-125-ਵਿਦਿਆਰਥੀਆਂ ਦਾ ਸਨਮਾਨ ਕਰਦੇ ਮਾਣਕਮਾਜਰਾ ਸਕੂਲ ਦੇ ਪਿੰ੫ਸੀਪਲ ਮਧੂਵਿੰਦਰ ਕੌਰ ਤੇ ਹੋਰ।
-------------
ਸੋਨੀ ਗਿੱਲ, ਖੰਨਾ
ਨਰੇਸ਼ ਚੰਦਰ ਸਟੇਡੀਅਮ 'ਚ ਵੇਟ ਲਿਫਟਿੰਗ ਦੇ ਹੋਏ ਜ਼ਿਲ੍ਹਾ ਸਕੂਲ ਟੂਰਨਾਮੈਂਟ ਵਿਚ ਇੱਕ ਵਾਰ ਫੇਰ ਸਰਕਾਰੀ ਸਕੂਲ ਮਾਣਕ ਮਾਜਰਾ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। 19 ਸਾਲਾ ਲੜਕੀਆਂ ਦੇ ਵਰਗ ਗਰੁੱਪ ਵਿਚ ਮਨਪ੍ਰੀਤ ਕੌਰ, ਕਿਰਨਜੀਤ ਕੌਰ ਰਮਨਪ੍ਰੀਤ ਕੌਰ, ਪ੍ਰੀਤੀ ਕੌਰ, ਅੰਮਿ੍ਰਤਪਾਲ ਕੌਰ ਨੇ ਪਹਿਲਾ ਸਥਾਨ ਤੇ ਰਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ 17 ਸਾਲਾ ਲੜਕੀਆਂ ਦੇ ਵਰਗ ਗਰੁੱਪ ਵਿਚ ਅੰਜੂ, ਮਨਦੀਪ ਕੌਰ, ਨਵਜੋਤ ਕੌਰ, ਲਵਲੀਨ ਕੌਰ, ਰੁਪਿੰਦਰ ਕੌਰ ਨੇ ਪਹਿਲਾ ਸਥਾਨ ਤੇ ਅੰਮਿ੍ਰਤਪਾਲ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧ ਵਿਚ ਅੱਜ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਮਧੂਵਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਆਯੋਜਿਤ ਸਨਮਾਨ ਸਮਾਰੋਹ ਵਿਚ ਜੇਤੂ ਖਿਡਾਰਨਾਂ ਨੂੰ ਸਨਮਾਨਤ ਕਰਦਿਆਂ ਵਿਦਿਆਰਥੀਆਂ, ਸਮੂਹ ਸਟਾਫ਼ ਤੇ ਖਿਡਾਰਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਵਿਦਿਆਰਥੀਆਂ ਨੂੰ ਸਮਰਪਤ ਸਕੂਲ ਦੇ ਡੀਪੀਈਸ ਨਾਜ਼ਰ ਸਿੰਘ ਨੂੰ ਜਾਂਦਾ ਹੈ। ਇਸ ਮੌਕੇ ਦਵਿੰਦਰ ਕੁਮਾਰ, ਹਰਵਿੰਦਰ ਸਿੰਘ, ਦਲਜੀਤ ਕੌਰ, ਅਮਨਦੀਪ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ ਸੰਧੂ, ਰਸ਼ਪਾਲ ਕੌਰ, ਹਰਜੀਤ ਕੌਰ, ਜੰਗ ਸਿੰਘ, ਜਸਵੰਤ ਸਿੰਘ, ਸੁਨੀਤਾ ਗੌੜ, ਵੰਦਨਾ ਗੁਪਤਾ, ਸ਼ਿਵਾਲੀ ਮਦਾਨ, ਹਰਵਿੰਦਰ ਕੌਰ, ਪਿ੍ਰਯੰਕਾ ਮੀਲੂ, ਗੌਰਵ ਸੂਦ, ਬਲਵਿੰਦਰ ਸਿੰਘ, ਗੁਰਪ੍ਰੀਤ ਮਾਹੀ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ।