ਸਟਾਫ ਰਿਪੋਰਟਰ, ਜਲੰਧਰ : ਮਾਤਾ ਸੁਖਵੰਤ ਕੌਰ ਦੀ ਯਾਦ 'ਚ ਅਮਨ ਨਗਰ ਦੇ ਤਿ੫ਕੋਣੀ ਪਾਰਕ ਦਾ ਸਟੀਲ ਦਾ ਗੇਟ ਲਗਵਾਉਣ, ਗੇਟ ਦੇ ਪਿਲਰਾਂ 'ਤੇ ਪੱਥਰ ਤੇ ਲਾਈਟਾਂ ਲਗਵਾਉਣ ਲਈ ਮੁਹੱਲਾ ਵਾਸੀਆਂ ਵੱਲੋਂ ਗੁਰਚਰਨ ਸਿੰਘ ਨਾਮਧਾਰੀ ਦਾ ਸਨਮਾਨ ਕੀਤਾ ਗਿਆ। ਮੁਹੱਲਾ ਵਾਸੀਆਂ ਨੇ ਉਨ੍ਹਾਂ ਦਾ ਸੁਆਗਤ ਕਰਦੇ ਹੋਏ ਸਿਰੋਪਾਓ ਭੇਟ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਖ਼ਾਲਸਾ ਪ੍ਰਧਾਨ ਅਮਨ ਯੂਥ ਵੈੱਲਫੇਅਰ ਕਲੱਬ, ਤਜਿੰਦਰ ਸਿੰਘ ਨਾਗਰਾ, ਮਾਨ ਸਿੰਘ ਕੁੰਦਵਾਨੀ, ਰਵੀ ਠਾਕੁਰ, ਗੁਰਪ੍ਰੀਤ ਸਿੰਘ ਰਾਏਪੁਰ, ਗੁਰਜਿੰਦਰ ਸਿੰਘ ਭੂਈ, ਅਸ਼ੋਕ ਸ਼ਰਮਾ, ਰਾਜ ਕਮਲ ਸ਼ੋਰੀ, ਭਗਵਾਨ ਦਾਸ ਸ਼ਰਮਾ, ਕਮਲ ਠਾਕੁਰ, ਹਰਪ੍ਰੀਤ ਸਿੰਘ ਹੈਪੀ, ਮੇਹਰਬਾਨ ਸਿੰਘ ਸਿੰਧੀ, ਅਸ਼ਵਨੀ ਰਾਜਾ, ਜਗਜੀਤ ਸਿੰਘ ਰਾਜੂ, ਹਰਜਿੰਦਰ ਜੱਟ, ਬੀਬੀ ਅਮਰਜੀਤ ਕੌਰ, ਬੀਬੀ ਹਰਜੀਤ ਕੌਰ ਸਹਿੰਬੀ, ਅਰੁਣ ਕੋਹਲੀ, ਦਲਜੀਤ ਸਿੰਘ ਹੈਪੀ, ਜੈਨੀ ਸਹਿੰਬੀ ਆਦਿ ਹਾਜ਼ਰ ਸਨ।
↧