ਮੁੰਬਈ (ਪੀਟੀਆਈ) : ਸਟਾਰ ਇੰਡੀਆ ਦੇ ਸਾਬਕਾ ਸੀਈਓ ਪੀਟਰ ਮੁਖਰਜੀ ਤੋਂ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਪੁੱਛਗਿੱਛ ਹੋਈ। ਸ਼ੀਨਾ ਬੋਰਾ ਹੱਤਿਆ ਮਾਮਲੇ 'ਚ ਉਨ੍ਹਾਂ ਤੋਂ ਇਹ ਪੁੱਛਗਿੱਛ ਪੁਲਸ ਦੇ ਦਾਅਵੇ ਤੋਂ ਬਾਅਦ ਜਾਰੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਪੀਟਰ ਦੀ ਪਤਨੀ ਇੰਦਰਾਣੀ ਮੁਖਰਜੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੀਟਰ ਤੋਂ ਇਲਾਵਾ ਉਨ੍ਹਾਂ ਦੀ ਮਤਰੇਈ ਧੀ ਵਿਧੀ ਅਤੇ ਸ਼ੀਨੀ ਦੇ ਜੈਵਿਕ ਪਿਤਾ ਸਿੱਧਾਰਧ ਦਾਸ ਵੀ ਥਾਣਾ ਪਹੁੰਚ ਗਏ ਹਨ। ਪੁੱਛਗਿੱਛ ਲਈ ਪੀਟਰ ਦੁਪਹਿਰ ਤੋਂ ਪਹਿਲਾਂ 11:20 'ਤੇ ਆਪਣਾ ਬਿਆਨ ਦਰਜ ਕਰਾਉਣ ਪਹੁੰਚੇ। ਪੁਲਸ ਨੇ ਦੱਸਿਆ ਕਿ ਇਸ ਦੇ ਅੱਧੇ ਘੰਟੇ ਬਾਅਦ ਵਿਧੀ ਉਥੇ ਪਹੁੰਚੀ। ਸ਼ੀਨਾ ਦੇ ਪਿਤਾ ਸਿੱਧਾਰਥ ਦਾਸ 12:30 ਪੁੱਜੇ। ਪੁਲਸ ਨੇ ਵੀਰਵਾਰ ਨੂੰ ਦਾਸ ਤੋਂ ਵੱਖ-ਵੱਖ ਪਹਿਲੂਆਂ 'ਤੇ ਪੁਛੱਗਿੱਛ ਕੀਤੀ ਸੀ ਅਤੇ ਉਨ੍ਹਾਂ ਦਾ ਬਿਆਨ ਰਿਕਾਰਡ ਕੀਤਾ ਸੀ। ਤਿੰਨ ਸਾਲ ਪਹਿਲਾਂ ਹੋਏ ਸਨਸਨੀਖੇਜ ਅਪਰਾਧ ਦੀ ਜਾਂਚ ਦੇ ਮਾਮਲੇ 'ਚ ਵੀਰਵਾਰ ਨੂੰ ਦਾਸ ਖਾਰ ਥਾਣੇ 'ਚ ਰਾਤ 8 ਵਜੇ ਤੋਂ 3 ਵਜੇ ਭੋਰ ਤਕ ਜਮੇ ਰਹੇ। ਵੀਰਵਾਰ ਨੂੰ ਪੁਲਸ ਨੇ ਦਾਅਵਾ ਕੀਤਾ ਸੀ ਕਿ ਸ਼ੀਨਾ ਦੀ ਮਾਂ ਇੰਦਰਾਣੀ ਨੇ ਅਪਰਾਧ 'ਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਪੀਟਰ ਤੋਂ ਪ੍ਰਾਪਤ ਵਿੱਤੀ ਬਿਓਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਪੀਟਰ ਆਪਣੇ ਸੀਏ ਨਾਲ ਬੈਂਕ ਸਟੇਟਮੈਂਟ, ਕੰਪਨੀ ਰਜਿਸਟਰੇਸ਼ਨ ਨਾਲ ਸਬੰਧਤ ਦਸਤਾਵੇਜ਼ ਅਤੇ ਆਪਣੀ ਵੱਖ-ਵੱਖ ਕੰਪਨੀਆਂ ਦੇ ਜ਼ਰੂਰੀ ਕਾਗਜ਼ਾਤ ਲੈ ਕੇ ਆਏ ਸਨ। ਵੀਰਵਾਰ ਦੀ ਸ਼ਾਮ ਦਾਸ ਕੋਲਕਾਤਾ ਤੋਂ ਮੁੰਬਈ ਲਈ ਜਹਾਜ਼ ਤੋਂ ਰਵਾਨਾ ਹੋਏ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਨਾਲ ਉਨ੍ਹਾਂ ਦੀ ਆਹਮੋ-ਸਾਹਮਣੇ ਦੀ ਮੁਲਾਕਾਤ ਕਰਾਈ ਜਾਵੇਗੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੇ ਪੁਲਸ ਕਮਿਸ਼ਨਰ ਰਾਕੇਸ਼ ਮਾਰੀਆ ਜਾਂਚ ਬਾਰੇ ਛੇਤੀ ਹੀ ਮੀਡੀਆ ਨੂੰ ਜਾਣਕਾਰੀ ਦੇਣਗੇ। ਪੀਟਰ ਤੋਂ ਵੀਰਵਾਰ ਦੀ ਰਾਤ ਖਾਰ ਥਾਣੇ 'ਚ ਪੁੱਛਗਿੱਛ ਚੱਲਦੀ ਰਹੀ। ਇੰਦਰਾਣੀ ਦੇ ਸਾਬਕਾ ਪਤੀ ਸੰਜੀਤ ਖੰਨਾ ਅਤੇ ਡਰਾਈਵਰ ਸ਼ਾਮਵਰ ਰਾਏ ਤੋਂ ਦੂਜੇ ਕਮਰੇ 'ਚ ਪੁੱਛਗਿੱਛ ਹੁੰਦੀ ਰਹੀ। ਇੰਦਰਾਣੀ, ਸੰਜੀਵ ਖੰਨਾ ਅਤੇ ਡਰਾਈਵਰ ਸ਼ਾਮਵਰ ਰਾਏ ਦੀ ਪੁਲਸ ਹਿਰਾਸਤ ਸ਼ਨੀਵਾਰ ਨੂੰ ਖ਼ਤਮ ਹੋ ਜਾਵੇਗੀ।
↧