-ਪਟਨਾ ਬਾਈਪਾਸ 'ਚ 90 ਏਕੜ ਭੂਮੀ 'ਤੇ ਹੋਵੇਗੀ ਵਾਹਨ ਪਾਰਕਿੰਗ ਤੇ ਟੈਂਟ ਸਿਟੀ ਦੀ ਵਿਵਸਥਾ
-ਤਖ਼ਤ ਸ੍ਰੀ ਹਰਿਮੰਦਰ ਆਉਣ ਲਈ ਸ਼ਰਧਾਲੂਆਂ ਨੂੰ ਮਿਲੇਗੀ ਈ-ਰਿਕਸ਼ਾ ਸੁਵਿਧਾ
ਜੇਐੱਨਐੱਨ, ਪਟਨਾ ਸਿਟੀ : ਦਸਮੇਸ਼ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਉਤਸਵ ਲਈ ਚੌਤਰਫਾ ਤਿਆਰੀਆਂ ਚੱਲ ਰਹੀਆਂ ਹਨ। 5 ਜਨਵਰੀ, 2017 ਨੂੰ ਦਸਮੇਸ਼ ਗੁਰੂ ਦਾ 350ਵਾਂ ਪ੍ਰਕਾਸ਼ ਉਤਸਵ ਮਨਾਇਆ ਜਾਵੇਗਾ। ਸ਼ਨਿਚਰਵਾਰ ਨੂੰ ਐੱਸਡੀਓ ਦਫ਼ਤਰ 'ਚ ਜ਼ਿਲ੍ਹਾ ਅਧਿਕਾਰੀ ਸੰਜੇ ਅਗਰਵਾਲ ਨੇ ਮੀਟਿੰਗ ਕਰਕੇ ਕਈ ਨਿਰਦੇਸ਼ ਦਿੱਤੇ। ਮੀਟਿੰਗ 'ਚ ਮੌਜੂਦ ਐੱਸਪੀ (ਟ੫ੈਫਿਕ) ਪੀਕੇ ਦਾਸ ਨੇ ਕੁੰਭ ਦੀ ਤਰਜ਼ 'ਤੇ ਆਵਾਜਾਈ ਵਿਵਸਥਾ ਕਰਨ ਦੀ ਗੱਲ ਆਖੀ। ਵਿਵਸਥਾ ਤਹਿਤ ਸੁਵਿਧਾ ਤੇ ਸੁਰੱਖਿਆ ਦੋਵਾਂ 'ਤੇ ਜ਼ੋਰ ਦਿੱਤਾ ਜਾਵੇਗਾ। ਤੈਅ ਹੋਇਆ ਹੈ ਕਿ ਵਾਹਨਾਂ ਦੀ ਪਾਰਕਿੰਗ ਤੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਬਾਈਪਾਸ ਥਾਣਾ ਖੇਤਰ ਦੇ ਮਿਲਕੀਚਕ 'ਚ 90 ਏਕੜ ਭੂਮੀ 'ਤੇ ਅਸਥਾਈ ਪਾਰਕਿੰਗ ਤੇ ਟੈਂਟ ਸਿਟੀ ਦਾ ਨਿਰਮਾਣ ਹੋਵੇਗਾ। ਐੱਸਡੀਓ ਯੋਗੇਂਦਰ ਪ੍ਰਸਾਦ ਨੇ ਕਿਹਾ ਕਿ ਬਾੜਾ ਗਲੀ, ਹਰਿਮੰਦਰ ਗਲੀ ਤੇ ਗੁਰਦੁਆਰੇ ਦੇ ਪਿੱਛੇ ਦੇ ਨਿਕਾਸ ਦਰਵਾਜ਼ੇ ਦੀ ਚੌੜਾਈ ਵਧਾਉਣ ਨਾਲ ਭੀੜ 'ਤੇ ਕਾਬੂ ਪਾਇਆ ਜਾ ਸਕਦਾ ਹੈ। ਰੈਂਪ ਤੇ ਪੌੜੀ ਦੀ ਵਿਵਸਥਾ ਵੀ ਕਰਨੀ ਹੋਵੇਗੀ। ਸੁਰੱਖਿਆ ਦੇ ਨਜ਼ਰੀਏ ਨਾਲ ਮੱੁਖ ਦਰਵਾਜ਼ੇ ਤੋਂ ਗੁਰਦੁਆਰਾ 'ਚ ਸ਼ਰਧਾਲੂਆਂ ਦੇ ਦਾਖ਼ਲੇ, ਬੈਰੀਕੇਡਿੰਗ, ਪਾਸ ਵੰਡ, ਪ੍ਰਸਾਦ ਵੰਡ, ਦਰਸ਼ਨ ਤੋਂ ਲੈ ਕੇ ਨਿਕਾਸ ਤਕ ਦੇ ਲਈ ਸਮੇਂ ਨਿਰਧਾਰਨ 'ਤੇ ਸਹਿਮਤੀ ਬਣੀ ਹੈ। ਜ਼ਿਲ੍ਹਾ ਅਧਿਕਾਰੀ ਨੇ ਸੜਕ ਨਿਰਮਾਣ ਵਿਭਾਗ ਦੇ ਇੰਜੀਨੀਅਰ ਨੂੰ ਨਿਰਦੇਸ਼ ਦਿੱਤਾ ਹੈ ਕਿ ਚਾਰ ਦਿਨਾਂ ਦੇ ਅੰਦਰ ਬਿਹਾਰ ਰਾਜ ਜਲ ਕੌਂਸਲਰ ਦੇ ਸਹਿਯੋਗ ਨਾਲ ਗੁਰੁਦੁਆਰੇ ਦੇ ਨਜ਼ਦੀਕ ਹਰਿਮੰਦਰ ਗਲੀ, ਵਾੜੇ ਦੀ ਗਲੀ ਤੇ ਕਾਲੀ ਸਥਾਨ 'ਚ ਜਲ ਪੂਰਤੀ ਪਾਈਪ ਲਾਈਨ ਵਿਛਾਉਣ ਦਾ ਕੰਮ ਪੂਰਾ ਕਰੇ। ਉਨ੍ਹਾਂ ਦੱਸਿਆ ਕਿ ਜਲ ਪੂਰਤੀ ਪਾਈਪ ਨਹੀਂ ਵਿਛਾਏ ਜਾਣ ਨਾਲ ਪੀਸੀਸੀ ਸੜਕ ਦਾ ਨਿਰਮਾਣ ਰੁਕਿਆ ਹੋਇਆ ਹੈ।
ਥਾਣਾ ਜ਼ਿਲ੍ਹਾ ਅਧਿਕਾਰੀ ਨੇ ਖਸਤਾ ਭਵਨ 'ਚ ਚੱਲ ਰਹੇ ਚੌਕ ਥਾਣਾ ਨੂੰ ਨਵੇਂ ਬਣਾਏ ਭਵਨ 'ਚ ਤਬਦੀਲ ਕਰਨ ਦਾ ਨਿਰਦੇਸ਼ ਦਿੱਤਾ ਹੈ। 1902 'ਚ ਬਣਿਆ ਇਹ ਭਵਨ ਢਾਹ ਦਿੱਤਾ ਜਾਵੇਗਾ। ਉਧਰ ਸ਼ਰਧਾਲੂਆਂ ਦੇ ਆਉਣ-ਜਾਣ ਲਈ 500 ਈ-ਰਿਕਸ਼ਾ ਦੀ ਵਿਵਸਥਾ ਰਹੇਗੀ। ਡੀਐੱਮ ਨੇ ਤਖ਼ਤ ਸਾਹਿਬ ਦੇ ਆਸ-ਪਾਸ ਦਾ ਇਲਾਕਾ ਵਾਹਨ ਰਹਿਤ ਰੱਖਣ ਦਾ ਫ਼ੈਸਲਾ ਕੀਤਾ ਹੈ।
200 ਬੱਸਾਂ ਦਾ ਪ੍ਰਬੰਧ
ਵਾਹਨਾਂ ਦੀ ਪਾਰਕਿੰਗ ਬਾਈਪਾਸ ਥਾਣਾ ਤੋਂ ਲੈ ਕੇ ਨਵੇਂ ਬਣੇ ਆਰਓਬੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਲਿੰਕ ਰਸਤੇ ਤਕ ਹੀ ਹੋਵੇਗੀ। ਇਸ ਦੇ ਇਲਾਵਾ 200 ਤੋਂ ਵੱਧ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਐੱਸਡੀਓ ਨੇ ਕਿਹਾ ਕਿ ਪ੍ਰਕਾਸ਼ ਉਤਸਵ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਲੱਖਾਂ 'ਚ ਹੋਵੇਗੀ। ਤਖ਼ਤ ਸਾਹਿਬ ਕੰਪਲੈਕਸ 'ਚ ਇੰਨੇ ਅਧਿਕ ਸ਼ਰਧਾਲੂ ਜਮ੍ਹਾਂ ਨਹੀਂ ਹੋ ਸਕਦੇ। ਜੁੱਤੀ ਘਰ ਤੇ ਅਮਾਨਤੀ ਸਾਮਾਨ ਘਰ ਦੀ ਵਿਵਸਥਾ ਰਾਮਦੇਵ ਮਹਤੋ ਭਵਨ ਤੇ ਮੰਗਲ ਤਾਲਾਬ 'ਚ ਕਰਨੀ ਹੋਵੇਗੀ। ਇਸ ਦੇ ਇਲਾਵਾ ਮੀਟਿੰਗ 'ਚ ਜੁੱਤੀ ਤੇ ਅਮਾਨਤੀ ਸਾਮਾਨ ਘਰ ਦੇ ਕੋਲ ਹੀ ਪ੍ਰਸਾਦ ਦੀ ਰਸੀਦ ਕਟਾਉਣ ਸ਼ਰਧਾਲੂਆਂ ਲਈ ਆਸਾਨ ਹੋਵੇਗਾ।