ਨਵੀਂ ਦਿੱਲੀ (ਸਟੇਟ ਬਿਊਰੋ) : ਦੱਖਣੀ ਅਫ਼ਰੀਕਾ ਅਤੇ ਭਾਰਤ 'ਏ' ਵਿਚਕਾਰ 29 ਸਤੰਬਰ ਨੂੰ ਹੋਣ ਵਾਲੇ ਟੀ-20 ਅਭਿਆਸ ਮੈਚ ਨੂੰ ਕਰਵਾਉਣ ਤੋਂ ਇਨਕਾਰ ਕਰਨ ਵਾਲੇ ਦਿੱਲੀ ਅਤੇ ਜ਼ਿਲ੍ਹਾ ਿਯਕਟ ਸੰਘ (ਡੀਡੀਸੀਏ) ਦੇ ਅਧਿਕਾਰੀਆਂ ਨੇ ਬੀਸੀਸੀਆਈ ਸਕੱਤਰ ਅਨੁਰਾਗ ਠਾਕੁਰ ਦੀ ਿਝੜਕ ਤੋਂ ਬਾਅਦ ਤਿੰਨ ਦਸੰਬਰ ਤੋਂ ਇਥੇ ਹੋਣ ਵਾਲੇ ਭਾਰਤ-ਦੱਖਣੀ ਅਫ਼ਰੀਕਾ ਟੈਸਟ ਮੈਚ ਲਈ ਕਮਰ ਕੱਸ ਲਈ ਹੈ। ਪਿਛਲੇ ਹਫ਼ਤੇ ਅਨੁਰਾਗ ਨੇ ਡੀਡੀਸੀਏ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਕਿਹਾ ਸੀ ਕਿ ਜੇਕਰ ਤੁਸੀਂ ਮੈਚ ਨਹੀਂ ਕਰ ਸਕਦੇ ਤਾਂ ਦੋ ਸਾਲ ਦੀ ਪਾਬੰਦੀ ਸਹਿਣ ਲਈ ਤਿਆਰ ਰਹੋ। ਇਸ ਤੋਂ ਬਾਅਦ ਿਫ਼ਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਮੀਟਿੰਗ ਹੋਈ ਅਤੇ ਡੀਡੀਸੀਏ ਦੇ ਸੁਰੇਸ਼ ਚੋਪੜਾ ਦੀ ਪ੍ਰਧਾਨਗੀ ਵਿਚ ਅੱਠ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਹ ਕਮੇਟੀ ਮੈਚ ਲਈ ਉਪ ਕਮੇਟੀਆਂ ਦਾ ਗਠਨ ਕਰੇਗੀ ਅਤੇ ਜਦ ਤਕ ਇਨ੍ਹਾਂ ਉਪ ਕਮੇਟੀ ਦਾ ਗਠਨ ਨਹੀਂ ਹੁੰਦਾ ਉਦੋਂ ਤਕ ਸੁਰੇਸ਼ ਚੋਪੜਾ ਅਤੇ ਸੀਕੇ ਖੰਨਾ ਟੈਸਟ ਮੈਚ ਲਈ ਲਈ ਸਾਰੀਆਂ ਜ਼ਰੂਰੀ ਏਜੰਸੀਆਂ ਤੋਂ ਇਜਾਜ਼ਤ ਲੈਣ ਲਈ ਕਾਰਵਾਈ ਕਰਨਗੇ।
↧