ਮਨਜਿੰਦਰ ਸਿੰਘ ਜੌਹਲ, ਬਿਲਗਾ : ਭਾਰਤ ਵਿਕਾਸ ਪ੍ਰੀਸ਼ਦ ਬਿਲਗਾ ਵੱਲੋਂ ਥਾਣਾ ਬਿਲਗਾ 'ਚ ਵਾਤਾਵਰਨ ਦੀ ਸੁਰੱਖਿਆ ਲਈ ਫਲਦਾਰ, ਫੁੱਲਦਾਰ ਤੇ ਸਜਾਵਟੀ ਬੂਟੇ ਲਗਾਏ ਗਏ। ਇਸ ਮੌਕੇ ਬਿਲਗਾ ਥਾਣਾ ਦੇ ਡੀਐਸਪੀ/ਐਸਐਚਓ ਗੁਰਪ੍ਰੀਤ ਸਿੰਘ ਗਿੱਲ ਨੇ ਭਾਵਿਪ ਪ੍ਰਧਾਨ ਪਿ੍ਰੰਸੀਪਲ ਰਵੀ ਸ਼ਰਮਾ ਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਵੀ ਸ਼ਰਮਾ ਨੇ ਕਿਹਾ ਕਿ ਰੁੱਖ ਲਗਾ ਕੇ ਅਸੀਂ ਧਰਤੀ ਨੂੰ ਬਚਾਅ ਸਕਦੇ ਹਾਂ। ਇਸ ਲਈ ਭਾਰਤ ਵਿਕਾਸ ਪ੍ਰੀਸ਼ਦ ਨੇ ਹਰ ਸਥਾਨ 'ਤੇ ਬੂਟੇ ਲਗਵਾਉਣ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਮੌਕੇ ਖਜ਼ਾਨਚੀ ਤੇਜਾ ਸਿੰਘ, ਬਲਰਾਮ ਮਧੋਕ, ਤਰਸੇਮ ਲਾਲ ਗੁਪਤਾ, ਬਲਵੀਰ ਸਿੰਘ ਪਲਾਹਾ, ਬਲਜੀਤ ਸਿੰਘ, ਬਲਵੀਰ ਸਿੰਘ, ਵਿਨੋਦ ਦੱਤਾ, ਨਰੇਸ਼ ਕੁਮਾਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
↧