ਜੇਐੱਨਐੱਨ, ਜਲੰਧਰ : ਉੜੀ ਅੱਤਵਾਦੀ ਹਮਲੇ ਦੇ ਜਵਾਬ 'ਚ ਪੀਓਕੇ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਦੀ ਕਾਰਵਾਈ ਮਗਰੋਂ ਪੰਜਾਬ ਦੇ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਤੋਂ ਲੋਕਾਂ ਦੀ ਹਿਜਰਤ ਸ਼ੁਰੂ ਹੋ ਗਈ ਹੈ। ਕੇਂਦਰੀ ਗ੫ਹਿ ਮੰਤਰੀ ਰਾਜਨਾਥ ਸਿੰਘ ਨੇ ਸਵੇਰੇ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਅੰਤਰਰਾਸ਼ਟਰੀ ਸਰਹੱਦ ਦੇ 10 ਕਿਲੋਮੀਟਰ ਘੇਰੇ 'ਚ ਆਉਂਦੇ ਪਿੰਡਾਂ ਨੂੰ ਖ਼ਾਲੀ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਨੂੰ ਦੋ ਅਕਤੂਬਰ ਤਕ ਬੰਦ ਕਰ ਦਿੱਤਾ ਗਿਆ ਹੈ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਗਈ।
ਸਰਕਾਰ ਨੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਅਲਰਟ ਕਰ ਦਿੱਤਾ ਹੈ। ਲੋਕਾਂ ਨੂੰ ਜੰਗ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਫਾਜ਼ਿਲਕਾ, ਫਿਰੋਜ਼ਪੁਰ,ਅੰਮਿ੫ਤਸਰ,ਤਰਨਤਾਰਨ,ਗੁਰਦਾਸਪੁਰ ਤੇ ਪਠਾਨਕੋਟ 'ਚ ਬੀਐੱਸਐੱਫ ਦੀਆਂ ਟੁਕੜੀਆਂ ਦੀ ਵਾਧੂ ਤਾਇਨਾਤੀ ਕੀਤੀ ਗਈ ਹੈ। ਤਰਨਤਾਰਨ ਤੇ ਅੰਮਿ੫ਤਸਰ ਜ਼ਿਲਿ੍ਹਆਂ 'ਚ ਲੋਕ ਆਪਣਾ-ਆਪਣਾ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰ ਰਹੇ ਹਨ। ਉਥੇ ਜ਼ਿਲ੍ਹਾ ਪ੫ਸ਼ਾਸਨ ਨੂੰ ਰਾਹਤ ਕੈਂਪ ਬਣਾਉਣ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੰੁਚਾਉਣ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਰਾਹਤ ਕੈਂਪਾਂ 'ਚ ਜਾ ਕੇ ਸਥਿਤੀ 'ਤੇ ਨਜ਼ਰ ਰੱਖਣ। ਲੋਕਾਂ ਨੂੰ ਸਰਹੱਦ ਤੋਂ ਕੱਢਣ ਲਈ ਸਰਕਾਰੀ ਬੱਸਾਂ ਰਾਖਵੀਆਂ ਰੱਖੀਆਂ ਗਈਆਂ ਹਨ। ਸਾਰੇ ਜ਼ਿਲ੍ਹਾ ਹਸਪਤਾਲਾਂ 'ਚ ਰਾਖਵੇਂ ਬੈੱਡ ਰੱਖਣ ਲਈ ਕਿਹਾ ਗਿਆ ਹੈ। ਡਾਕਟਰਾਂ ਤੇ ਮੈਡੀਕਲ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਅੰਮਿ੫ਤਸਰ ਦੇ ਅਟਾਰੀ,ਫਿਰੋਜ਼ਪੁਰ ਦੇ ਹੁਸੈਨੀਵਾਲਾ ਤੇ ਫਾਜ਼ਿਲਕਾ ਦੇ ਸਾਦਕੀ ਬਾਰਡਰ 'ਤੇ ਰਿਟ੫ੀਟ ਸੈਰੇਮਨੀ ਰੱਦ ਕਰ ਦਿੱਤੀ ਗਈ ਹੈ। ਅਟਾਰੀ ਜਾ ਰਹੇ ਹਜ਼ਾਰਾਂ ਸੈਲਾਨੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਤਿੰਨਾਂ ਥਾਵਾਂ 'ਤੇ ਸਿਰਫ਼ ਝੰਡਾ ਚੜਾਉਣ ਦੀ ਰਸਮੀ ਕਾਰਵਾਈ ਕੀਤੀ ਗਈ। ਦੂਜੇ ਪਾਸੇ ਚੰਡੀਗੜ੍ਹ 'ਚ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਹੋਈ ਐਮਰਜੈਂਸੀ ਬੈਠਕ 'ਚ ਮੁੱਖ ਮੰਤਰੀ ਨੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਡੀਜੀਪੀ ਸੁਰੇਸ਼ ਅਰੋੜਾ ਤੋਂ ਫਿਰੋਜ਼ਪੁਰ, ਫਾਜ਼ਿਲਕਾ, ਅੰਮਿ੫ਤਸਰ,ਤਰਨਤਾਰਨ,ਗੁਰਦਾਸਪੁਰ ਤੇ ਪਠਾਨਕੋਟ ਜ਼ਿਲਿ੍ਹਆਂ ਦੀ ਸਥਿਤੀ ਦੀ ਜਾਣਕਾਰੀ ਲਈ। ਬਾਦਲ ਨੇ ਮੁੱਖ ਸਕੱਤਰ ਨੂੰ ਹੁਕਮ ਦਿੱਤੇ ਹਨ ਕਿ ਤਾਜ਼ਾ ਹਾਲਾਤ ਨਾਲ ਨਜਿੱਠਣ ਲਈ ਛੇ ਸਰਹੱਦੀ ਜ਼ਿਲਿ੍ਹਆਂ ਫਿਰੋਜ਼ਪੁਰ,ਫਾਜ਼ਿਲਕਾ,ਅੰਮਿ੫ਤਸਰ,ਤਰਨਤਾਰਨ,ਗੁਰਦਾਸਪੁਰ ਤੇ ਪਠਾਨਕੋਟ ਦੇ ਕਮਿਸ਼ਨਰਾਂ ਨੂੰ ਇਕ-ਇਕ ਕਰੋੜ ਰੁਪਏ ਤੁਰੰਤ ਜਾਰੀ ਕੀਤੇ ਜਾਣ। ਮੁੱਖ ਮੰਤਰੀ ਨੇ ਲੋਕਾਂ ਨੂੰ ਦੇਸ਼ਭਗਤੀ ਦੀ ਭਾਵਨਾ ਪ੫ਗਟ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਦੇ ਹੁਕਮ 'ਤੇ ਡੀਜੀਪੀ,ਲਾਅ ਐਂਡ ਆਰਡਰ ਹਰਦੀਪ ਸਿੰਘ ਿਢੱਲੋਂ ਨੂੰ ਪਠਾਨਕੋਟ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਨਾਲ ਹੋਈ ਬੈਠਕ 'ਚ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਬਾਰਡਰ ਦੇ ਪਿੰਡਾਂ 'ਚ ਬਲੈਕ ਆਊਟ ਦਾ ਆਰਡਰ ਜਾਰੀ ਹੋ ਸਕਦਾ ਹੈ।
ਸੂਬੇ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਨੇ ਸਾਰੇ ਖ਼ੁਰਾਕ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸੂਬੇ 'ਚ ਜੰਗ ਵਰਗੇ ਸੰਭਾਵਿਤ ਅੰਦੇਸ਼ੇ ਨੂੰ ਦੇਖਦਿਆਂ ਹਰ ਜ਼ਿਲ੍ਹੇ 'ਚ ਪ੫ਸ਼ਾਸਨ ਵੱਲੋਂ ਲਗਾਏ ਜਾ ਰਹੇ ਰਾਹਤ ਕੈਂਪਾਂ 'ਚ ਰਾਸ਼ਨ ਦਾ ਪ੫ਬੰਧ ਕੀਤਾ ਜਾਵੇ। ਇਸ ਦੌਰਾਨ ਅੰਮਿ੫ਤਸਰ ਤੇ ਤਰਨਤਾਰਨ 'ਚ ਲੋਕ ਪੈਟਰੋਲ ਤੇ ਹੋਰ ਜ਼ਰੂਰੀ ਖ਼ੁਰਾਕ ਵਸਤੂਆਂ ਇਕੱਠੀਆਂ ਕਰਨ ਲੱਗ ਪਏ ਹਨ। ਪੈਟਰੋਲ ਪੰਪਾਂ 'ਤੇ ਸ਼ਾਮ ਤਕ ਕਾਫੀ ਭੀੜ ਰਹੀ।
ਸਰਹੱਦ 'ਤੇ ਬੀਐੱਸਐੱਫ ਟੁਕੜੀਆਂ ਦੀ ਵਾਧੂ ਤਾਇਨਾਤੀ ਦੇ ਨਾਲ ਹੀ ਪਠਾਨਕੋਟ ਤੇ ਬਿਠੰਡਾ ਫ਼ੌਜੀ ਛਾਉਣੀਆਂ ਤੇ ਏਅਰਬੇਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਅੰਮਿ੫ਤਸਰ,ਜਲੰਧਰ ਤੇ ਚੰਡੀਗੜ੍ਹ ਏਅਰਪੋਰਟ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਸਾਰੇ ਜ਼ਿਲਿ੍ਹਆਂ 'ਚ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।