-250-ਸਫ਼ਾਈ ਅਭਿਆਨ ਸ਼ੁਰੂ ਕਰਵਾਉਂਦੇ ਕੌਂਸਲਰ ਜਗਬੀਰ ਸਿੰਘ ਸੋਖੀ ਅਤੇ ਇਲਾਕੇ ਦੇ ਲੋਕ। ਪੰਜਾਬੀ ਜਾਗਰਣ
--
ਸਤਵਿੰਦਰ ਸ਼ਰਮਾ, ਲੁਧਿਆਣਾ
ਨਗਰ ਨਿਗਮ ਦੇ ਜੋਨ 'ਸੀ' ਅਧੀਨ ਆਉਂਦੇ ਵਾਰਡ 63 ਵਿਖੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੌਂਸਲਰ ਜਗਬੀਰ ਸਿੰਘ ਸੋਖੀ ਵੱਲੋਂ ਕੀਤੀ ਗਈ। ਇਸ ਵਿਸ਼ੇਸ਼ ਸਫਾਈ ਅਭਿਆਨ ਦੀ ਸ਼ੁਰੂਆਤ ਕਰਨ ਤੋਂ ਪਹਿਲਾ ਕਂੌਸਲਰ ਸੋਖੀ ਨੇ ਹਾਜ਼ਰ ਸਫ਼ਾਈ ਸੇਵਕਾਂ ਨੂੰ ਤਾਕੀਦ ਕੀਤੀ ਕਿ ਜਿਸ ਸੜਕ ਜਾਂ ਗਲੀ 'ਚ ਉਨ੍ਹਾਂ ਦੀ ਡਿਊਟੀ ਲੱਗਦੀ ਹੈ, ਉਸ ਨੂੰ ਆਪਣਾ ਘਰ ਸਮਝ ਕੇ ਸਫ਼ਾਈ ਦਾ ਕੰਮ ਕਰਨ। ਉਨ੍ਹਾਂ ਕਿਹਾ ਕਿ ਇਸ ਸਫ਼ਾਈ ਮੁਹਿੰਮ 'ਚ ਲੱਗੇ ਹਰ ਸਫ਼ਾਈ ਸੇਵਕ ਦੀ ਉਸ ਦੀ ਬੀਟ ਦੀ ਪੂਰੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਹੋਵੇਗੀ ਤੇ ਉਹ ਕਿਸੇ ਵੀ ਸਮੇਂ ਇਲਾਕੇ 'ਚ ਸਫ਼ਾਈ ਦੀ ਚੈਕਿੰਗ ਕਰ ਸਕਦੇ ਹਨ। ਜੇਕਰ ਕਿਸੇ ਦੇ ਵੀ ਕੰਮ 'ਚ ਕੋਈ ਕੋਤਾਹੀ ਪਾਈ ਗਈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਹਾਲਤ ਨੂੰ ਦੇਖਦਿਆਂ ਪੂਰੇ ਸ਼ਹਿਰ 'ਚ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹਰ ਮੁਹੱਲੇ, ਕਾਲੋਨੀਆਂ 'ਚ ਗਲੀਆਂ, ਸੜਕਾਂ ਦੇ ਕਿਨਾਰਿਆਂ 'ਤੇ ਜੰਮੀ ਮਿੱਟੀ ਨੂੰ ਵੀ ਚੁੱਕਿਆ ਜਾਵੇਗਾ। ਇਸ ਦੌਰਾਨ ਵਾਰਡ 63 ਦੀ ਵਿਸ਼ੇਸ਼ ਸਫ਼ਾਈ ਲਈ ਸੈਂਕੜੇ ਸਫ਼ਾਈ ਸੇਵਕਾਂ ਦੇ ਨਾਲ ਹੈਲਥ ਅਫ਼ਸਰ ਵਿੱਪਲ ਮਲਹੋਤਰਾ, ਸੈਨਟਰੀ ਇੰਸਪੈਕਟਰ ਜਗਤਾਰ ਸਿੰਘ, ਸੈਨਟਰੀ ਇੰਸਪੈਂਕਟਰ ਗੁਰਿੰਦਰ ਸਿੰਘ, ਸੈਨਟਰੀ ਸੁਪਰਵਾਈਜ਼ਰ ਪਵਨ ਤੇ ਲੰਬੜਦਾਰ ਨੰਦ ਕਿਸ਼ੋਰ ਅਤੇ ਨਾਥੀ ਹਾਜ਼ਰ ਸਨ। ਇਸ ਦੌਰਾਨ ਸੈਨਟਰੀ ਜਗਤਾਰ ਸਿੰਘ ਨੇ ਲੋਕਾਂ ਨੂੰ ਇਸ ਵਿਸ਼ੇਸ਼ ਸਫਾਈ ਮੁਹਿੰਮ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਵਾਰਡ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਤੇ ਆਸ- ਪਾਸ ਦੀ ਸਫ਼ਾਈ ਵੱਲ ਜ਼ਰੂਰ ਧਿਆਨ ਦੇਣ ਤਾਂ ਜੋ ਇਹ ਵਾਰਡ ਸ਼ਹਿਰ ਹੀ ਨਹੀਂ ਸੂਬੇ 'ਚ ਸਫ਼ਾਈ ਲਈ ਮਿਸਾਲ ਬਣ ਸਕੇ। ਇਸ ਮੌਕੇ ਵਾਰਡ 65 ਦੇ ਇੰਚਾਰਜ ਕੁਲਵਿੰਦਰ ਸਿੰਘ ਸੋਖੀ, ਨਰਿੰਦਰ ਨੋਨਾ, ਹਰਦੀਪ ਸਿੰਘ ਦੀਪੀ, ਹਰਵੰਤ ਸਿੰਘ ਰਾਜੂ ਅਤੇ ਹੋਰ ਹਾਜ਼ਰ ਸਨ।
--