ਮਨਦੀਪ ਸ਼ਰਮਾ, ਜਲੰਧਰ
ਏਡਿਯੂਕਾਂਪ ਸਾਲਿਊਸ਼ਨਜ਼ ਲਿਮਟਿਡ ਨੇ ਵੀਰਵਾਰ ਸਕੂਲਾਂ ਸਾਹਮਣੇ 21ਵੀਂ ਸਦੀ ਦੀਆਂ ਚੁਣੌਤੀਆਂ ਬਾਰੇ ਚਰਚਾ ਕਰਨ ਲਈ ਸੈਮੀਨਾਰ ਕਰਵਾਇਆ। ਇਸ ਵਿਚ ਸਕੂਲਾਂ ਦੇ ਕਰੀਬ 100 ਮੁਖੀਆਂ ਤੇ ਹੋਰਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਦੀ 'ਥੀਮ ਦੇਅਰ ਇਜ਼ ਏਨ ਅਦਰ ਵੇ' 'ਤੇ ਅਧਾਰਿਤ ਹੈ।
ਸੈਮੀਨਾਰ 'ਚ ਸਿੱਖਿਆ ਖੇਤਰ ਵਿਚ ਮੌਜੂਦ ਵਿਸ਼ੇਸ਼ ਮੁੱਦਿਆਂ ਬਾਰੇ ਮਸ਼ਵਰੇ ਵੀ ਕੀਤੇ ਗਏ, ਜਿਨ੍ਹਾਂ ਦਾ ਸਾਹਮਣਾ ਮੌਜੂਦਾ ਸਮੇਂ 'ਚ ਸਕੂਲਾਂ ਨੂੰ ਕਰਨਾ ਪੈਂਦਾ ਹੈ। ਮਸ਼ਹੂਰ ਆਈਟੀ ਤੇ ਸਾਇਬਰ ਸਕਿਓਰਿਟੀ ਐਕਸਪਰਟ ਰਕਸ਼ਿਤ ਟੰਡਨ ਇਸ ਮੌਕੇ ਮੁੱਖ ਬੁਲਾਰੇ ਵਜੋਂ ਪੁੱਜੇ।
ਸ਼ਹਿਰ ਵਿਚ ਸਕੂਲ ਸੰਮੇਲਨ ਦੀ ਲਾਂਚਿੰਗ ਮੌਕੇ ਸਕੂਲ ਭਾਈਚਾਰੇ ਨੂੰ ਏਡਿਯੂਕਾਂਪ ਦੇ ਨਵੇਂ ਸਮਾਰਟ ਕਲਾਸ ਆਨਲਾਈਨ ਅਤੇ ਈ ਡੈਕ ਦੇ ਬਾਰੇ ਵਿਚ ਜਾਣਨ ਦਾ ਮੌਕਾ ਵੀ ਮਿਲਿਆ। ਏਡਿਯੂਕਾਂਪ ਸਾਲਿਊਸ਼ਨਜ਼ ਲਿਮਟਿਡ ਦੇ ਖੇਤਰੀ ਸੀਈਓ ਰਾਕੇਸ਼ ਦਹਿਆ ਨੇ ਦੱਸਿਆ ਕਿ ਏਡਿਯੂਕਾਂਪ ਸਕੂਲ ਸੰਮੇਲਨ ਜਲੰਧਰ 'ਚ ਇਸ ਲਈ ਕੀਤਾ ਗਿਆ ਹੈ ਤਾਂ ਜੋ ਸਿੱਖਿਆ ਖੇਤਰ ਦੀਆਂ ਅਤਿ ਆਧੂਨਿਕ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਸਕੂਲ ਸੰਮੇਲਨ ਸਕੂਲਾਂ ਦੀ ਪੜ੍ਹਾਉਣ ਸਮਰੱਥਾ ਨੂੰ ਵਿਕਸਿਤ ਕਰਣ ਵਿਚ ਲੰਬੀ ਦੂਰੀ ਤੈਅ ਕਰਨਗੇ ਅਤੇ ਸਕੂਲਾਂ ਨੂੰ ਅਜਿਹੀ ਸਮਰੱਥਾਵਾਨ ਪ੫ਣਾਲੀ ਉਪਲੱਬਧ ਕਰਵਾਉਣਗੇ, ਜੋ ਨਾ ਸਿਰਫ਼ ਉਨ੍ਹਾਂ ਨੂੰ ਬਿਹਤਰ ਨਤੀਜਾ ਦੇਵੇਗੀ, ਸਗੋਂ ਆਉਣ ਵਾਲੀ ਸਿੱਖਿਆ ਤਕਨੀਕ ਵਿਚ ਨਵੀਂ ਲਹਿਰ ਵੀ ਤਿਆਰ ਕਰੇਗੀ। ਤਿੰਨ ਮਹੀਨੇ ਤਕ ਚਲਣ ਵਾਲੇ ਇਹ ਸਮੇਲਨ ਭਾਰਤ ਦੇ 55 ਸ਼ਹਿਰਾਂ ਨੂੰ ਕਵਰ ਕਰਨਗੇ।