ਅੰਮਿ੍ਰਤਪਾਲ ਬਾਜਵਾ, ਟਾਂਡਾ : ਕੇਂਦਰ ਦੀ ਐਨ ਡੀ ਏ ਸਰਕਾਰ ਨੇ ਹਮੇਸ਼ਾ ਪੰਜਾਬ ਦੀ ਬਿਹਤਰੀ ਲਈ ਅਹਿਮ ਕਦਮ ਚੁੱਕ ਕੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਵਾਹਰ ਖੁਰਾਣਾ ਚੇਅਰਮੈਨ ਜਿਲ੍ਹਾ ਪਲੈਨਿੰਗ ਬੋਰਡ ਨੇ ਉੜਮੁੜ ਵਿਖੇ ਰਾਮਾ ਡਰਾਮੈਟਿ੍ਰਕ ਰਾਮ ਲੀਲਾ ਕਲੱਬ ਉੜਮੁੜ ਨੂੰ ਹਾਲ ਲਈ 1 ਲੱਖ 50 ਹਜ਼ਾਰ ਦਾ ਚੈਕ ਦੇਣ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸੂਬੇ ਅੰਦਰ ਵਿਕਾਸ ਪ੍ਰਤੀ ਬੁਨਿਆਦੀ ਢਾਂਚੇ ਦਾ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਨਵੀਆਂ ਯੋਜਨਾਵਾਂ ਤਿਆਰ ਕਰ ਰਹੀ ਹੈ। ਇਸ ਮੌਕੇ ਨਵਦੀਪ ਕੁਮਾਰ ਿਛੱਤਰੂ,, ਲਲਿਤ ਕੁਮਾਰ,, ਕੇਵਲ ਖੁਰਾਣਾ,, ਲਾਲਾ ਬਿਸ਼ਨ ਦਾਸ,,, ਜਵਾਹਰ ਕੈਰਮ,, ਵਿਜੈ ਕੁਮਾਰ ਮੈਦਾਨ, ਆਦਿ ਹਾਜ਼ਰ ਸਨ।
ਫੋਟੋ 129 ਪੀ - ਰਾਮਾ ਡਰਾਮੈਟਿ੍ਰਕ ਕਲੱਬ ਨੂੰ ਚੈਕ ਦਿੰਦੇ ਹੋਏ ਜਵਾਹਰ ਖੁਰਾਣਾ ਚੇਅਰਮੈਨ।