ਮੁੰਬਈ (ਏਜੰਸੀ) : ਰਾਧੇ ਮਾਂ ਦੀਆਂ ਪਰੇਸ਼ਾਨੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਕ ਤੋਂ ਬਾਅਦ ਇਕ ਲੱਗ ਰਹੇ ਦੋਸ਼ਾਂ ਦੇ ਸਿਲਸਿਲੇ ਵਿਚ ਹੁਣ ਰਾਧੇ ਮਾਂ 'ਤੇ ਸੈਕਸ ਰੈਕਟ ਚਲਾਉਣ ਦਾ ਦੋਸ਼ ਲੱਗਾ ਹੈ। ਇਹ ਦੋਸ਼ ਮਾਡਲ ਅਰਸ਼ੀ ਖ਼ਾਨ ਨੇ ਲਗਾਏ ਹਨ ਜੋ ਕਿ ਿਯਕਟ ਖਿਡਾਰੀ ਸ਼ਾਹਿਦ ਅਫ਼ਰੀਦੀ ਦੀ ਪ੍ਰੇਮਿਕਾ ਰਹਿ ਚੁੱਕੀ ਹੈ।
ਅਰਸ਼ੀ ਖ਼ਾਨ ਦਾ ਦੋਸ਼ ਹੈ ਕਿ ਰਾਧੇ ਮਾਂ ਇਕ ਸੈਕਸ ਰੈਕਟ ਚਲਾਉਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਰਸ਼ੀ ਨੇ ਦੋਸ਼ ਲਾਇਆ ਹੈ ਕਿ ਰਾਧੇ ਦੇ ਇਕ ਏਜੰਟ ਨੇ ਉਸ ਨਾਲ ਸੰਪਰਕ ਕਰਕੇ ਉਸ ਨੂੰ ਸੈਕਸ ਰੈਕਟ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਅਰਸ਼ੀ ਨੇ ਕਿਹਾ ਕਿ ਰਾਧੇ ਦਾ ਏਜੰਟ ਫੋਨ 'ਤੇ ਅਸ਼ਲੀਲ ਗੱਲਾਂ ਕਰ ਰਿਹਾ ਸੀ ਤੇ ਧਮਕੀਬਾਜ਼ੀ 'ਤੇ ਉਤਰ ਆਇਆ ਸੀ। ਯਾਦ ਰਹੇ ਮਾਡਲ ਅਰਸ਼ੀ ਖ਼ਾਨ ਤੋਂ ਪਹਿਲਾਂ ਟੈਲੀਵਿਜ਼ਨ ਕਲਾਕਾਰ ਡਾਲੀ ਬਿੰਦਰਾ ਵੀ ਰਾਧੇ 'ਤੇ ਅਜਿਹੇ ਦੋਸ਼ ਲਗਾ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਚੁੱਕੀ ਹੈ। ਡਾਲੀ ਬਿੰਦਰਾ ਦਾ ਦੋਸ਼ ਹੈ ਕਿ ਉਹ ਪਹਿਲਾਂ ਰਾਧੇ ਦੀ ਭਗਤ ਸੀ ਤੇ ਉਸ ਦੇ ਪ੍ਰੋਗਰਾਮਾਂ ਵਿਚ ਜਾਂਦੀ ਸੀ ਪਰ ਉਥੇ ਉਸ ਨੂੰ ਅਸ਼ਲੀਲਤਾ ਮਹਿਸੂਸ ਹੁੰਦੀ ਸੀ। ਡਾਲੀ ਦੋਸ਼ ਲਗਾ ਚੁੱਕੀ ਹੈ ਕਿ ਰਾਧੇ ਨੇ ਉਸ 'ਤੇ ਮਰਦ ਸ਼ਰਧਾਲੂਆਂ ਨਾਲ ਸਰੀਰਕ ਨੇੜਤਾ ਬਣਾਉਣ ਲਈ ਦਬਾਅ ਪਾਇਆ ਸੀ। ਡਾਲੀ ਦੀ ਸ਼ਿਕਾਇਤ 'ਤੇ ਬੋਰੀਵਲੀ ਪੁਲਸ ਸਟੇਸ਼ਨ ਨੇ ਰਾਧੇ, ਸੰਜੀਵ ਗੁਪਤਾ, ਟੱਲੀ ਬਾਬਾ, ਭੁਪਿੰਦਰ ਤੇ ਕਈ ਹੋਰਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਕ ਹੋਰ ਵਿਅਕਤੀ ਕਪਿਲ ਅਰੋੜਾ ਨੇ ਵੀ ਰਾਧੇ 'ਤੇ ਅਜਿਹੇ ਹੀ ਦੋਸ਼ ਲਗਾਏ ਸਨ। ਕਪਿਲ ਵੀ ਪਹਿਲਾਂ ਰਾਧੇ ਦਾ ਭਗਤ ਸੀ ਤੇ ਦੋਸ਼ ਲਗਾ ਚੁੱਕਾ ਹੈ ਕਿ ਰਾਧੇ ਨੇ ਉਸ ਦੇ ਭਰਾ ਦਾ ਸਰੀਰਕ ਸ਼ੋਸ਼ਣ ਕੀਤਾ ਸੀ।