ਸਟਾਫ ਰਿਪੋਰਟਰ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਦੇਣ ਲਈ ਇਕ ਮੀਟਿੰਗ ਭਾਜਪਾ ਜਲੰਧਰ ਪੱਛਮੀ ਦੇ ਬਸਤੀ ਨੌ ਦਫ਼ਤਰ 'ਚ ਹੋਈ। ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਭਾਜਪਾ ਆਗੂ ਮੋਹਿੰਦਰ ਭਗਤ ਨੇ ਕੀਤੀ ਤੇ ਜ਼ਿਲ੍ਹਾ ਮੁਦਰਾ ਯੋਜਨਾ ਇੰਚਾਰਜ ਰਮੇਸ਼ ਸ਼ਰਮਾ ਖ਼ਾਸ ਤੌਰ 'ਤੇ ਹਾਜ਼ਰ ਹੋਏ। ਸ਼ਰਮਾ ਨੇ ਹਾਜ਼ਰ ਵਰਕਰਾਂ ਤੇ ਹੋਰ ਲੋਕਾਂ ਨੂੰ ਉਕਤ ਯੋਜਨਾ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਇਹ ਸਕੀਮ ਅਜਿਹੀ ਸਕੀਮ ਹੈ, ਜਿਸ ਵਿਚ ਘੱਟ ਤੋਂ ਘੱਟ ਕਾਗ਼ਜ਼ੀ ਕਾਰਵਾਈ ਰਾਹੀਂ ਬੈਂਕ ਤੋਂ ਅਸਾਨੀ ਨਾਲ ਕਰਜ਼ਾ ਲਿਆ ਜਾ ਸਕਦਾ ਹੈ। ਇਸ ਦੇ ਇਲਾਵਾ ਇਸ ਲਈ ਕਿਸੇ ਤਰ੍ਹਾਂ ਦੀ ਗਰੰਟੀ ਦੀ ਲੋੜ ਨਹੀਂ ਹੈ ਤੇ ਸਾਰੇ ਬੈਂਕਾਂ 'ਚ ਇਹ ਸਹੂਲਤ ਮੁਹੱਈਆ ਹੈ।
ਇਸ ਮੌਕੇ ਜ਼ਿਲ੍ਹਾ ਮਹਾ ਮੰਤਰੀ ਸੁਭਾਸ਼ ਭਗਤ, ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਰਾਜੀਵ ਢੀਂਗਰਾ, ਵਿਰੇਸ਼ ਮਿੰਟੂ, ਗੁਰਮੀਤ ਚੌਹਾਨ, ਵਰਿੰਦਰ ਅਰੋੜਾ, ਦੌਲਤ ਰਾਮ, ਅਮਰਜੀਤ ਸਿੰਘ ਰਾਹੀ, ਅਮਿਤ ਸੰਧਾ, ਮੁਕੇਸ਼ ਦੱਤਾ, ਅਸ਼ੋਕ ਸੋਨੀ, ਪ੍ਰਭ ਦਿਆਲ, ਕੁਲਜੀਤ ਹੈਪੀ, ਅਸ਼ੋਕ ਭਗਤ, ਰੋਜ਼ੀ ਅਰੋੜਾ ਤੇ ਹੋਰ ਹਾਜ਼ਰ ਸਨ।