-18 ਲੱਖ ਦੀ ਲਾਗਤ ਨਾਲ ਤਿਆਰ ਡਬਲ ਐੱਫ ਸਕੂਲ ਤੇ ਆਂਗਨਵਾੜੀ ਦੀ ਇਮਾਰਤ ਦਾ ਕੀਤਾ ਉਦਘਾਟਨ¢
-ਮਿੱਤਲ ਜੀ ਵਿਕਾਸ ਦੇ ਮਸੀਹਾ : ਹੈੱਡ ਟੀਚਰ ਸਤਿੰਦਰ ਕੌਰ
ਅਭੀ ਰਾਣਾ, ਨੰਗਲ
ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਝੜੀ ਲਗਾਉਂਦੇ ਹੋਏ ਹਲਕੇ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਸ਼ਨਿਚਰਵਾਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਡਬਲ ਐੱਫ ਤੇ ਆਂਗਨਵਾੜੀ ਦੀ ਤਿਆਰ ਕੀਤੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਬੋਲਦੇ ਹੋਏ ਮਿੱਤਲ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਤੇ ਜੇਕਰ ਬੱਚਿਆਂ ਦੀ ਪੜ੍ਹਾਈ ਲਿਖਾਈ ਦੀ ਥਾਂ ਹੀ ਸੁਰੱਖਿਅਤ ਨਹੀਂ ਤਾਂ ਸਾਡੇ ਦੇਸ਼ ਦਾ ਭੱਵਿਖ ਵੀ ਕਿਸੇ ਪੱਖੋਂ ਸੁਰੱਖਿਅਤ ਨਹੀਂ। ਮਿੱਤਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸਿੱਖਿਆ ਦੇ ਪੱਧਰ ਨੰੂ ਉੱਚਾ ਕਰਨ ਲਈ ਹਰ ਸੰਭਵ ਯਤਨ ਕੀਤਾ ਹੈ ਤੇ ਅੱਗੇ ਵੀ ਕਰਦੀ ਰਹੇਗੀ।¢
ਇਸ ਮੌਕੇ ਭਾਜਪਾ ਆਗੂ ਰਣਜੀਤ ਸਿੰਘ (ਲੱਕੀ) ਨੇ ਦੱਸਿਆ ਕਿ ਇਸ ਸਕੂਲ ਦੇ ਬੱਚੇ ਲੰਬੇਂ ਸਮੇਂ ਤੋਂ ਲੋਹੇ ਦੀਆਂ ਟੀਨਾ ਹੇਠ ਸਮਾਂ ਬਤੀਤ ਕਰਦੇ ਰਹੇ ਹਨ ਤੇ ਇਸ ਸਕੂਲ ਦੀ ਖ਼ਸਤਾ ਹਾਲਤ ਨੰੂ ਵੇਖਦੇ ਹੋਏ ਮਦਨ ਮੋਹਨ ਮਿੱਤਲ ਜੀ ਵੱਲੋਂ ਤਕਰੀਬਨ 10 ਲੱਖ ਦੀ ਲਾਗਤ ਨਾਲ ਸਕੂਲ ਦੀ ਇਮਾਰਤ ਅਤੇ 8 ਲੱਖ ਦੀ ਲਾਗਤ ਨਾਲ ਇਸ ਆਂਗਨਵਾੜੀ ਕੇਂਦਰ ਦਾ ਨਿਰਮਾਣ ਕਰਵਾਇਆ ਗਿਆ।¢ਇਸ ਮੌਕੇ ਉਨ੍ਹਾਂ ਨੇ ਸਕੂਲ ਦੀ ਹੈਡ ਟੀਚਰ ਸਤਿੰਦਰ ਕੌਰ, ਸਕੂਲ ਸਟਾਫ ਰੇਨੂੰ ਕੌਸ਼ਲ, ਅਧਿਆਪਕ ਕੁਸ਼ਵਿੰਦਰ ਦਿਵਾਨ ਤੇ ਮਨਦੀਪ ਕੁਮਾਰ ਦੀ ਵੀ ਸ਼ਲਾਘਾ ਕੀਤੀ। ਇਨ੍ਹਾਂ ਦੀ ਕਾਰਗੁਜ਼ਾਰੀ ਨੰੂ ਵੇਖਦੇ ਹੋਏ ਇਹ ਸਕੂਲ ਨੇ ਸੂਬੇ ਦੇ 559 ਸਕੂਲਾਂ ਨੰੂ ਪਛਾੜ ਕੇ ਅੱਜ ਪਹਿਲਾ ਸਥਾਨ ਹਾਸਲ ਕੀਤਾ ਹੈ।¢ਸਕੂਲ ਦੀ ਹੈਡ ਟੀਚਰ ਨੇ ਮਦਨ ਮੋਹਨ ਮਿੱਤਲ ਨੰੂ ਵਿਕਾਸ ਦਾ ਮਸੀਹਾ ਦੱਸਿਆ।
ਇਸ ਮੌਕੇ ਨਗਰ ਕੌਂਸਲ ਪ੫ਧਾਨ ਅਸ਼ੋਕ ਪੁਰੀ, ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ, ਐੱਮਈ ਚੋਪੜਾ, ਭਾਜਪਾ ਮੰਡਲ ਪ੫ਧਾਨ ਕੁਲਭੂਸ਼ਣ ਪੁਰੀ, ਅਕਾਲੀ ਦਲ ਆਗੂ ਜਗਦੇਵ ਕੱੁਕੂ, ਨਾਨਕ ਸਿੰਘ ਬੇਦੀ, ਐੱਸਐੱਚਓ ਰਾਜਪਾਲ ਗਿੱਲ, ਸੂਬਾ ਮੀਤ ਪ੫ਧਾਨ ਤੁਲਸੀ ਰਾਮ, ਭੁਪਿੰਦਰ ਭਿੰਦਾ, ਐੱਮਸੀ ਵਿਕਰਾਂਤ ਪਰਮਾਰ, ਵਿੱਦਿਆ ਸਾਗਰ, ਡਾ. ਕੁਮਾਰ, ਮਹਿੰਦਰ ਕੌਰ ਮੱਟੂ, ਆਂਗਣਵਾੜੀ ਸੁਪਰਵਾਈਜ਼ਰ ਮੁਭਦਰਾ ਦੇਵੀ, ਪੂਨਮ ਦੇਵੀ, ਆਸ਼ਾ ਰਾਣੀ ਤੋਂ ਇਲਾਵਾ ਡਿਪਟੀ ਡੀ.ਓ ਸ਼੫ੀ ਵਰਿੰਦਰ ਕੁਮਾਰ ਹਾਜ਼ਰ ਸਨ।