ਹਿਊਸਟਨ (ਆਈਏਐਨਐਸ) : ਫੋਰਬਜ਼ ਏਸ਼ੀਆ ਦੀ 'ਹੀਰੋਜ਼ ਆਫ ਫਿਲੈਂਥੇਰੇਪੀ' (ਪਰਉਪਕਾਰ ਦੇ ਨਾਇਕ) ਦੀ ਨੌਵੀਂ ਸੂਚੀ ਵਿਚ 7 ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸੂਚੀ ਵਿਚ ਏਸ਼ੀਆ ਪ੍ਰਸ਼ਾਂਤ ਖੇਤਰ ਦੇ 13 ਦੇਸ਼ਾਂ ਤੋਂ ਪਰਉਪਕਾਰ ਲਈ ਕੀਤੇ ਗਏ ਮੁੱਖ ਯੋਗਦਾਨਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ। ਇਨ੍ਹਾਂ ਭਾਰਤੀਆਂ ਵਿਚ 4 ਲੋਕ ਭਾਰਤ ਦੀਆਂ ਸਭ ਤੋਂ ਵੱਡੀਆਂ ਸੂਚਨਾ ਤਕਨੀਕ ਸੇਵਾ ਕੰਪਨੀਆਂ ਵਿਚੋਂ ਇਕ ਇੰਫੋਸਿਸ ਦੇ ਸਹਿ-ਬਾਨੀ ਹਨ। ਕੇਰਲਾ ਵਿਚ ਜਨਮੇ ਉੱਦਮੀ ਸਨੀ ਵਾਰਕੇ ਖੇਤਰ ਦੇ ਪਰਉਪਕਾਰੀ ਲੋਕਾਂ ਦੀ ਸੂਚੀ ਵਿਚ ਚੋਟੀ 'ਤੇ ਹਨ। ਉਨ੍ਹਾਂ ਨੇ ਬਿੱਲ ਗੇਟਸ ਅਤੇ ਵਾਰੇਫ ਬਫੇ ਵੱਲੋਂ ਸ਼ੁਰੂ ਕੀਤੀ ਗਈ 'ਗਿਵਿੰਗ ਪਲੈਜ' (ਸੰਪਤੀ ਦਾ ਇਕ ਹਿੱਸਾ ਭਲਾਈ ਦੇ ਕੰਮਾਂ ਵਿਚ ਦੇਣ ਦਾ ਸੰਕਲਪ) ਦੀ ਪਹਿਲ ਤਹਿਤ ਆਪਣੀ ਅੱਧੀ ਜਾਇਦਾਦ ਅਰਥਾਤ 2.25 ਅਰਬ ਡਾਲਰ ਭਲਾਈ ਕਾਰਜਾਂ ਵਿਚ ਦੇਣ ਦਾ ਸੰਕਲਪ ਜੂਨ ਵਿਚ ਲਿਆ ਸੀ। ਦੁਬਈ ਵਿਚ ਰਹਿਣ ਵਾਲੇ ਵਾਰਕੇ ਜੀਈਐਮਐਸ ਐਜੂਕੇਸ਼ਨ ਦੇ ਬਾਨੀ ਹਨ। ਇਹ 14 ਦੇਸ਼ਾਂ ਵਿਚ 70 ਨਿੱਜੀ ਸਕੂਲਾਂ ਦੀ ਲੜੀ ਹੈ। ਇੰਫੋਸਿਸ ਦੇ ਸਹਿ-ਬਾਨੀ ਸੈਨਾਪਤੀ ਗੋਪਾਲਿਯਸ਼ਣਨ, ਨੰਦਨ ਨੀਲਕਣੀ ਅਤੇ ਐਸਡੀ ਸ਼ਿਬੂਲਾਲ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਆਪਣੇ ਨਿੱਜੀ ਯੋਗਦਾਨਾਂ ਕਾਰਨ ਇਸ ਸੂਚੀ ਵਿਚ ਸ਼ਾਮਲ ਹਨ। ਇੰਫੋਸਿਸ ਦੇ ਇਕ ਹੋਰ ਸਹਿਬਾਨੀ ਐਨ. ਆਰ. ਨਾਰਾਇਣਮੂਰਤੀ ਦੇ ਬੇਟੇ ਰੋਹਨ ਦਾ ਨਾਂ ਵੀ ਇਸ ਸੂਚੀ ਵਿਚ ਹੈ। ਉਨ੍ਹਾਂ ਭਾਰਤੀ ਪ੍ਰਾਚੀਨ ਸਾਹਿਤ ਨੂੰ ਹੁਲਾਰਾ ਦੇਣ ਲਈ ਹਾਰਵਰਡ ਯੂਨੀਵਰਸਿਟੀ ਪ੍ਰੈੱਸ ਨੂੰ 52 ਲੱਖ ਡਾਲਰ ਦਿੱਤੇ ਹਨ। ਉਹ ਇਕ ਪਰਉਪਕਾਰੀ ਵਿਅਕਤੀ ਦੇ ਰੂਪ ਵਿਚ ਆਪਣੇ ਪਿਤਾ ਐਨ. ਆਰ. ਿਯਸ਼ਨਾਮੂਰਤੀ ਦੀ ਨੁਮਾਇੰਦਗੀ ਕਰਦੇ ਹਨ। ਇਸਦੇ ਇਲਾਵਾ ਸੂਚੀ ਵਿਚ ਸ਼ਾਮਲ 2 ਹੋਰ ਭਾਰਤੀ ਸੁਰੇਸ਼ ਰਾਮਿਯਸ਼ਣਨ ਤੇ ਮਹੇਸ਼ ਰਾਮਿਯਸ਼ਣਨ ਹਨ। ਇਹ ਦੋਵੇਂ ਭਰਾ ਲੰਡਨ ਦੇ ਉੱਦਮੀ ਹਨ ਅਤੇ ਲੰਡਨ ਦੇ ਸਾਵਿਲੇ ਰੋ ਵਿਚ ਵਿਟਕਾਂਬ ਐਂਡ ਸ਼ਫਟਸਬਰੀ ਦੇ ਬਾਨੀ ਹਨ। ਇਨ੍ਹਾਂ ਭਰਾਵਾਂ ਨੇ ਭਾਰਤ ਵਿਚ 4000 ਤੋਂ ਵੱਧ ਲੋਕਾਂ ਨੂੰ ਸਿਲਾਈ ਦੀ ਸਿਖਲਾਈ ਦਿਵਾਉਣ ਲਈ 30 ਲੱਖ ਡਾਲਰ ਦਾਨ ਵਿਚ ਦਿੱਤੇ ਸਨ। ਇਸ ਤੋਂ ਲਾਭ ਹਾਸਲ ਕਰਨ ਵਾਲੇ ਲੋਕਾਂ ਵਿਚ ਸੰਨ 2004 ਦੀ ਸੁਨਾਮੀ ਦੇ ਪੀੜਤ ਅਤੇ 'ਮਾੜੀ ਕਿਸਮਤ' ਦਾ ਸ਼ਿਕਾਰ ਬਣੀਆਂ ਅੌਰਤਾਂ ਹਨ।
↧