ਸਟ੫ਾਸਬੋਰਗ (ਏਜੰਸੀ) : ਯੁਰਪ ਕਮਿਸ਼ਨ ਦੇ ਪ੍ਰਧਾਨ ਨੇ ਸ਼ਰਨਾਰਥੀਆਂ ਦੇ ਹੜ੍ਹ ਨੂੰ ਦੇਖਦੇ ਹੋਏ ਇਸ ਸੰਕਟ ਨੂੰ ਸਾਂਝਾ ਸੰਕਟ ਮੰਨਦਿਆਂ ਯੁਰਪੀ ਸੰਘ ਦੇ ਦੇਸ਼ਾਂ ਨੂੰ ਜ਼ਰੂਰੀ ਵਿਵਸਥਾ ਮਨਜ਼ੂਰ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਦੇਸ਼ਾਂ ਵਿਚਕਾਰ ਸਰਹੱਦੀ ਸੁਰੱਖਿਆ ਸੁਧਾਰਨ ਤੇ ਨਾਜਾਇਜ਼ ਸ਼ਰਨਾਰਥੀਆਂ ਨੂੰ ਦੇਸ਼ ਭੇਜਣ ਲਈ ਵੀ ਕਿਹਾ ਗਿਆ ਹੈ।
ਯੂਰਪੀ ਕਮਿਸ਼ਨ ਦੇ ਪ੍ਰਧਾਨ ਜਯਾਂ ਕਲਾਉਡ ਜੰਕਰ ਨੇ ਯੂਰਪੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਇਕ ਲੱਖ 60 ਹਜ਼ਾਰ ਸ਼ਰਨਾਰਥੀਆਂ ਨੂੰ 28 ਦੇਸ਼ਾਂ 'ਚ ਵੰਡਣ ਦੀ ਯੋਜਨਾ ਪੇਸ਼ ਕੀਤੀ। ਉਨ੍ਹਾਂ ਨੇ ਭਵਿੱਖ 'ਚ ਸੰਕਟ ਨਾਲ ਨਜਿੱਠਣ ਲਈ ਇਕ ਸਥਾਈ ਸ਼ਰਨਾਰਥੀ ਤੰਤਰ ਬਣਾਉਣ ਦਾ ਵਾਅਦਾ ਕੀਤਾ। ਲੋੜੀਂਦੀ ਸਾਂਝੀ ਵਿਵਸਥਾ ਦੀ ਹਮਾਇਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਯੂਨਾਨ, ਹੰਗਰੀ ਤੇ ਇਟਲੀ ਨੂੰ ਯੁਰਪ ਇਕੱਲਾ ਨਹੀਂ ਛੱਡ ਸਕਦਾ। ਸ਼ਰਨਾਰਥੀਆਂ ਦੇ ਦਾਖ਼ਲੇ ਵਾਲੇ ਇਹ ਮੁੱਖ ਦੇਸ਼ ਹਨ। ਉਨ੍ਹਾਂ ਯੁਰਪ ਵਾਸੀਆਂ ਨੂੰ ਮਨੁੱਖਤਾ ਤੇ ਸਨਮਾਨ ਨਾਲ ਸ਼ਰਨਾਰਥੀਆਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੱਧ ਪੂਰਬ ਤੇ ਅਫਰੀਕਾ ਲੋਕਾਂ ਲਈ ਯੂਰਪ ਉਮੀਦ ਦੀ ਇਕ ਕਿਰਨ ਹੈ। ਅਰਥ ਵਿਵਸਥਾ, ਯੂਨਾਨ ਕਰਜ਼ਾ ਸੰਕਟ, ਯੂਕਰੇਨ ਤੇ ਜਲਵਾਯੂ ਬਦਲਾਅ ਦੇ ਮੁਕਾਬਲੇ ਸ਼ਰਨਾਰਥੀ ਸੰਕਟ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਜੰਕਰ ਦੀ ਤਜਵੀਜ਼ ਦਾ ਯੂਰਪੀ ਦੇਸ਼ਾਂ ਦੇ ਕਈ ਨੇਤਾਵਾਂ ਨੇ ਵਿਰੋਧ ਕੀਤਾ। ਇਟਲੀ ਦੇ ਸੰਸਦ ਮੈਂਬਰ ਜੀ. ਬੁਓਨੇਨੋ ਨੇ ਜੰਕਰ ਦੇ ਭਾਸ਼ਣ ਦੌਰਾਨ ਕਿਹਾ ਕਿ ਜਰਮਨੀ ਦੀ ਚਾਂਸਲਰ ਸ਼ਰਨਾਰਥੀ ਨੀਤੀ ਨੂੰ ਯੁਰਪ 'ਤੇ ਮੜ੍ਹ ਰਹੀ ਹੈ। ਇੰਗਲੈਂਡ ਦੇ ਨੇਤਾ ਨੇ ਕਿਹਾ ਕਿ ਯੂਰਪ ਆਉਣ ਵਾਲੇ ਜ਼ਿਆਦਾਤਰ ਆਰਥਿਕ ਤੰਗੀ ਵਾਲੇ ਸ਼ਰਨਾਰਥੀ ਹਨ ਤੇ ਯੂਰਪ ਨੂੰ ਆਸਟ੫ੇਲੀਆ ਵਾਂਗ 'ਬੇੜੀ ਰੋਕੋ' ਨੀਤੀ ਅਪਣਾਉਣੀ ਚਾਹੀਦੀ ਹੈ। ਕਈ ਪੂਰਬੀ ਤੇ ਮੱਧ ਯੁੂਰਪੀ ਦੇਸ਼ਾਂ ਨੇ ਲੋੜੀਂਦੀ ਵਿਵਸਥਾ ਰੱਦ ਕੀਤੀ ਹੈ। ਜਦਕਿ ਸਲੋਵਾਕੀਆ ਵਰਗੇ ਕੁਝ ਦੇਸ਼ ਸਿਰਫ ਥੋੜੇ ਇਸਾਈਆਂ ਨੂੰ ਪਨਾਹ ਦੇਣਾ ਚਾਹੁੰਦੇ ਹਨ। ਪਰ ਜਰਮਨੀ ਫਰਾਂਸ ਤੇ ਇਟਲੀ ਦੇ ਸਖ਼ਤ ਦਬਾਅ ਤੋਂ ਬਾਅਦ ਯੂਰਪੀ ਏਕਤਾ ਵੱਲ ਝੁਕਾਅ ਹੋਇਆ ਹੈ।
ਮਹਿਮਾਨ ਮਜ਼ਦੂਰ ਦੀ ਭੁੱਲ ਤੋਂ ਸਬਕ ਲੈਣ : ਮਰਕੇਲ
ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਨੇ ਕਿਹਾ ਕਿ ਜਰਮਨੀ ਨੂੰ ਜੰਗ ਤੋਂ ਬਾਅਦ ਮਹਿਮਾਨ ਮਜ਼ਦੂਰਾਂ ਦੇ ਮਾਮਲੇ 'ਚ ਹੋਈ ਭੁੱਲ ਤੋਂ ਸਬਕ ਲੈਣ ਦੀ ਲੋੜ ਹੈ। ਉਨ੍ਹਾਂ ਨੇ ਮੌਜੂਦਾ 'ਚ ਜਰਮਨੀ ਆ ਰਹੇ ਸ਼ਰਨਾਰਥੀਆਂ ਦੇ ਸੰਦਰਭ 'ਚ ਇਹ ਗੱਲ ਕਹੀ। ਦੂਜੀ ਸੰਸਾਰ ਜੰਗ ਤੋਂ ਬਾਅਦ ਦਹਾਕਿਆਂ ਤਕ ਪੱਛਮ ਜਰਮਨੀ ਨੇ ਮਜ਼ਦੂਰਾਂ ਦੀ ਕਮੀ ਨਾਲ ਨਿਪਟਣ ਲਈ ਬਾਹਰੋਂ ਆਉਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਸੀ ਪਰ ਤੁਰਕੀ, ਯੂਨਾਨ ਤੇ ਇਟਲੀ ਤੋਂ ਆਉਣ ਵਾਲਿਆਂ ਨੂੰ ਮਹਿਮਾਨ ਮਜ਼ਦੂਰ ਦੱਸਿਆ। ਅਜਿਹਾ ਇਸ ਲਈ ਕਿ ਉਹ ਕੰਮ ਪੂਰਾ ਹੋਣ 'ਤੇ ਆਪਣੇ ਦੇਸ਼ ਪਰਤ ਜਾਣਗੇ। ਮਰਕੇਲ ਨੇ ਕਿਹਾ ਕਿ ਜਰਮਨੀ ਨੂੰ ਹੁਣ ਉਸ ਤੋਂ ਵੱਖ ਰੁੱਖ ਅਪਣਾਉਣ ਦੀ ਲੋੜ ਹੈ। ਜਿਹੜੇ ਸ਼ਰਨਾਰਥੀ ਆ ਰਹੇ ਹਨ ਉਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ ਤਾਂ ਜੋ ਛੇਤੀ ਅਸੀਂ ਉਸ ਨਾਲ ਜੁੜ ਸਕੀਏ।
ਹੰਗਰੀ 'ਚ ਘੇਰਾਬੰਦੀ ਤੋੜੀ
ਹੰਗਰੀ ਦੇ ਰੋਜਸਕੇ 'ਚ ਚਾਰ-ਪੰਜ ਸੌ ਸ਼ਰਨਾਰਥੀਆਂ ਨੇ ਸਰਬੀਆ ਦੀ ਸਰਹੱਦ 'ਤੇ ਪੁਲਸ ਦੀ ਘੇਰੇਬੰਦੀ ਤੋੜ ਦਿੱਤੀ। ਸ਼ਰਨਾਰਥੀ ਨੇੜਲੇ ਰਜਿਸਟ੫ੇਸ਼ਨ ਕੇਂਦਰ ਲਿਜਾਏ ਜਾਣ ਲਈ ਪਹਿਲਾਂ ਇਕ-ਇਕ ਥਾਂ ਕਿੱਠੇ ਸਨ। ਉਹ ਕੈਂਪ 'ਚ ਲਿਜਾਣ ਦਾ ਵਿਰੋਧ ਕਰ ਰਹੇ ਸਨ। ਨਾਅਰੇ ਲਗਾਉਂਦੇ ਹੋਏ ਉਹ ਸਾਰੀਆਂ ਦਿਸ਼ਾਵਾਂ 'ਚ ਭੱਜ ਗਏ। ਕੁਝ ਬੁਡਾਪੇਸਟ ਜਾਣ ਵਾਲੀ ਸੜਕ 'ਤੇ ਗਏ ਜਿਸ ਨੂੰ ਪੁਲਸ ਨੇ ਬੰਦ ਕਰ ਦਿੱਤਾ।
ਜਾਪਾਨ ਪਨਾਹ 'ਤੇ ਸਖ਼ਤ
ਜਾਪਾਨ ਸ਼ਰਨਾਰਥੀਆਂ ਨੂੰ ਪਨਾਹ ਦੇਣ 'ਚ ਹੋਰ ਸਖ਼ਤੀ ਵਰਤੇਗਾ। ਉਸ ਨੇ ਪਿਛਲੇ ਸਾਲ ਪੰਜ ਹਜ਼ਾਰ ਅਰਜ਼ੀਆਂ 'ਚੋਂ 11 ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਸੀ। ਇਕ ਅਧਿਕਾਰੀ ਨੇ ਕਿਹਾ ਕਿ ਜਾਪਾਨ ਦੀ ਨੀਤੀ 'ਚ ਬਦਲਾਅ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤਹਿਤ ਅਰਜ਼ੀ ਰੱਦ ਹੋਣ 'ਤੇ ਦੇਸ਼ ਭੇਜਣਾ, ਵਾਰ-ਵਾਰ ਅਰਜ਼ੀ ਦੇਣ 'ਤੇ ਰੋਕ ਤੇ ਪਨਾਹ ਮੰਗਣ ਵਾਲੇ ਨਵੇਂ ਲੋਕਾਂ ਦੀ ਪਹਿਲਾਂ ਜਾਂਚ ਦੀ ਵਿਵਸਥਾ ਸ਼ਾਮਲ ਹੈ।
12 ਹਜ਼ਾਰ ਸ਼ਰਨਾਰਥੀਆਂ ਨੂੰ ਪਨਾਹ ਦੇਵੇਗਾ ਆਸਟ੫ੇਲੀਆ
ਸਿਡਨੀ : ਆਸਟ੫ੇਲੀਆ ਨੇ ਸੀਰੀਆ ਤੋਂ ਆਉਣ ਵਾਲੇ 12 ਹਜ਼ਾਰ ਸ਼ਰਨਾਰਥੀਆਂ ਨੂੰ ਪਨਾਹ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਉਹ ਸੀਰੀਆ 'ਚ ਆਈਐਸ ਖ਼ਿਲਾਫ਼ ਹਵਾਈ ਹਮਲੇ 'ਚ ਆਪਣੀ ਭੂਮਿਕਾ ਵਧਾਏਗਾ। ਆਸਟ੫ੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਏਬੋਟ ਨੇ ਕਿਹਾ ਕਿ ਸਾਲਾਨਾ ਕੋਟਾ 13,750 'ਚ ਸੀਰੀਆ ਤੋਂ ਆਉਣ ਵਾਲਿਆਂ ਨੂੰ ਜ਼ਿਆਦਾ ਗਿਣਤੀ 'ਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਸੀਰੀਆ ਤੇ ਇਰਾਕ ਦੇ ਗੁਆਂਢੀ ਦੇਸ਼ਾਂ 'ਚ ਵਿਸਥਾਪਿਤ ਦੋ ਲੱਖ 40 ਹਜ਼ਾਰ ਲੋਕਾਂ ਲਈ ਤਿੰਨ ਕਰੋੜ 10 ਲੱਖ ਡਾਲਰ (ਕਰੀਬ 2.06 ਅਰਬ ਰੁਪਏ) ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਆਈਐਸ ਨਾਲ ਮੁਕਾਬਲੇ ਦੀ ਕੌਮਾਂਤਰੀ ਕੋਸ਼ਿਸ਼ 'ਚ ਆਸਟ੫ੇਲੀਆ ਸ਼ਾਮਲ ਰਹੇਗਾ। ਆਸਟ੫ੇਲੀਆ ਇਰਾਕ 'ਚ ਹਵਾਈ ਹਮਲੇ 'ਚ ਸ਼ਾਮਲ ਹੈ ਪਰ ਸੀਰੀਆ 'ਚ ਉਹ ਜਹਾਜ਼ਾਂ ਦੇ ਈਂਧਨ ਭਰਨ ਤੇ ਖ਼ੁਫ਼ੀਆ ਸੂਚਨਾ ਇਕੱਠਾ ਕਰਨ ਦਾ ਕੰਮ ਕਰ ਰਿਹਾ ਹੈ। ਏਬੋਟ ਨੇ ਕਿਹਾ ਕਿ ਹੁਣ ਉਹ ਸੀਰੀਆ 'ਚ ਹਵਾਈ ਹਮਲੇ 'ਚ ਭੂਮਿਕਾ ਵਧਾਉਣਗੇ।
ਇਸ ਸਾਲ ਚਾਰ ਲੱਖ ਸ਼ਰਨਾਰਥੀ ਪਹੁੰਚਣਗੇ ਯੂਰਪ : ਸੰਰਾ
ਜੇਨੇਵਾ : ਸੰਯੁਕਤ ਰਾਸ਼ਟਰ ਨੇ ਇਸ ਸਾਲ ਤੇ ਅਗਲੇ ਸਾਲ 8 ਲੱਖ ਸ਼ਰਨਾਰਥੀਆਂ ਦੇ ਯੂਰਪ ਪਹੁੰਚਣ ਦਾ ਅੰਦਾਜ਼ਾ ਲਗਾਇਆ ਹੈ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਯੂਐਨਐਚਸੀਆਰ ਮੁਤਾਬਕ ਭੂਮੱਧ ਸਾਗਰ ਰਸਤੇ 2015 'ਚ ਚਾਰ ਲੱਖ ਤੇ 2016 'ਚ ਸਾਢੇ ਚਾਰ ਲੱਖ ਸ਼ਰਨਾਰਥੀ ਯੂਰਪ 'ਚ ਆਉਣਗੇ। ਇਸ ਸਾਲ ਹੁਣ ਤਕ ਤਿੰਨ ਲੱਖ 66 ਹਜ਼ਾਰ ਆ ਚੁੱਕੇ ਹਨ। ਏਜੰਸੀ ਨੇ ਵਧਦੀ ਗਿਣਤੀ ਨਾਲ ਨਜਿੱਠਣ ਲਈ ਵਧੇਰੇ ਪ੍ਰਣਾਲੀ ਸ਼ਰਨਾਰਥੀ ਨੀਤੀਆਂ ਬਣਾਉਣ ਨੂੰ ਕਿਹਾ ਹੈ।