ਸਿਟੀ-ਪੀ38) 'ਆਪ' ਦੀ ਮੀਟਿੰਗ ਮੌਕੇ ਹਾਜ਼ਰ ਚਰਨਜੀਤ ਚੰਨੀ, ਬਲਜੀਤ ਸਿੰਘ ਨੀਲਾਮਹਿਲ, ਸੋਨੂੰ ਲੂਥਰਾ ਤੇ ਹੋਰ।
ਸਟਾਫ ਰਿਪੋਰਟਰ, ਜਲੰਧਰ : ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਵੱਲੋਂ ਅਹਿਮ ਮੀਟਿੰਗ ਕੀਤੀ ਗਈ, ਜਿਸ 'ਚ ਵੱਖ-ਵੱਖ ਹਲਕਿਆਂ ਦੇ ਇੰਚਾਰਜ ਥਾਪੇ ਗਏ ਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਕਰਤਾਰਪੁਰ, ਜਲੰਧਰ ਉੱਤਰੀ, ਆਦਮਪੁਰ ਹਲਕਿਆਂ ਦੇ ਸੈਕਟਰ ਇੰਚਾਰਜ ਚਰਨਜੀਤ ਚੰਨੀ ਵੱਲੋਂ ਸੱਦੀ ਗਈ ਤੇ ਇਸ ਦੀ ਪ੍ਰਧਾਨਗੀ ਜ਼ੋਨ ਇੰਚਾਰਜ ਬਲਜੀਤ ਸਿੰਘ ਨੀਲਾਮਹਿਲ ਨੇ ਕੀਤੀ। ਇਸ ਦੌਰਾਨ ਸੋਨੂੰ ਲੂਥਰਾ ਨੂੰ ਜਲੰਧਰ ਉੱਤਰੀ, ਰਣਜੀਤ ਸਿੰਘ ਨੂੰ ਆਦਮਪੁਰ, ਜਸਵਿੰਦਰ ਸਿੰਘ ਨੂੰ ਕਰਤਾਰਪੁਰ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਅਮਰਜੀਤ ਸਿੰਘ ਸੇਠੀ ਨੂੰ ਸੈਕਟਰ ਸਕੱਤਰ, ਉਮੰਗ ਬੱਸੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਮੀਟਿੰਗ ਦੌਰਾਨ 19 ਸਤੰਬਰ ਨੂੰ ਹੋਣ ਵਾਲੇ 'ਪੰਜਾਬ ਬੋਲਦਾ' ਬਾਰੇ ਚਰਚਾ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੁਝ ਵਲੰਟੀਅਰਾਂ ਵੱਲੋਂ ਪ੍ਰੋਗਰਾਮ ਸਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ।