੌਰਾਨ ਸਮਾਗਮ ਦੀ ਪ੍ਰਧਾਨਗੀ ਲਾਇਨ ਹਰਭਜਨ ਸਿੰਘ ਨੇ ਕੀਤੀ ਤੇ ਡਿਸਟਿ੫ਕਟ ਗਵਰਨਰ ਲਾਈਨ ਸੁਦੀਪ ਗਰਗ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਲਾਈਨ ਵਿਜੇ ਸਾਂਪਲਾ ਪ੍ਰਧਾਨ ਪੰਜਾਬ ਭਾਜਪਾ ਤੇ ਕੇਂਦਰੀ ਮੰਤਰੀ ਤੋਂ ਇਲਾਵਾ ਅੰਬੈਸਡਰ ਆਫ ਗੁੱਡਵਿਲ ਲਾਇਨ ਜੇਬੀ ਸਿੰਘ ਚੌਧਰੀ ਨੇ ਇਸ ਦੌਰਾਨ ਹਾਜ਼ਰੀ ਭਰੀ।
ਸਿਲੀਗੁੜੀ ਪੱਛਮੀ ਬੰਗਾਲ ਤੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਪੁੱਜੇ ਸਮਾਗਮ ਦੇ ਮੁੱਖ ਮਹਿਮਾਨ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਜੀਐੱਸ ਹੋਰਾ ਨੇ ਕਲੱਬ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟਾਉਂਦਿਆਂ ਕਲੱਬ ਵੱਲੋਂ ਆਰੰਭੀਆਂ ਜਾਣ ਵਾਲੀਆਂ ਕੌਮਾਂਤਰੀ ਭਵਿੱਖ ਯੋਜਨਾਵਾਂ ਤੇ ਪ੍ਰੋਗਰਾਮਾਂ 'ਤੇ ਚਾਨਣਾ ਪਾਇਆ।
ਲਾਇਨ ਅਸ਼ਵਨੀ ਸਹਿਗਲ ਨੂੰ ਪ੍ਰਧਾਨ, ਲਾਇਨ ਸਨਜੀਤ ਮੁਰੀਆ, ਲਾਇਨ ਦਿਨੇਸ਼ ਸ਼ਰਮਾ ਤੇ ਲਾਇਨ ਕੁਲਵਿੰਦਰ ਫੁੱਲ ਨੂੰ ਮੀਤ ਪ੍ਰਧਾਨ ਅਤੇ ਲਾਇਨ ਸੁਰਿੰਦਰ ਕੌਰ ਚੌਧਰੀ ਨੂੰ ਸਕੱਤਰ, ਲਾਇਨ ਕੇਵਲ ਸ਼ਰਮਾ ਨੂੰ ਖ਼ਜ਼ਾਨਚੀ, ਲਾਇਨ ਆਰਐੱਸ ਬੰਗਾ ਨੂੰ ਪੀਆਰਓ, ਲਾਇਨ ਡਾ. ਵਿਪੁਲ ਤਿ੫ਖਾ ਨੂੰ ਜੁਆਇੰਟ ਸਕੱਤਰ, ਲਾਇਨ ਪਰਮਜੀਤ ਸਿੰਘ ਸੈਣੀ ਨੂੰ ਜੁਆਇੰਟ ਖ਼ਜ਼ਾਨਚੀ, ਲਾਇਨ ਸੋਮ ਦੱਤ ਟਾਂਗਰੀ ਨੂੰ ਜੁਆਇੰਟ ਪੀਆਰਓ, ਲਾਇਨ ਦਇਆ ਿਯਸ਼ਨ ਨੂੰ ਟੇਮਰ, ਲਾਇਨ ਰਾਮ ਛਾਬੜਾ ਨੂੰ ਟੇਲ ਟਵਿਸਟਰ ਤੇ ਲਾਇਨ ਿਯਸ਼ਨ ਕਿਸ਼ੋਰ ਨੂੰ ਕੋ-ਆਡੀਟਰ ਨਿਯੁਕਤ ਕੀਤਾ ਗਿਆ। ਲਾਇਨ ਅਸ਼ਵਨੀ ਸਹਿਗਲ ਨੇ ਸਮੂਹ ਲਾਇਨਜ਼ ਨੂੰ ਭਰੋਸਾ ਦਿੱਤਾ ਕਿ ਉਹ ਕਲੱਬ ਨੂੰ ਨਵੀਆਂ ਉਚਾਈਆਂ ਤਕ ਪਹੁੰਚਾਣ ਲਈ ਜੀ-ਜਾਣ ਲਗਾ ਦੇਣਗੇ। ਇਸ ਮੌਕੇ ਲਾਇਨ ਸਵਰਨ ਸਿੰਘ, ਐੱਸਕੇ ਪੁੰਜ, ਐੱਸਐੱਲ ਕਪੂਰ, ਕੰਵਲ ਸਚਦੇਵਾ, ਐੱਮਐੱਸ ਕਲਸੀ, ਰਾਮ ਭਾਰਦਵਾਜ, ਪਰਮਜੀਤ ਸਿੰਘ ਚਾਵਲਾ, ਡਾ. ਡੀਐੱਸ ਕਾਲੜਾ, ਜਸਵਿੰਦਰ ਪਾਲ ਸਿੰਘ, ਹਰੀਸ਼ ਬੰਗਾ, ਸ਼ਿਵ ਸੇਖੜੀ, ਵਿਨੋਦ ਮਹਾਜਨ, ਪਿੰ੍ਰਸ ਵਰਮਾ, ਮੋਹਿੰਦਰਜੀਤ ਸਿੰਘ, ਐੱਸਵੀ ਹੰਸ, ਸੁਰਿੰਦਰ ਸੇਠ, ਮੋਹਨ ਸਿੰਘ ਸਚਦੇਵਾ, ਡਾ. ਪਵਨ ਗੁਪਤਾ, ਬਿ੍ਰਜੇਸ਼ ਸਿੰਗਲਾ, ਕੇਵਲ ਸ਼ਰਮਾ, ਆਰਐੱਸ ਬੰਗਾ, ਸੁਧੀਰ ਕਪੂਰ, ਕੇਕੇ ਸ਼ਰਮਾ, ਜਗਨ ਨਾਥ ਸੈਣੀ, ਜੀਐੱਸ ਬੰਗਾ, ਰਾਜੀਵ ਕਿ੍ਰਸ਼ਨ ਸੂਦ, ਪਰਦੀਪ ਛਾਬੜਾ, ਏਕੇ ਬਹਿਲ ਆਦਿ ਹਾਜ਼ਰ ਸਨ।