ਸਟਾਫ ਰਿਪੋਰਟਰ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਪੰਜਾਬ ਕਾਲਜ 'ਚ ਉਤਸ਼ਾਹ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਪ੍ਰਤੀ ਪਿਆਰ ਤੇ ਸਨੇਹ ਦਰਸਾਉਣ ਲਈ ਅਨੇਕਾਂ ਪ੍ਰੋਗਰਾਮ ਪੇਸ਼ ਕੀਤੇ। ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਏ ਹੋਏ ਕਾਰਡ ਅਧਿਆਪਕਾਂ ਨੂੰ ਭੇਟ ਕੀਤੇ ਤੇ ਉਨ੍ਹਾਂ ਲਈ ਗੀਤ ਵੀ ਗਾਏ। ਕਾਲਜ ਦੇ ਸਾਰੇ ਅਧਿਆਪਕਾਂ 'ਚੋਂ 'ਟੀਚਰ ਆਫ ਦ ਈਅਰ' ਦੀ ਚੋਣ ਕੀਤੀ ਗਈ, ਜਿਸ ਦਾ ਇਨਾਮ ਸ਼ਾਈਨ ਨੂੰ ਦਿੱਤਾ ਗਿਆ। ਇਸ ਦੌਰਾਨ ਕਈ ਵਿਦਿਆਰਥੀਆਂ ਨੇ ਤਾਂ ਅਧਿਆਪਕ ਬਣ ਕੇ ਕਲਾਸਾਂ 'ਚ ਪੜ੍ਹਾਈ ਵੀ ਕਰਵਾਈ। ਇਸ ਸਬੰਧੀ ਡਾ. ਰਾਧਾ ਿਯਸ਼ਣਨ ਨੂੰ ਵੀ ਯਾਦ ਕੀਤਾ ਗਿਆ ਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਗੱਲ ਕਹੀ ਗਈ। ਪਿ੍ਰੰਸੀਪਲ ਜੇਆਰ ਮਹਿਰਾ ਨੇ ਸਾਰੇ ਵਿਦਿਆਰਥੀਆਂ ਦਾ ਇਸ ਪ੍ਰੋਗਰਾਮ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਨਾਟਕ, ਕਵਿਤਾਵਾਂ, ਗੀਤ ਆਦਿ ਪੇਸ਼ ਕੀਤੇ। ਵਿਦਿਆਰਥੀਆਂ ਵੱਲੋਂ ਸਾਰੇ ਅਧਿਆਪਕਾਂ ਲਈ ਪਾਰਟੀ ਕਰਵਾਈ ਗਈ ਤੇ ਸਾਰੇ ਅਧਿਆਪਕਾਂ ਨੇ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ 'ਚ ਹਿੱਸਾ ਵੀ ਲਿਆ।
↧