ਪ੍ਰੇਮ ਰਤਨ ਕਾਲੀਆ, ਲੁਧਿਆਣਾ : ਪੰਜਾਬ ਪ੫ਦੇਸ਼ ਕਾਂਗਰਸ ਕਮੇਟੀ ਪੋਲਿਟੀਕਲ ਪਲੈਨਿੰਗ ਸੈੱਲ ਦੀ ਇਕ ਵਿਸ਼ੇਸ਼ ਮੀਟਿੰਗ ਖੁੱਡ ਮੁਹੱਲਾ ਵਿਖੇ ਪੰਜਾਬ ਦੇ ਸਕੱਤਰ ਨਮਿਤ ਦੀਵਾਨ ਦੀ ਅਗਵਾਈ ਹੇਠ ਹੋਈ ਜਿਸ 'ਚ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਨਮਿਤ ਦੀਵਾਨ ਨੇ ਕਿਹਾ ਕਿ ਅੱਜ ਪੰਜਾਬ 'ਚ ਜੋ ਅਮਨ ਸ਼ਾਂਤੀ ਦੀ ਸਥਿਤੀ ਬਦਹਾਲ ਹੋਈ ਹੈ ਉਸ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਤੇ ਬਾਦਲ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਪੰਜਾਬ 'ਚ ਸਰਵ ਧਰਮ ਸਾਂਝੇ ਗੁਰੂ ਸਾਹਿਬ ਸ਼੫ੀ ਗੁਰੂ ਗ੫ੰਥ ਸਾਹਿਬ ਜੀ ਦੀ ਬੇਅਦਬੀ ਤੇ ਫਿਰ ਉਸ ਦੇ ਵਿਰੋਧ ਵਿਚ ਸ਼ਾਂਤੀ ਨਾਲ ਰੋਸ ਪ੫ਦਰਸ਼ਨ ਕਰ ਰਹੀਆਂ ਸਿੱਖ ਸੰਗਤਾ ਤੇ ਪੁਲਸ ਵਲੋਂ ਲਾਠੀਚਾਰਜ ਤੇ ਫਿਰ ਗੋਲੀਬਾਰੀ, ਇਹ ਸਭ ਇਕ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ। ਉਨ੍ਹਾਂ ਇਸ ਨੂੰ ਅਕਾਲੀਆਂ ਦੀ ਸੋਚੀ ਸਮਝੀ ਚਾਲ ਕਿਹਾ। ਉਹਨਾਂ ਕਿਹਾ ਕਿ ਲੁਧਿਆਣਾ ਤੋਂ ਐਮਪੀ ਬਿੱਟੂ ਜੋ ਕਿਸਾਨਾ ਦੇ ਹੱਕਾਂ ਲਈ ਪ੫ਦਰਸ਼ਨ ਕਰ ਰਹੇ ਸਨ ਉਹਨਾਂ ਦੀ ਪੁਲਿਸ ਵਲੋਂ ਕੁੱਟਮਾਰ ਤੇ ਫਿਰ ਉਹਨਾਂ ਨੂੰ ਜੇਲ 'ਚ ਡੱਕ ਦੇਣਾ ਵੀ ਬਾਦਲਾਂ ਦੇ ਇਸ਼ਾਰੇ 'ਤੇ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ 'ਚ ਅਕਾਲੀ ਰਾਜ ਨਹੀਂ ਬਲਕਿ ਅਬਦਾਲੀ ਰਾਜ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਦੇ ਸਾਰੇ ਵਿਧਾਇਕ ਤੇ ਮੰਤਰੀ ਆਪਣੇ ਅਹੁਦਿਆ ਤੋਂ ਅਸਤੀਫਾ ਦੇ ਦੇਣ ਤੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਹਨ। ਕਿਉਂਕਿ ਜੇਕਰ ਅਕਾਲੀ 2017 ਤਕ ਟਿਕੇ ਰਹੇ ਤਾਂ ਇਹਨਾਂ ਨੇ ਪੰਜਾਬ ਨੂੰ ਖ਼ਤਮ ਕਰਨ 'ਚ ਕੋਈ ਕਸਰ ਨਹੀ ਛੱਡਣੀ। ਇਸ ਮੌਕੇ ਉਹਨਾਂ ਨਾਲ ਦਵਿੰਦਰ ਮਾਗੋ, ਪਰਿੰਦਰ ਸਿੰਘ, ਹਨੀ ਸਿੰਘ, ਸੁਖਦੇਵ ਸਿੰਘ, ਡੋਗਰ ਦਾਸ, ਵਿਜੇਂਦਰ ਕੁਮਾਰ, ਸਤਪਾਲ ਘੰਡੀ, ਸਤਨਾਮ ਸਿੰਘ, ਕਾਕਾ ਮੌਖਾ, ਸ਼ਕੀਲ ਖਾਨ, ਹਰੀਸ਼ ਕੁਮਾਰ, ਫਿਰਸਤ ਅਲੀ, ਹਰਪ੫ੀਤ ਸਿੰਘ ਤੇ ਹੋਰ ਮੌਜੂਦ ਸਨ।
↧