ਸਟਾਫ ਰਿਪੋਰਟਰ, ਜਲੰਧਰ : ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਚੱਲ ਰਹੀਆਂ ਹਫ਼ਤਾਵਾਰੀ ਗੁਰਮਤਿ ਕਲਾਸਾਂ ਦੇ ਸਾਰੇ ਅਧਿਆਪਕਾਂ ਦਾ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਸਨਮਾਨ ਕੀਤਾ ਗਿਆ। ਇਸ ਦੌਰਾਨ ਅਧਿਆਪਕ ਜੇਪੀ ਸਿੰਘ, ਅਵਤਾਰ ਸਿੰਘ, ਪ੍ਰੋ. ਮਨਜੀਤ ਸਿੰਘ, ਜਸਜੀਤ ਕੌਰ ਐਡਵੋਕੇਟ, ਰਣਜੀਤ ਕੌਰ, ਹਰਭਜਨ ਕੌਰ, ਅੰਮਿ੍ਰਤ ਕੌਰ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਯੂਅਦ ਸ਼ਹਿਰੀ ਵੱਲੋਂ ਭੇਟ ਕੀਤੇ ਗਏ। ਯੂਥ ਅਕਾਲੀ ਦਲ ਦੇ ਆਗੂਆਂ ਸੁਖਮਿੰਦਰ ਸਿੰਘ ਰਾਜਪਾਲ, ਇਕਬਾਲ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਗਾਬਾ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਅਧਿਆਪਕ ਹੀ ਸਮਾਜ ਨੂੰ ਸੁਚੱਜੇ ਢੰਗ ਨਾਲ ਦਿਸ਼ਾ ਨਿਰਦੇਸ਼ ਦੇ ਕੇ ਚੰਗਾ ਜੀਵਨ ਜੀਉਣ ਦਾ ਰਾਹ ਵਿਖਾਉਂਦੇ ਹਨ। ਜੇਕਰ ਅਧਿਆਪਕ ਨਾ ਹੋਣ ਤਾਂ ਸੰਸਾਰ ਨੂੰ ਸਹੀ ਰਾਹੇ ਪਾਉਣਾ ਸੰਭਵ ਹੀ ਨਹੀਂ ਹੈ। ਇਸ ਮੌਕੇ ਆਯੂਬ ਖ਼ਾਨ, ਚਰਨਜੀਤ ਸਿੰਘ ਚਾਵਲਾ, ਕਮਲਜੀਤ ਸਿੰਘ ਮੱਕੜ, ਮਨਦੀਪ ਸਿੰਘ, ਹਰਮਿੰਦਰ ਸਿੰਘ, ਲਖਵਿੰਦਰ ਸਿੰਘ, ਮਨੀ ਸਿੰਘ, ਸੰਨੀ ਰਾਠੌਰ, ਸਰਬਜੀਤ ਸਿੰਘ, ਹਰਪਾਲ ਸਿੰਘ, ਪਵਨ ਕੁਮਾਰ, ਆਕਾਸ਼, ਜੌਨੀ, ਸੂਰਜ ਸਹੋਤਾ, ਨਰੇਸ਼ ਮਹਿਮੀ ਤੇ ਹੋਰ ਹਾਜ਼ਰ ਸਨ।
↧