ਕੇਕੇ ਗਗਨ, ਜਲੰਧਰ : ਆਮ ਆਦਮੀ ਪਾਰਟੀ ਜਲੰਧਰ ਵੱਲੋਂ ਡੀਏਵੀ ਕਾਲਜ ਸਾਹਮਣੇ ਮੈਂਬਰਸ਼ਿਪ ਮੁਹਿੰਮ ਚਲਾਈ ਗਈ, ਜਿਸ ਵਿਚ 150 ਤੋਂ ਵੱਧ ਨਵੇਂ ਮੈਂਬਰ ਪਾਰਟੀ ਨਾਲ ਜੋੜੇ ਗਏ। ਇਸ ਵਿਚ ਖ਼ਾਸ ਤੌਰ 'ਤੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੂੰ ਮੈਂਬਰ ਬਣਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਤ ਵੀ ਕੀਤਾ ਗਿਆ। ਡੀਏਵੀ ਦੇ ਵਿਦਿਆਰਥੀਆਂ 'ਚੋਂ ਕਾਲਜ ਦੇ ਪ੍ਰਧਾਨ ਹਰਸ਼ ਧੋਗੜੀ ਨੂੰ ਪਾਰਟੀ ਦੀਆਂ ਨੀਤੀਆਂ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਤੇ ਪਾਰਟੀ ਦੇ ਕੰਮਾਂ ਲਈ ਅੱਗੇ ਵੱਧਦੇ ਰਹਿਣ ਲਈ ਵੀ ਕਿਹਾ ਗਿਆ। ਇਸ ਮੌਕੇ ਡਾ. ਆਨੰਦ, ਪ੍ਰੋ. ਸਚਿਨ ਚੱਢਾ, ਪਰਮਜੀਤ, ਧਰਮਪਾਲ, ਰਾਜੀਵ ਭਗਤ, ਦਲੀਪ ਭਗਤ, ਸੁਰਿੰਦਰ ਕੌਰ, ਗੁਰਦੀਪ, ਰਮਿੰਦਰ ਸਿੰਘ ਠੇਕੇਦਾਰ, ਹਰਭਜਨ ਸਿੰਘ, ਹਰਸ਼ ਧੋਗੜੀ, ਅਮਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
↧