Quantcast
Channel: Punjabi News -punjabi.jagran.com
Viewing all articles
Browse latest Browse all 43997

ਅਕਾਲੀ ਤੇ ਭਾਜਪਾਈ ਭਿੜੇ, ਲਹਿਰਾਏ ਹਥਿਆਰ

$
0
0

ਤ੍ਰੇਹਨ/ਧੁੱਪਸੜੀ/ਆਜ਼ਾਦ/ਤਿਵਾੜੀ, ਬਟਾਲਾ : ਸੋਮਵਾਰ ਦੀ ਨਗਰ ਕੌਂਸਲ ਹਾਊਸ ਦੀ ਮੀਟਿੰਗ ਹੰਗਾਮਿਆਂ ਦੀ ਭੇਟ ਚੜ੍ਹਦੀ ਹੋਈ ਖ਼ਤਮ ਹੋ ਗਈ। ਮੀਟਿੰਗ 'ਚ ਕੋਈ ਮਤਾ ਤਾਂ ਕੀ ਪਾਸ ਹੋਣਾ ਸੀ, ਉਲਟਾ ਭਾਜਪਾ ਦੀ ਆਪਸੀ ਫੁੱਟ ਹੀ ਖੁੱਲ੍ਹ ਕੇ ਸਾਹਮਣੇ ਆ ਗਈ ਅਤੇ 6 ਕੌਂਸਲਰਾਂ ਨੇ ਪ੍ਰਧਾਨ ਨਰੇਸ਼ ਮਹਾਜਨ ਦੇ ਵਿਕਾਸ ਦੇ ਨਾਂ 'ਤੇ ਪੱਖਪਾਤ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ 6 ਭਾਜਪਾ ਕੌਂਸਲਰਾਂ ਨੇ ਅਕਾਲੀ ਧੜੇ ਦੀ ਹਾਂ ਵਿਚ ਹਾਂ ਮਿਲਾ ਕੇ ਪ੫ਧਾਨ ਨਰੇਸ਼ ਮਹਾਜਨ 'ਤੇ ਵਿਕਾਸ ਦੇ ਨਾਂ 'ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ। ਪ੫ਧਾਨ ਨਰੇਸ਼ ਮਹਾਜਨ ਵੱਲੋਂ ਮੀਟਿੰਗ ਰੱਦ ਕਰਨ ਤੋਂ ਬਾਅਦ ਅਕਾਲੀ ਕੌਂਸਲਰਾਂ ਤੇ ਭਾਜਪਾ ਕੌਂਸਲਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮੀਟਿੰਗ ਦਾ ਮਾਹੌਲ ਕਾਫੀ ਗਰਮ ਹੋ ਗਿਆ। ਅਕਾਲੀ ਦਲ ਦੇ ਸਮਰਥਕ ਅਤੇ ਨਰੇਸ਼ ਮਹਾਜਨ ਦੇ ਸਮਰਥਕ ਸੜਕਾਂ 'ਤੇ ਆਹਮੋ-ਸਾਹਮਣੇ ਆ ਗਏ। ਮਾਹੌਲ ਇੰਨਾ ਗਰਮ ਹੋ ਗਿਆ ਕਿ ਦੋਵਾਂ ਧਿਰਾਂ ਵੱਲੋਂ ਗਾਲ੍ਹੀ-ਗਲੋਚ ਤੇ ਹਥਿਆਰ ਲਹਿਰਾ ਕੇ ਇਕ-ਦੂਜੇ ਨੂੰ ਧਮਕਾਇਆ ਗਿਆ। ਇਸ ਮਾਮਲੇ ਨੂੰ ਪੁਲਸ ਵੱਲੋਂ ਬੜੀ ਮੁਸ਼ਕਲ ਨਾਲ ਕਾਬੂ ਵਿਚ ਲਿਆਂਦਾ ਗਿਆ। ਫਿਲਹਾਲ ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਨੂੰ ਗ਼ਲਤ ਦੱਸਣ 'ਤੇ ਪੁਲਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨਗਰ ਕੌਂਸਲ ਵੱਲੋਂ ਵਿਕਾਸ ਦੇ ਕੰਮਾਂ ਲਈ ਕਈ ਮਤਿਆਂ ਨੂੰ ਲੈ ਕੇ ਹਾਊਸ ਦੀ ਮੀਟਿੰਗ ਲਈ ਸਾਰੇ ਕੌਂਸਲਰਾਂ ਨੂੰ ਸੱਦਾ ਭੇਜਿਆ ਗਿਆ ਸੀ। ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਭਾਜਪਾ ਗਰੁੱਪ ਦੇ 6 ਕੌਂਸਲਰਾਂ ਨੇ ਵਿਕਾਸ ਦੇ ਨਾਂ 'ਤੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਨਰੇਸ਼ ਮਹਾਜਨ ਨੇ ਮੀਟਿੰਗ ਨੂੰ ਮੁਲਤਵੀ ਕਰਨਾ ਹੀ ਸਹੀ ਸਮਿਝਆ। ਜਦੋਂ ਪ੍ਰਧਾਨ ਨੇ ਮੀਟਿੰਗ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਤਾਂ ਅਕਾਲੀ ਕੌਂਸਲਰਾਂ ਤੇ ਭਾਜਪਾ ਕੌਂਸਲਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਮੀਟਿੰਗ ਨੂੰ ਮੁਲਤਵੀ ਕਰਨਾ ਮਰਿਆਦਾ ਦੇ ਉਲਟ ਦੱਸਿਆ। ਮੀਟਿੰਗ ਮੁਲਤਵੀ ਕਰਨ ਤੋਂ ਬਾਅਦ ਪ੍ਰਧਾਨ ਨਰੇਸ਼ ਮਹਾਜਨ ਬਿਨਾਂ ਕੁਝ ਕਹੇ ਹੀ ਚੱਲਦੇ ਬਣੇ। ਅਕਾਲੀ ਦਲ ਨੇ ਇਸ ਨੂੰ ਮਰਿਆਦਾ ਦੇ ਖ਼ਿਲਾਫ਼ ਦੱਸਿਆ। ਨਗਰ ਕੌਂਸਲ ਹਾਲ ਤੋਂ ਸ਼ੁਰੂ ਹੋਇਆ ਝਗੜਾ ਜਲਦੀ ਹੀ ਸੜਕਾਂ ਉੱਪਰ ਪਹੰੁਚ ਗਿਆ ਅਤੇ ਅਕਾਲੀ ਦਲ ਤੇ ਨਰੇਸ਼ ਮਹਾਜਨ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਦੋਵੇਂ ਧਿਰਾਂ ਵੱਲੋਂ ਇਕ-ਦੂਜੇ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ ਅਤੇ ਪਿਸਤੌਲ ਤੇ ਤਲਵਾਰਾਂ ਕੱਢ ਕੇ ਧਮਕਾਇਆ ਵੀ ਗਿਆ। ਇਸ ਮੌਕੇ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ਵੀ ਇਸ ਦੰਗਲ ਵਿਚ ਪੁੱਜ ਗਏ। ਭੀੜ ਵਿਚੋਂ ਕਿਸੇ ਵਿਅਕਤੀ ਨੇ ਉਨ੍ਹਾਂ 'ਤੇ ਮਿਰਚ ਪਾਊਡਰ ਸੁੱਟ ਦਿੱਤਾ, ਜਿਸ ਨਾਲ ਕਈ ਲੋਕਾਂ ਨੂੰ ਅੱਖਾਂ ਮਲਦਿਆਂ ਵੀ ਵੇਖਿਆ ਗਿਆ।


Viewing all articles
Browse latest Browse all 43997


<script src="https://jsc.adskeeper.com/r/s/rssing.com.1596347.js" async> </script>