ਗੁਰਜੀਤ ਸਿੰਘ ਖਾਲਸਾ, ਰਾੜਾ ਸਾਹਿਬ : ਗੁਰਦੁਆਰਾ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਿਖੇ ਮੱਸਿਆ ਦਾ ਦਿਹਾੜਾ ਅਸਥਾਨ ਨਾਲ ਜੁੜੀਆਂ ਸੰਗਤਾਂ ਲਈ ਖੁਸ਼ੀਆਂ ਦਾ ਸੈਲਾਬ ਲੈ ਆਇਆ। ਅੱਜ ਪਹਿਲਾਂ ਦੇ ਮੁਕਾਬਲੇ ਸੰਗਤਾਂ ਦੀ ਵੱਡੀ ਗਿਣਤੀ 'ਚ ਹਾਜ਼ਰੀ ਬੀਤੇ ਸਤਾਰਾਂ ਸਾਲ ਚਾਰ ਮਹੀਨੇ ਇੱਕੀ ਦਿਨਾਂ ਬਾਅਦ ਮਾਨਯੋਗ ਅਦਾਲਤ ਵੱਲੋਂ ਸੁਣਾਏ ਅਹਿਮ ਫੈਸਲੇ ਦੇ ਸ਼ਬਦ 'ਬਰੀ' ਨਾਲ ਜੁੜੀ ਖ਼ੁਸ਼ੀ ਸੀ, ਜਿਸ ਨੂੰ ਸੁਣਨ ਲਈ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਸਨ।
ਬੇਸ਼ੱਕ ਬੁਲਾਰੇ ਬਾਬਾ ਜਗਰੂਪ ਸਿੰਘ ਸਿਰਥਲਾ, ਬਾਬਾ ਜਸਵਿੰਦਰ ਸਿੰਘ ਹਰੇੜੀ, ਬਾਬਾ ਜਗਤਾਰ ਸਿੰਘ ਕਾਹਨਗੜ੍ਹ, ਬਾਬਾ ਰਜਨੀਸ਼ ਸਿੰਘ ਨੱਥੂਮਾਜਰਾ, ਬਾਬਾ ਹਰੀਪਾਲ ਸਿੰਘ ਧੌਲਮਾਜਰਾ, ਬਾਬਾ ਬੁੱਧ ਸਿੰਘ ਬੋਹਾ, ਬਾਬਾ ਇੰਦਰਜੀਤ ਸਿੰਘ ਮਾਜਰੀ, ਬਾਬਾ ਮਨਪ੍ਰੀਤ ਸਿੰਘ ਮੋਹਨਪੁਰ ਵਾਲੇ, ਬੂਟਾ ਸਿੰਘ ਭਾਈ ਰੂਪਾ, ਜਸਵਿੰਦਰ ਸਿੰਘ ਖਲਕਟ, ਬਾਬਾ ਕੁਲਦੀਪ ਸਿੰਘ ਢੀਂਡਸਾ, ਬਾਬਾ ਅਰਵਿੰਦਰਜੀਤ ਸਿੰਘ ਜਗਰਾਓਂ, ਪੰਚ ਸ਼ੇਰ ਸਿੰਘ ਗਿੱਲ ਮਕਸੂਦੜਾ, ਗਿਆਨੀ ਗੁਰਦੇਵ ਸਿੰਘ ਮਕਸੂਦੜਾ, ਬਾਬਾ ਹਰਦੇਵ ਸਿੰਘ ਮਕਸੂਦੜਾ, ਬਾਬਾ ਲਖਬੀਰ ਸਿੰਘ ਲਲੋਡਾ, ਬਾਬਾ ਗੁਰਚਰਨ ਸਿੰਘ ਕੋਟ ਗੰਗੂ ਰਾਏ, ਬੇਅੰਤ ਸਿੰਘ ਕੁਲਰੀਆਂ, ਗੁਰਬਚਨ ਸਿੰਘ ਸੰਗਰੂਰ ਆਦਿ ਨੇ ਆਪਣੇ ਵਿਚਾਰਾਂ 'ਚ ਇਤਿਹਾਸ ਨਾਲ ਜੁੜੀਆਂ ਘਟਨਾਵਾਂ-ਸਾਖੀਆਂ ਦੇ ਹਵਾਲੇ ਰਾਹੀਂ ਸੰਤ ਬਾਬਾ ਦਰਸਨ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਨਾਲ ਬੀਤੇ ਸਮੇਂ ਦਾ ਜਿਕਰ ਕੀਤਾ। ਪਰ ਸੰਤ ਬਾਬਾ ਦਰਸਨ ਸਿੰਘ ਜੀ ਖਾਲਸਾ ਨੇ ਸੰਗਤਾਂ ਨੂੰ ਪ੍ਰਮਾਤਮਾ ਵੱਲੋਂ ਜੀਵਨ 'ਚ ਲਿਖੇ ਲੇਖਾਂ ਦਾ ਹਵਾਲਾ ਦੇ ਕੇ ਭੁੱਲ-ਭਲਾ-ਭਾਣਾ ਅਨੁਸਾਰ ਜੀਵਨ ਦਾ ਨਿਸ਼ਾਨਾ ਬਣਾਕੇ ਆਨੰਦ ਲੈਣ 'ਤੇ ਜੋਰ ਦਿੱਤਾ।
ਭਾਈ ਗੁਰਦੀਪ ਸਿੰਘ, ਭਾਈ ਜੀਤ ਸਿੰਘ ਰੰਗੂਵਾਲ ਨੇ ਵੀ ਆਪਣੇ ਵਿਚਾਰ ਪ੍ਰਗਟਾਏ।। ਬਾਬਾ ਗੁਰਦੇਵ ਸਿੰਘ ਮਕਸੂਦੜਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਕੁਲਵੰਤ ਸਿੰਘ, ਮੁੱਖ ਗ੍ਰੰਥੀ ਭਾਈ ਸੁਰਜੰਤ ਸਿੰਘ, ਭਾਈ ਹਰਵੰਤ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਕੜਾਕਾ ਸਿੰਘ, ਭਾਈ ਬੁੱਗਰ ਸਿੰਘ, ਭਾਈ ਜੀਵਨ ਸਿੰਘ ਆਦਿ ਹਾਜ਼ਰ ਸਨ।