ਏਐਸ ਅਰੋੜਾ, ਸ਼ਾਹਕੋਟ/ਮਲਸੀਆਂ
ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਦੁਸਹਿਰਾ ਕਮੇਟੀ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 22 ਅਕਤੂਬਰ ਵੀਰਵਾਰ ਨੂੰ ਦੁਸਹਿਰਾ ਗਰਾਊਂਡ ਨਵਾਂ ਕਿਲਾ ਰੋਡ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਪ੍ਰੇਮ ਜਿੰਦਲ ਨੇ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਸਬੰਧੀ ਵੱਖ-ਵੱਖ ਸੁੰਦਰ ਝਾਕੀਆਂ ਸਜਾਈਆਂ ਜਾ ਰਹੀਆਂ ਹਨ ਤੇ ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਦੁਸਹਿਰੇ ਦੀਆਂ ਝਾਕੀਆਂ ਦਾ ਆਨੰਦ ਮਾਣ ਰਹੇ ਹਨ।
ਉਨ੍ਹਾਂ ਦੱਸਿਆ ਕਿ ਦੁਸਹਿਰੇ ਮੌਕੇ ਕਲਾਕਾਰਾਂ ਵੱਲੋਂ ਦੁਸਹਿਰਾ ਗਰਾਊਂਡ 'ਚ ਰਾਮਲੀਲ੍ਹਾ ਦਾ ਮੰਚਨ ਕੀਤਾ ਜਾਵੇਗਾ ਤੇ ਸੁੰਦਰ ਆਤਿਸ਼ਬਾਜ਼ੀ ਕੀਤੀ ਜਾਵੇਗੀ। ਇਸ ਮੌਕੇ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੀਆਂ। ਸ਼ਾਮ ਸਮੇਂ ਰਾਵਨ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਜਾਵੇਗੀ। ਇਸ ਮੌਕੇ ਵਾਈਸ ਪ੍ਰਧਾਨ ਵਿਵੇਕ ਭਟਾਰਾ, ਰਾਜੇਸ਼ ਪਰਾਸ਼ਰ, ਕਮਲ ਨਾਹਰ, ਵਿਕਾਸ ਨਾਹਰ, ਸੋਨੂੰ ਸ਼ਰਮਾ, ਰਾਹੁਲ ਪੰਡਤ, ਸੋਨੀ ਮਹਿਰਾ, ਰਾਜਾ ਅਰੋੜਾ, ਮੁਨੀਸ਼ ਸੈਣੀ, ਸੰਜਮ ਮੈਸਨ, ਰੋਹਿਤ ਮੈਸਨ, ਮਨੂੰ ਵਰਮਾ, ਸੰਦੀਪ ਘਾਰੂ, ਆਸ਼ੀਸ਼ ਅਗਰਵਾਲ, ਵਰੁਣ ਸ਼ਰਮਾ, ਵਰਿੰਦਰ ਨਾਹਰ, ਧਰਮਪਾਲ ਵਰਮਾ, ਰਿਸ਼ੂ ਸੋਬਤੀ, ਰਾਹੁਲ ਨਾਹਰ, ਜਤਿੰਦਰ ਚਾਵਲਾ, ਵਿਸ਼ਾਲ ਭਟਾਰਾ, ਵਿਨੇ ਸ਼ਰਮਾ, ਜਿਅੰਨਤ ਭਟਾਰਾ ਆਦਿ ਹਾਜ਼ਰ ਸਨ।