ਵਾਸ਼ਿੰਗਟਨ, (ਏਜੰਸੀ) : ਅਮਰੀਕੀ ਵਿਗਿਆਨੀਆਂ ਨੇ ਜਾਨਲੇਵਾ ਬ੍ਰੇਨ ਕੈਂਸਰ ਦੇ ਇਲਾਜ ਦੀ ਖੋਜ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਿਊਮਰ ਸੈੱਲ ਤਕ ਕੋਲੇਸਟ੫ਾਲ ਰੋਕਣ ਨਾਲ ਕੈਂਸਰ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ। ਕੋਲੇਸਟ੫ਾਲ ਦੀ ਕਮੀ ਨਾਲ ਟਿਊਮਰ ਖ਼ਤਮ ਹੋਣ ਲੱਗਦੇ ਹਨ। ਬਿਮਾਰ ਸੈੱਲ ਗੁਆਂਢੀ ਸਹੀ ਸੈੱਲਸ ਤੋਂ ਕੋਲੇਸਟ੫ਾਲ ਪ੍ਰਾਪਤ ਕਰਦੇ ਹਨ। ਕੈਲੇਫੋਰਨੀਆਂ ਯੂਨੀਵਰਸਿਟੀ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਪ੍ਰਕਿਰਿਆ ਨੂੰ ਰੋਕਣ 'ਤੇ ਬ੍ਰੇਨ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ। ਬ੍ਰੇਨ ਕੈਂਸਰ ਦੇ ਰੋਗੀ ਦੀ ਜਿੰਦਗੀ 14 ਮਹੀਨੇ ਦੀ ਹੁੰਦੀ ਹੈ। ਕੋਲੇਸਟ੫ਾਲ ਦੀ ਮਾਤਰਾ ਵਧਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਨਿਜਾਤ ਪਾਉਣ ਲਈ ਕੋਲੇਸਟ੫ਾਲ ਦੀ ਮਾਤਰਾ ਨੂੰ ਘੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸ਼ਾਇਦ ਪਹਿਲਾਂ ਮੌਕੇ ਹੈ ਜਦੋਂ ਕੈਂਸਰ ਤੇ ਕੋਲੇਸਟ੫ਾਲ 'ਚ ਆਪਸੀ ਸਬੰਧ ਦੱਸਿਆ ਗਿਆ ਹੈ।
,,,,,,,,,,,,,
ਜੀਨ ਥੈਰੇਪੀ ਨਾਲ ਹੋ ਸਕਦੈ ਅਲਜ਼ਾਈਮਰ ਦਾ ਇਲਾਜ
ਲੰਡਨ (ਏਜੰਸੀ) : ਬਰਤਾਨੀਆਂ ਦੇ ਵਿਗਿਆਨੀਆਂ ਨੇ ਦਿਮਾਗੀ ਬਿਮਾਰੀ ਅਲਜ਼ਾਈਮਰ ਦਾ ਨਵੇਂ ਤਰੀਕੇ ਨਾਲ ਇਲਾਜ ਲੱਭਣ ਦਾ ਦਾਅਵਾ ਕੀਤਾ ਹੈ। ਇੰਪੀਰੀਅਲ ਕਾਲਜ ਆਾਫ ਲੰਡਨ ਦੇ ਵਿਗਿਆਨੀਆਂ ਨੇ ਜੀਨ ਥੈਰੇਪੀ ਨਾਲ ਇਸ ਬਿਮਾਰੀ ਤੋਂ ਨਿਜਾਤ ਪਾਉਣ ਦੀ ਗੱਲ ਕਹੀ ਹੈ। ਵਿਸ਼ੇਸ਼ ਜੀਨ ਨੂੰ ਸਿੱਧੇ ਦਿਮਾਗ ਤਕ ਪਹੁੰਚਾਉਣ ਨਾਲ ਅਲਜ਼ਾਈਮਰ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ। ਵਿਸ਼ੇਸ਼ ਮਾਡੀਫਾਈਡ ਵਾਇਰਸ ਦੀ ਮਦਦ ਨਾਲ ਜੀਨ ਨੂੰ ਦਿਮਾਗ ਤਕ ਪਹੁੰਚਾਇਆ ਜਾ ਸਕਦਾ ਹੈ। ਪੀਡੀਸੀ1 ਬੀਟਾ ਨਾਂ ਦਾ ਜੀਨ ਏਮੀਲਾਈਡ, ਬੀਟਾ ਪੇਪਟਾਈਡ ਦੇ ਨਿਰਮਾਣ ਨੂੰ ਰੋਕਣ 'ਚ ਸਮਰੱਥ ਹੈ। ਦਿਮਾਗ 'ਚ ਏਮੀਲਾਈਡ ਦੀ ਪਰਤ ਬਣਨ 'ਚ ਬੀਟਾ ਪੇਪਟਾਈਡ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਕਾਰਨ ਬ੍ਰੇਨ ਦੇ ਸੈੱਲਸ ਖਤਮ ਹੋਣ ਲੱਗਦੇ ਹਨ। ਇਸ ਦੇ ਕਾਰਨ ਹੀ ਅਲਜ਼ਾਈਮਰ ਦੀ ਸਮੱਸਿਆ ਸਾਹਮਣੇ ਆਉਣ ਲੱਗ ਜਾਂਦੀ ਹੈ। ਦੁਨੀਆ ਭਰ 'ਚੋਂ ਤਕਰੀਬਨ ਪੰਜ ਕਰੋੜ ਲੋਕ ਇਸ ਬਿਮਾਰੀ ਤੋਂ ਪੀੜਤ ਹਨ, ਪਰ ਇਸ ਖੋਜ ਨਾਲ ਅਲਜ਼ਾਈਮਰ ਦੀ ਬਿਮਾਰੀ ਨਾਲ ਨਜਿੱਠਣ 'ਚ ਮਦਦ ਮਿਲ ਸਕਦੀ ਹੈ।