ਸਟਾਫ ਰਿਪੋਰਟਰ, ਜਲੰਧਰ : ਪੰਜਾਬੀ ਮੀਡੀਆ ਦੀ ਭਲਾਈ ਲਈ ਪਿਛਲੇ ਦੋ ਦਹਾਕੇ ਤੋਂ ਸਰਗਰਮ ਪੰਜਾਬੀ ਮੀਡੀਆ ਅਕੈਡਮੀ ਵੱਲੋਂ ਪੰਜਾਬੀ ਪੱਤਰਕਾਰਾਂ ਦੇ ਇਤਿਹਾਸਕ 'ਚ ਪਹਿਲੀ ਵਾਰ 23 ਸਤੰਬਰ ਨੂੰ ਦੁਪਹਿਰ 1.30 ਤੋਂ 3 ਵਜੇ ਤਕ ਪੰਜਾਬੀ ਮੀਡੀਆ ਐਵਾਰਡ ਸ਼ੋਅ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਜਲੰਧਰ ਦੂਰਦਰਸ਼ਨ ਸਟੂਡੀਓ ਤੋਂ ਸਿੱਧਾ ਟੈਲੀਕਾਸਟ ਹੋਵੇਗਾ। ਅਕੈਡਮੀ ਪ੍ਰਧਾਨ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਦੌਰਾਨ ਕੁਲ 15 ਵਰਗਾਂ 'ਚ ਇਨਾਮ ਦਿੱਤੇ ਜਾਣਗੇ। ਅਕੈਡਮੀ ਵੱਲੋਂ ਸਮਾਜਿਕ ਖੇਤਰ ਵਿਚ ਉੱਘਾ ਯੋਗਦਾਨ ਪਾਉਣ ਵਾਲੀਆਂ ਕੁਝ ਪ੍ਰਮੁੱਖ ਹਸਤੀਆਂ ਨੂੰ ਵੀ 'ਪੰਜਾਬ ਸੇਵਾ ਰਤਨ ਪੁਰਸਕਾਰ' ਨਾਲ ਸਨਮਾਨਤ ਕੀਤਾ ਜਾਵੇਗਾ।
↧