ਤਸਵੀਰ-141
ਜੇਐਨਐਨ, ਲੁਧਿਆਣਾ : ਤੇਜਪੁਰ ਰੋਡ 'ਤੇ ਬਣ ਰਹੇ ਕਾਮਨ ਇੰਫਿਊਲੇਂਟ ਟਰੀਟਮੈਂਂਟ ਪਲਾਂਟ ਬਣਾਉਣ ਸਬੰਧੀ ਆ ਰਹੀਆਂ ਅੜਚਣਾਂ ਦੇ ਹੱਲ ਲਈ ਵਿਧਾਇਕ ਰਣਜੀਤ ਸਿੰਘ ਿਢੱਲੋਂ ਵੱਲੋਂ ਯਤਨ ਕੀਤੇ ਜਾ ਰਹੇ ਹਨ।
ਇਸੇ ਤਹਿਤ ਵਿਧਾਇਕ ਿਢੱਲੋਂ ਨੇ ਪੰਜਾਬ ਡਾਅਰਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਅੱਜ ਇਕ ਮੀਟਿੰਗ ਜਮਾਲਪਰ ਐਸਟੀਪੀ ਵਿਚ ਕੀਤੀ ਜਿੱਥੇ 8 ਸਤੰਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦੌਰੇ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਡਾਇੰਗ ਇੰਡਸਟਰੀ ਨਾਲ ਜੁੜੇ ਪ੫ਮੁੱਖ ਉਦਯੋਗਪਤੀ ਸ਼ਾਮਲ ਹੋਏ। ਉਨ੍ਹਾਂ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਤੋਂ ਗ੫ਾਂਟ ਨਾ ਆਉਣ ਕਾਰਨ ਰੁਕੇ ਕੰਮ ਨੂੰ ਚਾਲੂ ਕਰਵਾਇਆ ਜਾਏ। ਵਿਧਾਇਕ ਿਢੱਲੋਂ ਨੇ ਕਿਹਾ ਕਿ 8 ਸਤੰਬਰ ਨੂੰ ਉਹ ਉਪ ਮੁੱਖ ਮੰਤਰੀ ਨਾਲ ਉਦਯੋਗਪਤੀਆਂ ਦੀ ਬੈਠਕ ਕਰਵਾ ਕੇ ਸਮੱਸਿਆ ਦਾ ਕੋਈ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੀਈਟੀਪੀ ਦੇ ਨਿਰਮਾਣ ਨੂੰ ਲੈ ਕੇ ਗੰਭੀਰ ਹੈ। ਜਲਦੀ ਹੀ ਕੇਂਦਰ ਤੋਂ ਬਕਾਇਆ ਗ੫ਾਂਟ ਲਿਆਉਣ ਦੇ ਯਤਨ ਕੀਤੇ ਜਾਣਗੇ।
ਇਸ ਮੌਕੇ ਪਵਨ ਗਰਗ, ਬਾਬੀ ਜਿੰਦਲ, ਅਸ਼ਵਨੀ ਪਾਸੀ, ਸਤੀਸ਼ ਲਖਨਪਾਲ, ਵਿਕਰਮ ਜਿੰਦਲ, ਅੰਕੁਰ ਖੰਨਾ, ਬਲਬੀਰ ਸਿੰਘ , ਅਜੈ ਹਾਂਡਾ, ਗੁਰਪ੫ੀਤ ਸਿੰਘ, ਸੰਜੀਵ ਨਈਅਰ ਗਗਨ ਅਰੋੜਾ ਆਦਿ ਮੌਜੂਦ ਸਨ।