ਕਰਾਈਮ ਰਿਪੋਰਟਰ, ਜਲੰਧਰ : ਭਾਰਤ ਗੌਰਵ ਸੰਸਥਾ ਦੇ ਸਮੂਹ ਆਗੂਆਂ ਨੇ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਦੇ ਜਲੰਧਰ ਦਫ਼ਤਰ ਸ੍ਰੀ ਗੁਰੂ ਰਵਿਦਾਰ ਚੌਕ ਬਾਹਰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਿਢਆ। ਮਾਰਚ ਦੌਰਾਨ ਬੀਤੇ ਦਿਨੀਂ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਤੇ ਹੋਰ ਲੋਕਾਂ ਨੇ ਦਿਲ ਦੀ ਡੂੰਘਾਈ ਤੋਂ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਤੇ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਕਿਹਾ ਕਿ 27 ਜੁਲਾਈ ਨੂੰ ਜਿਹੜਾ ਅੱਤਵਾਦੀ ਹਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਕਸਬੇ 'ਚ ਹੋਇਆ, ਉਹ ਬਹੁਤ ਨਿੰਦਣਯੋਗ ਹੈ। ਇਸ ਨੇ ਪੂਰੇ ਭਾਰਤ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਸ ਮੌਕੇ ਕਮਲ ਸ਼ਰਮਾ ਪ੍ਰਧਾਨ ਭਾਰਤ ਗੌਰਵ ਸੰਸਥਾ, ਰੋਬਿਨ ਸਾਂਪਲਾ ਸਕੱਤਰ, ਭਾਰਤ ਗੌਰਵ, ਅਮਿਤ ਸਾਂਪਲਾ ਸਕੱਤਰ, ਪ੍ਰਦੀਪ ਖੁੱਲਰ ਜਨਰਲ ਸਕੱਤਰ, ਆਸ਼ੂ ਘਈ ਸਕੱਤਰ, ਭਾਰਤ ਗੋਗਨਾ, ਅਜੇ ਚੋਪੜਾ, ਵੈਦ ਸ਼ਰਮਾ, ਕਮਲ ਸਾਂਪਲਾ, ਰਾਜੀਵ, ਮੁਕੇਸ਼ ਸਹਿਦੇਵ, ਰਾਜੇਸ਼ ਬਿੱਟੂ, ਹਿਮਾਂÎਸ਼ੂ ਸ਼ਰਮਾ, ਅਮਰਜੀਤ ਸਿੰਘ ਅਮਰੀ, ਚਮਨ ਲਾਲ ਬੰਟੀ, ਰਾਕੇਸ਼ ਕਸ਼ਯਪ, ਰਮੇਸ਼ ਸ਼ਰਮਾ, ਨਵੀਨ ਰਿੱਕੀ, ਬਲਜੀਤ ਸਿੰਘ, ਅਸ਼ਵਨੀ ਗੋਦੀ, ਰੋਹਿਤ ਸ਼ਰਮਾ, ਮਨਦੀਪ ਥਾਪਾ, ਕੁਲਦੀਪ ਮਹੇ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
↧