ਲਗਾਇਆ ਦੋਸ਼
- ਜੰਗਲਾਤ ਦੇ ਕਰਮਚਾਰੀਆਂ ਨੇ ਅੌਰਤਾਂ ਦੀ ਕੁੱਟਮਾਰ ਕਰਦੇ ਹੋਏ ਜਾਤੀਸੂਚਕ ਗਾਲੀ ਗਲੋਚ ਵੀ ਕੀਤਾ
ਅੰਮਿ੍ਰਤਪਾਲ ਬਾਜਵਾ, ਟਾਂਡਾ : ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਮੰਗਲਵਾਰ ਨੂੰ ਥਾਣਾ ਟਾਂਡਾ ਵਿਖੇ ਸੈਂਕੜੇ ਕਿਸਾਨਾਂ ਅਤੇ ਵੱਡੀ ਗਿਣਤੀ ਵਿਚ ਅੌਰਤਾਂ ਵਲੋਂ ਪੁਲਸ ਪ੍ਰਸ਼ਾਸਨ ਖ਼ਿਲ਼ਾਫ਼ ਨਾਅਰੇਬਾਜ਼ੀ ਕਰਦੇ ਹੋਏ ਥਾਣਾ ਟਾਂਡਾ ਦਾ ਿਘਰਾਓ ਕੀਤਾ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਠੱਠੀ ਖਾਰਾ ਦੀ ਅਗਵਾਈ ਵਿਚ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਆਸ ਦਰਿਆ ਦੇ ਮੰਡ ਖੇਤਰ 'ਚ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਝਗੜੇ ਤੇ ਮਾਈਨਿੰਗ ਦੇ ਕੇਸ ਵਿਚ ਪੁਲਸ ਵਲੋਂ ਨਾਜਾਇਜ਼ ਪਰਚੇ ਦਰਜ਼ ਕਰਨ ਦੇ ਵਿਰੋਧ ਵਿਚ ਕਰੀਬ 2 ਘੰਟੇ ਤੋਂ ਵੱਧ ਪੁਲਸ ਸਟੇਸ਼ਨ ਮੂਹਰੇ ਧਰਨਾ ਲਗਾ ਬੈਠੇ ਰਹੇ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਬੀਤੇ ਦਿਨੀਂ ਅਬਦੁੱਲਾਪੁਰ 'ਚ ਰੇਤ ਚੋਰੀ ਖਿਲਾਫ਼ ਕੀਤੇ ਗਏ ਨਜਾਇਜ਼ ਪਰਚੇ ਰੱਦ ਕੀਤੇ ਜਾਣ। ਬਿਆਸ ਦੇ ਮੰਡ ਖੇਤਰ ਵਿਚ ਪੈਂਦੀ ਜੰਗਲਾਤ ਵਿਭਾਗ ਦੀ ਜਮੀਨ ਉਪਰੋਂ ਕਬਜ਼ਾ ਹਟਾਉਣ ਆਏ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਲੋਂ ਲੋਕਾਂ ਉਪਰ ਕੀਤੀ ਗਈ ਕੁੱਟਮਾਰ ਦਾ ਪਰਚਾ ਦਰਜ ਕੀਤਾ ਜਾਵੇ। ਕਿਸਾਨਾਂ ਵਲੋਂ ਜੰਗਲਾਤ ਮਹਿਕਮੇ 'ਤੇ ਦੋਸ਼ ਲਗਾੳਂੁਦੇ ਹੋਏ ਕਿਹਾ ਕਿ ਜੰਗਲਾਤ ਦੇ ਕਰਮਚਾਰੀਆਂ ਨੇ ਅੌਰਤਾਂ ਦੀ ਕੁੱਟਮਾਰ ਕਰਦੇ ਹੋਏ ਜਾਤੀਸੂਚਕ ਗਾਲੀ ਗਲੋਚ ਵੀ ਕੀਤਾ ਸੀ। ਉੁਨ੍ਹਾਂ ਦੱਸਿਆ ਕਿ ਅਬਦੁੱਲਾਪੁਰ ਦੇ ਮਸਲੇ ਵਿਚ ਐਸਐਸਪੀ ਨੂੰ ਮਿਲੇ ਸਨ। ਉਨ੍ਹਾਂ ਨੇ ਕੋਈ ਵੀ ਗੱਲ ਨਹੀਂ ਸੁਣੀ।
ਇਸ ਮੌਕੇ ਧਰਨੇ ਦੌਰਾਨ ਜਰਨਲ ਸਕੱਤਰ ਕਸ਼ਮੀਰ ਸਿੰਘ,, ਸੁਰਿੰਦਰ ਸਿੰਘ,, ਮਹਿੰਦਰ ਸਿੰਘ,, ਕੁਲਵੰਤ ਸਿੰਘ,, ਹਰਬੰਸ ਸਿੰਘ,, ਮਨਜੀਤ ਕੌਰ,, ਸੁਖਵਿੰਦਰ ਕੌਰ, ਖਾਲਸਾ, ਹਰਬੰਸ ਸਿੰਘ, ਮਨਜੀਤ ਕੌਰ,, ਦਰਸ਼ਨ ਕੌਰ,, ਕਸ਼ਮੀਰ ਕੌਰ,, ਕਾਬਲ ਸਿੰਘ, ਦਲਜੀਤ ਸਿੰਘ ਪਨੂੰ, ਸੁਦੇਸ਼ ਕੌਰ,, ਰਾਣੀ,, ਲਖਵਿੰਦਰ ਕੌਰ,, ਨਿਰਮਲ ਸਿੰਘ ਆਦਿ ਹੋਰ ਕਈ ਕਿਸਾਨ ਹਾਜ਼ਰ ਸਨ।
ਇਸ ਮੌਕੇ ਧਰਨੇ ਦੌਰਾਨ ਪੁਲਸ ਪ੍ਰਸ਼ਾਸਨ ਦੇ ਡੀ ਐਸਪੀ ਹਰਵਿੰਦਰ ਸਿੰਘ ਡੱਲੀ,, ਐਸ ਐਚਓ ਜਗਦੀਸ਼ ਰਾਜ ਅਤਰੀ,, ਸਤਿੰਦਰ ਚੱਢਾ ਤੇ, ਮਨੀਸ਼ ਕੁਮਾਰ ਨੇ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਫੋਟੋ 128 ਤੇ 128 ਏ ਪੀ - ਥਾਣਾ 'ਤੇ ਧਰਨਾ ਲਗਾ ਕੇ ਪੁਲਸ ਖਿਲ਼ਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਤੇ ਕਿਸਾਨ ਆਗੂ ਅਤੇ ਧਰਨੇ ਮੌਕੇ ਹਾਜ਼ਰ ਪੁਲਸ ਕਰਮਚਾਰੀ।