ਜਾਗਰਣ ਬਿਊਰੋ, ਲਖਨਊ : ਦੇਸ਼ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਉਤਰ ਪ੍ਰਦੇਸ਼ 'ਚ ਅਪੋਸ਼ਣ ਬੱਚਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਸੂਬੇ ਦਾ ਹਰ 10ਵਾਂ ਬੱਚਾ ਕੁਪੋਸ਼ਣ ਤੇ ਹਰ 20ਵਾਂ ਬੱਚਾ ਬੇਹੱਦ ਅਪੋਸ਼ਣ ਹੈ। ਹੁਣ ਅਜਿਹੇ ਬੱਚਿਆਂ ਦੀ ਜਾਂਚ ਕਰਨ ਲਈ ਪ੍ਰਦੇਸ਼ ਭਰ 'ਚ 7 ਤੇ 10 ਸਤੰਬਰ ਨੂੰ 'ਵਜਨ ਦਿਵਸ' ਪ੍ਰੋਗਰਾਮ ਕਰਾਇਆ ਜਾਵੇਗਾ। ਹਾਲ ਹੀ 'ਚ ਰਾਸ਼ਟਰੀ ਪਰਿਵਾਰ ਸਿਹਤ ਸਰਵੇ ਮੁਤਾਬਕ ਦੇਸ਼ ਦੇ ਹਰ 8 ਘੱਟ ਭਾਰ ਵਾਲੇ ਬੱਚਿਆਂ 'ਚ ਇਕ ਬੱਚਾ ਉਤਰ ਪ੍ਰਦੇਸ਼ ਦਾ ਹੁੰਦਾ ਹੈ। ਇਸੇ ਤਰ੍ਹਾਂ ਬੌਣੇਪਨ ਦੇ ਸ਼ਿਕਾਰ ਦੇਸ਼ ਦੇ 7 ਬੱਚਿਆਂ ਚੋਂ ਇਕ ਅਤੇ ਸੋਕੇਪਨ ਦੇ ਸ਼ਿਕਾਰ 11'ਚ ਇਕ ਬੱਚਾ ਉਤਰ ਪ੍ਰਦੇਸ਼ ਦਾ ਹੁੰਦਾ ਹੈ। ਉਤਰ ਪ੍ਰਦੇਸ਼ 'ਚ 42.4 ਫੀਸਦੀ ਬੱਚੇ ਘਟ ਭਾਰ ਦੇ ਹਨ ਤੇ ਉਥੇ ਹੀ 56.8 ਫੀਸਦੀ ਬੌਣੇ ਅਤੇ 14.8 ਫੀਸਦੀ ਸੋਕੇਪਨ ਦੇ ਸ਼ਿਕਾਰ ਹਨ। ਹਰ 10ਵਾਂ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ। 5.1 ਫੀਸਦੀ ਤਾਂ ਬੇਹੱਦ ਕੁਪੋਸ਼ਣ ਦੇ ਸ਼ਿਕਾਰ ਹਨ। ਅਜਿਹੇ 'ਚ ਹਰ 20ਵਾਂ ਬੱਚਾ ਬੇਹੱਦ ਕੁਪੋਸ਼ਣ ਦਾ ਸ਼ਿਕਾਰ ਹੈ ਜੋ ਉਤਰ ਪ੍ਰਦੇਸ਼ ਲਈ ਚੁਣੌਤੀ ਬਣਿਆ ਹੋਇਆ ਹੈ। ਬੱਚਿਆਂ ਦਾ ਕੁਪੋਸ਼ਣ ਵੀ ਉਨ੍ਹਾਂ ਦੀ ਮੌਤ ਦਾ ਵੱਡਾ ਕਾਰਨ ਹੈ ਕਿਉਂਕਿ ਕੁਪੋਸ਼ਣ ਨੂੰ ਰੋਕਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਤੇ ਠੀਕ ਵਿਕਾਸ ਨਹੀਂ ਹੋ ਪਾਉਂਦਾ। ਇਸ ਚੁਣੌਤੀ ਨਾਲ ਨਿਪਟਣ ਲਈ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਜਾਂਚ ਦਾ ਫੈਸਲਾ ਹੋਇਆ ਹੈ। ਮੁਖ ਸਕੱਤਰ ਆਲੋਕ ਰੰਜਨ ਨੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਸਿੱਧੇ ਜ਼ਿੰਮੇਵਾਰ ਬਣਾ ਕੇ 7 ਤੇ 10 ਸਤੰਬਰ ਨੂੰ ਪ੍ਰਦੇਸ਼ ਭਰ 'ਚ 'ਵਜਨ ਦਿਵਸ' ਮਣਾਉਣ ਦੇ ਨਿਰਦੇਸ਼ ਦਿੱਤੇ ਹਨ।
↧