ਪੱਤਰ ਪ੫ੇਰਕ, ਜਲੰਧਰ : ਸਥਾਨਕ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਰਿਹਾਇਸ਼ੀ ਫਲੈਟ ਐਮਆਈਜੀ 91 ਤੋਂ 100 ਨੰਬਰ ਤਕ ਦੇ ਚਾਰ ਮੰਜ਼ਿਲੀ ਕੁੱਲ 40 ਫਲੈਟਾਂ 'ਚ ਰਹਿਣ ਵਾਲੇ ਵਾਸੀਆਂ ਦੀ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਹੋਈ। ਉਕਤ ਫਲੈਟ ਵਾਸੀਆਂ ਦੇ ਚਿਹਰਿਆਂ 'ਤੇ ਇੰਮਪਰੂਵਮੈਂਟ ਟਰੱਸਟ ਤੇ ਜਲੰਧਰ ਦੇ ਮੇਅਰ ਖਿਲਾਫ਼ ਰੋਸ ਸਪੱਸ਼ਟ ਝਲਕ ਰਿਹਾ ਸੀ। ਸਥਾਨਕ ਵਾਸੀਆਂ ਦਾ ਕਹਿਣਾ ਸੀ ਕਿ ਫਲੈਟਾਂ ਸਾਹਮਣੇ ਇੰਮਪਰੂਵਮੈਂਟ ਟਰੱਸਟ ਦੀ ਕੱਟੀ ਹੋਈ ਜ਼ਮੀਨ 'ਤੇ 'ਸਵਾਮੀ ਵਿਵੇਕਾਨੰਦ ਪਾਰਕ' ਵਿਕਸਿਤ ਹੈ। ਪਹਿਲਾਂ ਤਾਂ ਇਸ ਪਾਰਕ 'ਤੇ ਮੇਅਰ ਸੁਨੀਲ ਜਿਓਤੀ ਦੀ ਸ਼ਹਿ 'ਤੇ ਭੂ-ਮਾਫ਼ੀਆ ਗਰੁੱਪ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਹੈ ਪਰ ਹੁਣ ਕਾਲੋਨੀ ਵਾਸੀਆਂ ਨੂੰ ਪਾਣੀ ਤੋਂ ਵੀ ਪਿਆਸੇ ਮਾਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਮੁੱਚੇ ਗੁਰੂ ਗੋਬਿੰਦ ਸਿੰਘ ਐਵਿਨਿਊ 'ਚ ਵਾਟਰ ਵਰਕਸ ਵਿਭਾਗ ਵੱਲੋਂ ਦੋ ਟਿਊਬਵੈਲ ਲਗਾਏ ਗਏ ਹਨ, ਜਿਨ੍ਹਾਂ 'ਚੋਂ ਇਕ ਟਿਊਬਵੈਲ ਬੀਤੇ ਤਿੰਨ ਮਹੀਨਿਆਂ ਤੋਂ ਖਰਾਬ ਹੋਣ ਕਾਰਨ ਕਾਲੋਨੀ ਵਾਸੀ ਪਾਣੀ ਨਾ ਆਉਣ ਕਾਰਨ ਬੇਹੱਦ ਪ੫ੇਸ਼ਾਨ ਹਨ। ਸਿਰਫ਼ ਇਕ ਟਿਊਬਵੈਲ ਚਾਲੂ ਹਾਲਤ 'ਚ ਹੋਣ ਕਾਰਨ ਪਾਣੀ ਦਾ ਪ੫ੈਸ਼ਰ ਘੱਟ ਹੋਣ ਕਾਰਨ ਘਰਾਂ ਦੀਆਂ ਛੱਤਾਂ 'ਤੇ ਬਣਾਈਆਂ ਟੈਂਕੀਆਂ 'ਚ ਨਹੀਂ ਚੜ੍ਹਦਾ ਹੈ। ਕੁਝ ਘਰਾਂ ਨੇ ਆਪਣੇ ਖ਼ਰਚੇ 'ਤੇ ਟੈਂਕੀਆਂ 'ਚ ਪਾਣੀ ਚੜ੍ਹਾਉਣ ਲਈ ਟੁੱਲੂ ਪੰਪ ਲਗਾ ਲਏ ਹਨ, ਜਿਸ ਦੇ ਨਤੀਜੇ ਵਜੋਂ ਦੂਜੇ ਘਰਾਂ ਦਾ ਪ੫ੈਸ਼ਰ ਹੋਰ ਘੱਟ ਜਾਂਦਾ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਬਕਾਇਦਾ ਪਾਣੀ ਦੇ ਬਿੱਲ ਦੇਣ ਦੇ ਬਾਵਜੂਦ ਪਾਣੀ ਨਹੀਂ ਮਿਲ ਰਿਹਾ ਹੈ।
ਦੂਜੇ ਪਾਸੇ ਇੰਮਪਰੂਵਮੈਂਟ ਟਰੱਸਟ ਦੇ ਇਕ ਅਧਿਕਾਰੀ ਦੀ ਮਿਲੀਭੁਗਤ ਵੀ ਜੱਗ ਜ਼ਾਹਰ ਹੋ ਗਈ ਹੈ ਕਿ ਜਿਸ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਉਕਤ ਵਿਕਸਿਤ ਪਾਰਕ ਦੀ ਜਗ੍ਹਾ ਦੇ ਕੁਝ ਲੋਕਾਂ ਨੂੰ ਇਸ ਦੇ ਜਾਅਲੀ ਦਸਤਾਵੇਜ਼ ਬਣਾ ਕੇ ਦੇ ਦਿੱਤੇ ਸਨ ਪਰ ਇਸ ਦੇ ਉਲਟ ਜਲੰਧਰ ਦੇ ਮੇਅਰ ਸੁਨੀਲ ਜਿਓਤੀ ਬੇਵੱਸ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੇ ਵਿਭਾਗ ਦੀ ਜਗ੍ਹਾ 'ਤੇ ਭੂ-ਮਾਫ਼ੀਆ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਉਹ ਸਭ ਕੁਝ ਜਾਣਦੇ ਹੋਏ ਵੀ ਬੇਵੱਸ ਨਜ਼ਰ ਆ ਰਹੇ ਹਨ। ਦੋ ਸਾਲ ਪਹਿਲਾਂ ਕਾਲੋਨੀ ਵਾਸੀ ਮੇਅਰ ਜਿਓਤੀ ਨੂੰ ਪਾਰਕ 'ਤੇ ਹੋ ਰਹੇ ਕਬਜ਼ੇ ਦੀ ਕੋਸ਼ਿਸ਼ ਦੇ ਮਸਲੇ ਨੂੰ ਲੈ ਕੇ ਮਿਲੇ ਸਨ, ਜਿਸ ਦੌਰਾਨ ਮੇਅਰ ਨੇ ਕਿਹਾ ਸੀ ਕਿ ''ਮੈਨੂੰ ਪਤਾ ਹੈ ਕਿ ਕਬਜ਼ਾ ਕੌਣ ਕਰ ਰਿਹਾ ਹੈ।''
ਵੇਖਿਆ ਜਾਵੇ ਤਾਂ ਖ਼ਾਲੀ ਪਈਆਂ ਥਾਂਵਾਂ 'ਤੇ ਰਿਹਾਇਸ਼ੀ ਕਾਲੋਨੀਆਂ ਬਣ ਜਾਣ ਕਾਰਨ ਅੱਜ ਪਾਰਕ ਲੋਕ ਜੀਵਨ ਦੀ ਅਹਿਮ ਜ਼ਰੂਰਤ ਬਣਦੇ ਜਾ ਰਹੇ ਹਨ ਪਰ ਦੂਜੇ ਪਾਸੇ ਇੰਮਪਰੂਵਮੈਂਟ ਟਰੱਸਟ, ਜਲੰਧਰ ਦੇ ਮੇਅਰ ਤੇ ਪੰਜਾਬ ਸਰਕਾਰ ਵਿਕਸਿਤ ਪਾਰਕਾਂ 'ਤੇ ਕਬਜ਼ੇ ਕਰਵਾ ਕੇ ਲੋਕਾਂ ਦੇ ਹੱਕ ਨੂੰ ਮਾਰ ਰਹੀ ਹੈ। ਸਥਾਨਕ ਫਲੈਟ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਫਲੈਟ ਖ਼ਰੀਦੇ ਸਨ ਤਾਂ ਇਹ ਸੋਚਿਆ ਸੀ ਕਿ ਫਲੈਟਾਂ 'ਚ ਪਾਣੀ ਤੇ ਪਾਰਕ ਦੀ ਕੋਈ ਸਮੱਸਿਆ ਨਹੀਂ ਹੈ ਪਰ ਹੁਣ ਜੀਵਨ ਲਈ ਇਹ ਜ਼ਰੂਰਤਾਂ ਨਾ ਮਿਲਣ ਕਾਰਨ ਘਰ ਲੈ ਕੇ ਮਨੋਰੰਜਨ ਕਰਨ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਇਸ ਮੌਕੇ ਚੌਧਰੀ ਨਿਰਮਲ ਸਿੰਘ, ਦੱਤਾ ਸ਼ਰਮਾ, ਅਮਨ ਜੈਥਰੱਥ, ਡਾ. ਬਲਵਿੰਦਰ ਸਿੰਘ ਥਿੰਦ, ਪੰਜਾਬ ਸਿੰਘ, ਬਿ੫ਜੇਸ਼ ਕੁਮਾਰ, ਡਾ. ਪ੫ਸ਼ਾਂਤ ਚੌਹਾਨ, ਪਵਨ ਸ਼ਰਮਾ, ਸੰਨੀ, ਦਿਨੇਸ਼ ਸੈਣੀ, ਸ੫ੀ ਬਤਰਾ, ਅਨੁਜ ਰਾਵਤ, ਸੁਨੀਲ ਰੈਣਾ, ਪ੫ਵੀਨ ਕੁਮਾਰ, ਜਸਪਾਲ ਸਿੰਘ ਵਾਲੀਆ, ਸ੫ੀ ਸੇਠੀ ਆਦਿ ਹਾਜ਼ਰ ਸਨ।