ਪੱਤਰ ਪ੍ਰੇਰਕ, ਜਲੰਧਰ : ਲੈਂਡ ਰੋਵਰ ਨੇ ਆਪਣੀ ਲਗਜ਼ਰੀ ਐਸਯੂਵੀ, 2016 ਰੇਂਜ ਰੋਵਰ ਇਵੋਕ ਨੂੰ ਨਵੰਬਰ 2015 ਦੌਰਾਨ ਭਾਰਤ 'ਚ ਲਾਂਚ ਕਰਨ ਦਾ ਐਲਾਨ ਕੀਤਾ ਹੈ ਤੇ ਦੱਸਿਆ ਕਿ ਲੈਂਡ ਰੋਵਰ ਦੇ ਰਿਟੇਲਰ ਹੁਣ ਸਟਾਈਲਿਸ਼ ਤੇ ਸਭ ਤੋਂ ਜਿਆਦਾ ਮੰਗ ਵਾਲੀ 2016 ਰੇਂਜ ਰੋਵਰ ਇਵੋਕ ਦੀ ਬੁਕਿੰਗ ਰਸਮੀ ਤੌਰ 'ਤੇ ਸਵੀਕਾਰ ਕਰ ਸਕਦੇ ਹਨ।¢2016 ਰੇਂਜ ਰੋਵਰ ਇਵੋਕ 'ਚ ਨਵੀਂ ਡਿਜ਼ਾਈਨ ਦੀਆਂ ਵਿਸ਼ੇਸ਼ਤਾਵਾਂ ਤੇ ਤਕਨੀਕਾਂ ਦੀ ਸ਼ਾਨਦਾਰ ਰੇਂਜ ਮਿਲਦੀ ਹੈ, ਜੋ ਸਟਾਇਲ ਤੇ ਲਗਜ਼ਰੀ ਦੀ ਅਪੀਲ ਵਧਾਉਂਦੀ ਹੈ। ਜੈਗੂਆਰ ਐਂਡ ਲੈਂਡ ਰੋਵਰ ਇੰਡੀਆ ਲਿਮਟਿਡ ਦੇ ਪ੍ਰੈਜੀਡੇਂਟ ਰੋਹਿਤ ਸੂਰੀ ਨੇ ਕਿਹਾ ਬੀਤੇ ਸਾਲਾਂ 'ਚ ਰੇਂਜ ਰੋਵਰ ਇਵੋਕ ਨੂੰ ਦੁਨੀਆ ਭਰ 'ਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਤੇ ਭਾਰਤ 'ਚ ਵੀ ਇਹੀ ਹਾਲਤ ਹਨ। ਆਪਣੀ ਸਟਰਾਈਕਿੰਗ ਲਾਈਨ, ਮਸਕੂਲਰ ਸ਼ੋਲਡਰ ਤੇ ਟੇਪਰਡ ਰੂਫ ਦੇ ਨਾਲ 2016 ਰੇਂਜ ਰੋਵਰ ਇਵੋਕ ਆਪਣੀ ਤਰ੍ਹਾਂ ਦੀਆਂ ਗੱਡੀਆਂ 'ਚ ਇਕ ਖਾਸ ਜਗ੍ਹਾ ਬਣਾਉਂਦੀ ਹੈ। ਇਸ ਨੂੰ ਜਵਾਨ ਵਰਗ ਬਹੁਤ ਪਸੰਦ ਕਰਦਾ ਹੈ, ਜੋ ਆਪਣੀ ਸਟਾਈਲ ਤੇ ਅਨੋਖੇਪਨ ਦੇ ਨਾਲ ਇਸਨੂੰ ਜੋੜਦੇ ਹਨ। ਸ਼ਾਨਦਾਰ ਡਿਜ਼ਾਈਨ ਦੇ ਨਾਲ ਤਕਨੀਕ ਵਿਚ ਬੇਜੋੜ ਤੇ ਲਗਜ਼ਰੀ ਵਿਸ਼ੇਸ਼ਤਾਵਾਂ ਨਾਲ 2016 ਰੇਂਜ ਰੋਵਰ ਏਵੋਕ ਇਕ ਅਜਿਹੀ ਚੁਆਇਸ ਹੈ, ਜਿਸਨੂੰ ਛੱਡਣਾ ਨਾਮੁਮਕਿਨ ਹੈ।
↧